ਸਵੇਰ ਵੇਲੇ ਵਧੀ ਹੁੰਦੀ ਹੈ ਤੁਹਾਡੇ ਸਰੀਰ ਦੀ ਲੰਬਾਈ, ਜਾਣੋ ਕਾਰਨ
Published : Mar 13, 2018, 10:58 am IST
Updated : Mar 17, 2018, 7:19 pm IST
SHARE ARTICLE
pic
pic

ਸਵੇਰ ਵੇਲੇ ਵਧੀ ਹੁੰਦੀ ਹੈ ਤੁਹਾਡੇ ਸਰੀਰ ਦੀ ਲੰਬਾਈ, ਜਾਣੋ ਕਾਰਨ

ਚੰਡੀਗੜ੍ਹ (ਬਲਦੀਪ ਸਿੰਘ ਕੰਗ) : ਮਨੁੱਖੀ ਸਰੀਰ ਸਵੇਰ ਵੇਲੇ 01 ਸੈਂਟੀਮੀਟਰ ਤਕ ਲੰਬਾ ਹੁੰਦਾ ਹੈ। ਜੀ ਹਾਂ, ਤੁਹਾਨੂੰ ਇਸ ਗੱਲ 'ਤੇ ਭਾਵੇਂ ਯਕੀਨ ਕਰਨਾ ਮੁਸ਼ਕਲ ਹੋਵੇਗਾ ਪਰ ਇਹ ਸੱਚ ਹੈ। ਤਜ਼ਰਬੇ ਵੱਜੋਂ ਤੁਸੀਂ ਸ਼ਾਮ ਨੂੰ ਆਪਣਾ ਕੱਦ ਮਾਪ ਕੇ ਸੌਂ ਜਾਵੋ ਅਤੇ ਸਵੇਰੇ ਫੇਰ ਕੱਦ ਦੀ ਮਿਣਤੀ ਕਰੋ, ਤੁਹਾਨੂੰ ਆਪਣੇ ਸਰੀਰ ਦੀ ਲੰਬਾਈ 1/2 ਤੋਂ 01 ਸੈਂਟੀਮੀਟਰ ਤੱਕ ਵਧੀ ਹੋਈ ਮਿਲੇਗੀ। ਇਹ ਕਿਸੇ ਚਮਤਕਾਰ ਕਰਕੇ ਨਹੀਂ ਸਗੋਂ ਭੌਤਿਕੀ ਵਿਗਿਆਨ ਦੇ ਨਿਯਮਾਂ ਸਦਕਾ ਹੁੰਦਾ ਹੈ।

 
 
ਦਰਅਸਲ ਇਹ ਸਭ ਗੁਰੂਤਵ ਬਲ ਯਾਨੀ ਕਿ ਗ੍ਰੈਵਿਟੀ ਕਰਕੇ ਹੁੰਦਾ ਹੈ ਜੋ ਲਗਾਤਾਰ ਧਰਤੀ ਦੇ ਦਾਇਰੇ ਵਿੱਚ ਆਉਣ ਵਾਲੀ ਹਰ ਚੀਜ਼ ਨੂੰ ਧਰਤੀ ਦੇ ਕੇਂਦਰ ਵੱਲ ਨੂੰ, ਭਾਵ ਕਿ ਹੇਠਾਂ ਵੱਲ ਨੂੰ ਖਿੱਚਦਾ ਹੈ। ਸਾਡੀ ਰੀੜ੍ਹ ਦੀ ਹੱਡੀ ਜੋ ਕੇ 33 ਮਣਕਿਆਂ ਦੇ ਸੁਮੇਲ ਨਾਲ ਬਣੀ ਹੁੰਦੀ ਹੈ ਅਤੇ ਇਨ੍ਹਾਂ ਮਣਕਿਆਂ ਦੇ ਵਿਚਕਾਰ ਫਲੁਈਡ ਹੁੰਦਾ ਹੈ, ਜਿਸ ਨੂੰ ਕਾਰਟੀਲੇਜ ਵੀ ਕਹਿੰਦੇ ਹਨ। ਇਹ ਫਲੁਈਡ ਮਣਕਿਆਂ ਵਿਚਕਾਰ ਲੁਬਰੀਕੈਂਟ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਮਣਕਿਆਂ ਵਿਚਕਾਰ ਰਗੜ ਨੂੰ ਪੈਦਾ ਨਹੀਂ ਹੋਣ ਦਿੰਦਾ। ਇਸ ਕਰਕੇ ਰੀੜ੍ਹ ਦੀ ਹੱਡੀ ਆਸਾਨੀ ਨਾਲ ਮੁੜ ਜਾਂ ਸਿੱਧੀ ਹੋ ਸਕਦੀ ਹੈ ਅਤੇ ਸੱਜੇ ਖੱਬੇ ਨੂੰ ਵੀ ਝੁਕ ਸਕਦੀ ਹੈ।
 
 
ਜਦੋਂ ਸਵੇਰ ਤੋਂ ਸ਼ਾਮ ਤਕ ਅਸੀਂ ਕੰਮ ਵਿਚ ਰੁੱਝੇ ਹੁੰਦੇ ਹਾਂ ਤਾਂ ਸਾਡੇ ਸਰੀਰ ਦੇ ਭਾਰ ਕਰਕੇ ਮਣਕਿਆਂ ਵਿਚਕਾਰ ਜੋ ਫਲੁਈਡ ਹੁੰਦਾ ਹੈ ਉਹ ਕੰਪ੍ਰੈੱਸ ਹੁੰਦਾ ਹੈ। ਇਸ ਦੇ ਉਲਟ ਜਦੋਂ ਰਾਤ ਨੂੰ ਅਸੀਂ ਸੌਂ ਜਾਂਦੇ ਹਾਂ ਤਾਂ ਸਾਡੇ ਸਰੀਰ ਦਾ ਵਜ਼ਨ ਰੀੜ੍ਹ ਦੀ ਹੱਡੀ ਤੋਂ ਹਟਕੇ ਸਰੀਰ ਦੇ ਹੋਰ ਜੋੜਾਂ 'ਤੇ ਆ ਟਿਕਦਾ ਹੈ, ਜਿਸਦੇ ਸਦਕਾ ਮਣਕਿਆਂ ਵਿਚਕਾਰ ਤਣਾਅ ਘੱਟ ਜਾਂਦਾ ਹੈ ਅਤੇ ਫਲੁਈਡ ਦੇ ਡੀ- ਕੰਪ੍ਰੈੱਸ ਹੋਣ ਕਰਕੇ ਰੀੜ੍ਹ ਦੀ ਹੱਡੀ ਦੀ ਲੰਬਾਈ 1/2 ਤੋਂ 01 ਸੈਂਟੀਮੀਟਰ ਤਕ ਵਧ ਜਾਂਦੀ ਹੈ, ਜੋ ਕਿ ਸਵੇਰ ਨੂੰ ਮਿਣਤੀ ਕਰਨ ਵਿੱਚ ਨਜ਼ਰ ਆਉਂਦਾ ਹੈ।
 
 
ਇਹ ਰੀੜ੍ਹ ਦੀ ਹੱਡੀ ਦੀ ਲੰਬਾਈ ਦਾ ਘਟਣਾ ਜਾਂ ਵਧਣਾ ਇੱਕ ਕੁਦਰਤੀ ਕਿਰਿਆ ਹੈ ਜੋ ਰਹਿੰਦੀ ਜ਼ਿੰਦਗੀ ਤਕ ਜਾਰੀ ਰਹਿੰਦੀ ਹੈ। ਕੁਝ ਏਦਾਂ ਦਾ ਹੀ ਪੁਲਾੜ ਯਾਤਰੀਆਂ ਨਾਲ ਵੀ ਹੁੰਦਾ ਹੈ, ਜਦੋਂ ਮਨੁੱਖ ਪੁਲਾੜ ਵਿੱਚ ਜਾਂਦਾ ਹੈ ਤਾਂ ਓਥੇ ਧਰਤੀ ਦੇ ਮੁਕਾਬਲੇ ਘੱਟ ਜਾਂ ਨਾਂਹ ਦੇ ਬਰਾਬਰ ਗੁਰੂਤਾ ਬਲ ਹੋਣ ਕਰਕੇ ਰੀੜ੍ਹ ਦੀ ਹੱਡੀ ਦੀ ਲੰਬਾਈ ਆਮ ਨਾਲੋਂ ਵਧ ਜਾਂਦੀ ਹੈ ਅਤੇ ਮੁੜ ਧਰਤੀ ਤੇ ਪਰਤਣ 'ਤੇ ਇਹ ਫਿਰ ਅਪਣੇ ਕੁਦਰਤੀ ਆਕਾਰ ਵਿੱਚ ਆ ਜਾਂਦੀ ਹੈ।
 
 
ਪਿਛਲੇ ਦਿਨੀਂ NASA ਦੇ ਪੁਲਾੜ ਯਾਤਰੀ ਸਕਾਟ ਕੈਲੀ ਇੱਕ ਸਾਲ ਪੁਲਾੜ ਵਿੱਚ ਬਿਤਾਉਣ ਮਗਰੋਂ ਆਪਣੀ ਲੰਬਾਈ ਵਿੱਚ 02 ਸੇਂਟੀਮੀਟਰ ਦਾ ਇਜ਼ਾਫ਼ਾ ਦੱਸਦੇ ਹੋਏ ਨਜ਼ਰ ਆਏ ਜੋ ਕਿ ਮਾਪਣ 'ਤੇ ਉਨ੍ਹਾਂ ਦੇ ਦਾਅਵੇ ਮੁਤਾਬਕ ਸਹੀ ਨਿਕਲਿਆ। ਇਸ ਤੋਂ ਇਲਾਵਾ ਕੁਝ ਸਰੀਰਕ ਕਸਰਤਾਂ ਵੀ ਹਨ ਜੋ ਸਾਡੀ ਰੀੜ੍ਹ ਦੀ ਹੱਡੀ ਨੂੰ ਸਹੀ ਸਥਿਤੀ ਵਿਚ ਲਿਆ ਕੇ ਇਸ ਦੀ ਲੰਬਾਈ ਨੂੰ 1/2 ਤੋਂ 01 ਸੈਂਟੀਮੀਟਰ ਤਕ ਵਧਾ ਦਿੰਦੀਆਂ ਹਨ।

 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement