ਬਦਲਦੇ ਹੋਏ ਮੌਸਮ 'ਚ ਸਿਹਤ ਦਾ ਇੰਝ ਰੱਖੋ ਖ਼ਾਸ ਧਿਆਨ…
Published : Mar 6, 2018, 4:36 pm IST
Updated : Mar 19, 2018, 6:03 pm IST
SHARE ARTICLE
ਬਦਲਦੇ ਹੋਏ ਮੌਸਮ ਵਿਚ ਆਪਣਾ ਅਤੇ ਆਪਣੇ ਪਰਿਵਾਰ ਦਾ ਖ਼ਿਆਲ ਰੱਖਣਾ ਜ਼ਰੂਰੀ
ਬਦਲਦੇ ਹੋਏ ਮੌਸਮ ਵਿਚ ਆਪਣਾ ਅਤੇ ਆਪਣੇ ਪਰਿਵਾਰ ਦਾ ਖ਼ਿਆਲ ਰੱਖਣਾ ਜ਼ਰੂਰੀ

ਬਦਲਦੇ ਹੋਏ ਮੌਸਮ ਵਿਚ ਆਪਣਾ ਅਤੇ ਆਪਣੇ ਪਰਿਵਾਰ ਦਾ ਖ਼ਿਆਲ ਰੱਖਣਾ ਜ਼ਰੂਰੀ

ਮਾਰਚ ਦਾ ਮਹੀਨਾ ਸ਼ੁਰੂ ਹੁੰਦੇ ਹੀ ਠੰਡ ਲਗਭਗ ਖ਼ਤਮ ਹੋਣ ਲੱਗ ਜਾਂਦੀ ਹੈ ਅਤੇ ਗਰਮੀ ਦਾ ਮੌਸਮ ਜ਼ੋਰ-ਸ਼ੋਰ ਨਾਲ ਸ਼ੁਰੂ ਹੋਣ ਲੱਗਦਾ ਹੈ। ਇਸ ਬਦਲਦੇ ਹੋਏ ਮੌਸਮ ਦਾ ਮਿਜ਼ਾਜ ਕੁਝ ਲੋਕਾਂ ਨੂੰ ਕਾਫ਼ੀ ਰੁਮਾਂਚਿਤ ਵੀ ਕਰ ਦਿੰਦਾ ਹੈ। ਅਜਿਹੇ ਵਿਚ ਕਈ ਲੋਕ ਅਚਾਨਕ ਤੋਂ ਗਰਮੀਆਂ ਵਾਲੇ ਸਟਾਈਲ ਵਿਚ ਆ ਜਾਂਦੇ ਹਨ ਪਰ ਅਜਿਹਾ ਕਰਨਾ ਤੁਹਾਡੇ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਇਸ ਬਦਲਦੇ ਹੋਏ ਮੌਸਮ ਵਿਚ ਆਪਣਾ ਅਤੇ ਆਪਣੇ ਪਰਿਵਾਰ ਦਾ ਖ਼ਿਆਲ ਰੱਖਣਾ ਜ਼ਰੂਰੀ ਹੈ, ਕਿਉਂਕਿ ਇਹੀ ਉਹ ਸਮਾਂ ਹੈ ਜਦੋਂ ਬਿਮਾਰ ਹੋਣ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਅਸੀਂ ਇੱਥੇ ਤੁਹਾਨੂੰ ਕੁਝ ਅਜਿਹੀਆਂ ਹੀ ਸਾਵਧਾਨੀਆਂ ਦੇ ਬਾਰੇ ਵਿਚ ਦੱਸ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਸ ਮੌਸਮ ਵਿਚ ਸੁਰੱਖਿਅਤ ਰਹਿ ਸਕਦੇ ਹੋ। 



ਇਨ੍ਹਾਂ ਬਿਮਾਰੀਆਂ ਦਾ ਰਹਿੰਦਾ ਹੈ ਖ਼ਤਰਾ : ਅਜਿਹੇ ਮੌਸਮ 'ਚ ਸਭ ਤੋਂ ਜ਼ਿਆਦਾ ਵਾਇਰਲ ਬੁਖ਼ਾਰ ਨਾਲ ਪੀੜਤ ਲੋਕ ਮਿਲਦੇ ਹਨ। ਇਸ ਦੇ ਇਲਾਵਾ ਸਰਦੀ-ਜੁਕਾਮ, ਗਲੇ ਦੀ ਇਨਫੈਕਸ਼ਨ ਦੇ ਨਾਲ – ਨਾਲ ਪੀਲੀਆ ਅਤੇ ਟਾਈਫ਼ਾਈਡ ਵਰਗੀਆਂ ਬਿਮਾਰੀਆਂ ਵੀ ਅਜਿਹੇ ਮੌਸਮ ਵਿਚ ਹੁੰਦੀਆਂ ਹਨ। ਇਸ ਦਾ ਨਤੀਜਾ ਹੈ ਕਿ ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਹਸਪਤਾਲ ਦੇ ਬੈੱਡ ਮਰੀਜ਼ਾਂ ਨਾਲ ਭਰਨੇ ਸ਼ੁਰੂ ਹੋ ਜਾਂਦੇ ਹਨ।



ਬੱਚਿਆਂ ਤੇ ਬਜ਼ੁਰਗਾਂ ਲਈ ਖ਼ਤਰਨਾਕ : ਇਸ ਬਦਲਦੇ ਮੌਸਮ ਦੀ ਮਾਰ ਸਭ ਤੋਂ ਜ਼ਿਆਦਾ ਬੱਚਿਆਂ ਅਤੇ ਬਜ਼ੁਰਗਾਂ 'ਤੇ ਪੈਂਦੀ ਹੈ, ਕਿਉਂਕਿ Immunity ਘੱਟ ਹੋਣ ਦੇ ਚਲਦੇ ਇਨ੍ਹਾਂ ਵਿਚ ਇਨਫੈਕਸ਼ਨ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਬੱਚਿਆਂ ਨੂੰ ਅਜਿਹੇ ਮੌਸਮ ਵਿਚ ਨਿਮੋਨੀਆ, ਵਾਇਰਲ ਅਤੇ ਸਰਦੀ-ਜੁਕਾਮ ਵਰਗੀਆਂ ਬਿਮਾਰੀਆਂ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ। ਉਥੇ ਹੀ ਬਜ਼ੁਰਗਾਂ ਨੂੰ ਗਲੇ ਵਿਚ ਤਕਲੀਫ਼ ਅਤੇ ਵਾਇਰਲ ਬੁਖ਼ਾਰ ਆਦਿ ਦਾ ਖ਼ਤਰਾ ਹੁੰਦਾ ਹੈ। 



ਇੰਝ ਵਰਤੋ ਸਾਵਧਾਨੀ : ਡਾਕਟਰ ਕਹਿੰਦੇ ਹਨ ਕਿ ਅਜਿਹੇ ਮੌਸਮ ਵਿਚ ਜੇਕਰ ਕੁਝ ਸਾਵਧਾਨੀਆਂ ਵਰਤੀਆਂ ਜਾਣ ਤਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਬਦਲਦੇ ਹੋਏ ਮੌਸਮ ਵਿਚ ਬੱਚਿਆਂ ਨੂੰ ਹਮੇਸ਼ਾ ਪੁਰੀਆਂ ਬਾਹਾਂ ਵਾਲੇ ਕੱਪੜੇ ਹੀ ਪਾਓ। ਜੇਕਰ ਬੱਚਾ ਛੋਟਾ ਹੈ ਤਾਂ ਉਸ ਨੂੰ ਗਰਮ ਕੱਪੜੇ ਅਤੇ ਟੋਪੀ ਪਾ ਕੇ ਹੀ ਬਾਹਰ ਕੱਢੋ। ਇਸ ਦੇ ਇਲਾਵਾ ਅਜਿਹੇ ਵਿਚ ਆਪਣੇ ਬੱਚਿਆਂ ਨੂੰ ਖਰਾਬ ਭੋਜਨ ਤੋਂ ਦੂਰ ਰੱਖੋ। ਬਜ਼ੁਰਗਾਂ ਨੂੰ ਵੀ ਅਜਿਹੇ ਮੌਸਮ ਵਿਚ ਪੂਰੀ ਤਿਆਰੀ ਦੇ ਨਾਲ ਹੀ ਸੈਰ 'ਤੇ ਨਿਕਲਣਾ ਚਾਹੀਦਾ ਹੈ। 



ਫ਼ਰਿੱਜ ਦੀਆਂ ਚੀਜ਼ਾਂ ਦਾ ਨਾ ਕਰੋ ਸੇਵਨ : ਕਈ ਲੋਕ ਇਸ ਬਦਲਦੇ ਹੋਏ ਮੌਸਮ ਵਿਚ ਅਚਾਨਕ ਫ਼ਰਿੱਜ ਵਿਚ ਰੱਖਿਆ ਪਾਣੀ ਜਾਂ ਫਿਰ ਕੋਈ ਵੀ ਚੀਜ਼ ਖਾਣ ਲੱਗਦੇ ਹਨ। ਅਜਿਹਾ ਕਰਨਾ ਉਨ੍ਹਾਂ ਦੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਜੇਕਰ ਤੁਹਾਨੂੰ ਠੰਡਾ ਪਾਣੀ ਪੀਣਾ ਹੀ ਹੈ ਤਾਂ ਫ਼ਰਿੱਜ ਦੇ ਪਾਣੀ ਵਿਚ ਥੋੜ੍ਹਾ ਨਾਰਮਲ ਪਾਣੀ ਮਿਲਾ ਕੇ ਇਸ ਨੂੰ ਪੀ ਸਕਦੇ ਹੋ। ਖ਼ਾਸ ਤੌਰ 'ਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਠੰਡੀ ਚੀਜ਼ਾਂ ਦਾ ਸੇਵਨ ਕਰਨ ਤੋਂ ਬਚਾਓ। ਇਸ ਦੇ ਇਲਾਵਾ ਆਪਣੇ ਹੱਥਾਂ ਨੂੰ ਸਾਫ਼ ਰੱਖੋ। ਖਾਣਾ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋ ਲਵੋ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement