ਇਹਨਾਂ 4 ਲੋਕਾਂ ਨੂੰ ਨਹੀਂ ਪੀਣਾ ਚਾਹੀਦਾ ਹਲਦੀ ਵਾਲਾ ਦੁੱਧ, ਫਾਇਦੇ ਦੀ ਥਾਂ ਹੋ ਸਕਦਾ ਹੈ ਨੁਕਸਾਨ
Published : Mar 5, 2018, 10:54 am IST
Updated : Mar 19, 2018, 6:44 pm IST
SHARE ARTICLE
ਹਲਦੀ ਵਾਲਾ ਦੁੱਧ ਫਾਇਦੇ ਦੀ ਥਾਂ ਨੁਕਸਾਨ
ਹਲਦੀ ਵਾਲਾ ਦੁੱਧ ਫਾਇਦੇ ਦੀ ਥਾਂ ਨੁਕਸਾਨ

ਐਸੀਡਿਟੀ ਜਾਂ ਗੈਸ ਦੇ ਇਲਾਵਾ ਢਿੱਡ 'ਚ ਅਲਸਰ ਹੋਣ 'ਤੇ ਵੀ ਹਲਦੀ ਵਾਲਾ ਦੁੱਧ ਨੁਕਸਾਨ ਕਰਦਾ ਹੈ।

ਆਮ ਤੌਰ 'ਤੇ ਹਲਦੀ ਵਾਲਾ ਦੁੱਧ ਸਿਹਤਮੰਦ ਮੰਨਿਆ ਜਾਂਦਾ ਹੈ। ਦਰਦ ਹੋਣ 'ਤੇ ਸਰਦੀ - ਖੰਘ ਹੋਣ 'ਤੇ ਘਰਾਂ 'ਚ ਲੋਕ ਸਭ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਜਿਸਨੂੰ ਲੋਕ ਖੁਸ਼ੀ - ਖੁਸ਼ੀ ਪੀ ਵੀ ਲੈਂਦੇ ਹਨ ਪਰ ਇਹ ਹਲਦੀ ਵਾਲਾ ਦੁੱਧ ਫਾਇਦੇ ਦੀ ਥਾਂ ਨੁਕਸਾਨ ਵੀ ਪਹੁੰਚਾ ਸਕਦਾ ਹੈ। ਹਲਦੀ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਸ 'ਚ ਖੂਨ ਨੂੰ ਪਤਲਾ ਕਰਨ ਦਾ ਗੁਣ ਹੁੰਦਾ ਹੈ। ਇਸ ਲਈ ਹਰ ਕਿਸੇ ਨੂੰ ਇਸਨੂੰ ਨਹੀਂ ਪੀਣਾ ਚਾਹੀਦਾ ਹੈ। ਖਾਸਕਰ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਦਾ ਸਰੀਰ ਗਰਮ ਰਹਿੰਦਾ ਹੈ ਜਾਂ ਜਿਨ੍ਹਾਂ ਨੂੰ ਨੱਕ ਤੋਂ ਖੂਨ ਆਉਣਾ ਜਾਂ ਪਾਇਲਸ ਵਰਗੀ ਸਮੱਸਿਆ ਰਹਿੰਦੀ ਹੈ। ਇਹ ਬਲੀਡਿੰਗ ਨੂੰ ਵਧਾ ਦਿੰਦਾ ਹੈੇ।



ਕਈ ਸਾਰੇ ਮਰੀਜਾਂ ਨੂੰ ਵੀ ਹਲਦੀ ਵਾਲਾ ਦੁੱਧ ਨੁਕਸਾਨ ਪਹੁੰਚਾ ਸਕਦਾ ਹੈ। ਇੱਥੇ ਅਸੀਂ ਤੁਹਾਨੂੰ ਦਸ ਰਹੇ ਹਾਂ ਕਿਹਨਾਂ ਲੋਕਾਂ ਨੂੰ ਹਲਦੀ ਵਾਲਾ ਦੁੱਧ ਨਹੀਂ ਪੀਣਾ ਚਾਹੀਦਾ। ਜੇਕਰ ਉਹ ਇਸਨੂੰ ਪੀਣਾ ਵੀ ਚਾਹੁੰਦੇ ਹਾਂ ਤਾਂ ਉਨ੍ਹਾਂ ਨੂੰ ਡਾਕਟਰ ਤੋਂ ਸਲਾਹ ਕਰਨ ਦੇ ਬਾਅਦ ਹੀ ਇਸਨੂੰ ਲੈਣਾ ਚਾਹੀਦਾ ਹੈ। 



ਇਸ ਬਾਰੇ 'ਚ ਜਦੋਂ ਆਯੁਰਵੈਦਿਕ ਮਾਹਿਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਹਲਦੀ ਨੂੰ ਸਿਹਤਮੰਦ ਔਸ਼ਧ ਦੇ ਰੂਪ 'ਚ ਦੇਖਿਆ ਜਾ ਸਕਦਾ ਹੈ ਪਰ ਇਹ ਸਭ ਦੇ ਲਈ ਸਿਹਤਮੰਦ ਨਹੀਂ ਹੁੰਦਾ। ਉਝ ਤਾਂ ਮਸਾਲਿਆਂ ਨੂੰ ਛੱਡ ਕੇ ਕੋਈ ਹਲਦੀ ਖਾਂਦਾ ਨਹੀਂ ਹੈ ਪਰ ਹਲਦੀ ਵਾਲਾ ਦੁੱਧ ਸਾਰੇ ਆਮ ਤੌਰ ਤੇ ਵਰਤਦੇ ਹਨ। ਗਾਲਬਲੈਡਰ ਸਟੋਨ, ਪ੍ਰੈਗਨੈਂਸੀ ਅਤੇ ਬਲੀਡਿੰਗ ਦੀ ਸਮੱਸਿਆ ਵਾਲੇ ਲੋਕਾਂ ਨੂੰ ਹਲਦੀ ਖਾਣਾ ਅਵਾਇਡ ਕਰਨਾ ਚਾਹੀਦਾ ਹੈ।



ਕਈ ਲੋਕ ਬਲੱਡ ਕਲੋਟਿੰਗ ਆਦਿ ਨੂੰ ਰੋਕਣ ਲਈ ਖੂਨ ਨੂੰ ਪਤਲਾ ਕਰਨ ਵਾਲੀ ਦਵਾਈਆਂ ਲੈ ਰਹੇ ਹੁੰਦੇ ਹਨ। ਉਨ੍ਹਾਂ ਦੇ ਲਈ ਹਲਦੀ ਹਾਨੀਕਾਰਕ ਹੈ। ਹਲਦੀ ਵਾਲਾ ਦੁੱਧ ਤਾਂ ਬਿਲਕੁਲ ਨਹੀਂ ਲੈਣਾ ਚਾਹੀਦਾ ਹੈ। ਹਲਦੀ ਦੀ ਤਾਸੀਰ ਗਰਮ ਹੁੰਦੀ ਹੈ। ਇਸਲਈ ਇਸਨੂੰ ਪ੍ਰੈਗਨੈਂਸੀ ਦੇ ਦੌਰਾਨ ਲੈਣ ਤੋਂ ਮਨਾ ਕੀਤਾ ਜਾਂਦਾ ਹੈ। ਵੱਧ ਮਾਤਰਾ 'ਚ ਇਸਨੂੰ ਲੈਣ ਨਾਲ ਯੂਟਰਸ ਸਟਿੰਮਿਊਲੇਟ ਹੋ ਜਾਂਦਾ ਹੈ ਜੋ ਪ੍ਰੈਗਨੈਂਸੀ 'ਚ ਕਾਪਲੀਕੇਸ਼ਨ ਲਿਆ ਸਕਦਾ ਹੈ।



ਐਸੀਡਿਟੀ ਜਾਂ ਗੈਸ ਦੀ ਸਮੱਸਿਆ ਦੇ ਇਲਾਵਾ ਢਿੱਡ 'ਚ ਅਲਸਰ ਹੋਣ 'ਤੇ ਵੀ ਹਲਦੀ ਵਾਲਾ ਦੁੱਧ ਨੁਕਸਾਨ ਕਰਦਾ ਹੈ। ਅਜਿਹੇ ਲੋਕਾਂ ਨੂੰ ਹਲਦੀ ਵਾਲਾ ਦੁੱਧ ਨਹੀਂ ਲੈਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement