ਸੋਡੀਅਮ ਦੇ ਬਹੁਤ ਘੱਟ ਸੇਵਨ ਨਾਲ ਹੁੰਦੇ ਹਨ ਇਹ ਨੁਕਸਾਨ
Published : Apr 15, 2018, 6:15 pm IST
Updated : Apr 15, 2018, 6:15 pm IST
SHARE ARTICLE
Salt
Salt

ਸੋਡੀਅਮ ਦੀ ਜ਼ਿਆਦਾ ਮਾਤਰਾ ਦੇ ਸੇਵਨ ਨਾਲ ਹਾਈਪਰਟੈਂਸ਼ਨ ਅਤੇ ਇਸ ਨਾਲ ਜੁਡ਼ੀ ਕਈ ਬੀਮਾਰੀਆਂ ਹੁੰਦੀਆਂ ਹਨ। ਜ਼ਿਆਦਾ ਸੋਡੀਅਮ ਦੇ ਸੇਵਨ ਨਾਲ ਹੋਣ ਵਾਲੀ ਬੀਮਾਰੀਆਂ...

ਲੋਕ ਜੋ ਲੂਣ ਖਾਂਦੇ ਹਨ ਉਸਦਾ ਮੁੱਖ ਤੱਤ ਸੋਡੀਅਮ ਹੁੰਦਾ ਹੈ। ਸੋਡੀਅਮ ਦੀ ਜ਼ਿਆਦਾ ਮਾਤਰਾ ਦੇ ਸੇਵਨ ਨਾਲ ਹਾਈਪਰਟੈਂਸ਼ਨ ਅਤੇ ਇਸ ਨਾਲ ਜੁਡ਼ੀ ਕਈ ਬੀਮਾਰੀਆਂ ਹੁੰਦੀਆਂ ਹਨ। ਜ਼ਿਆਦਾ ਸੋਡੀਅਮ ਦੇ ਸੇਵਨ ਨਾਲ ਹੋਣ ਵਾਲੀ ਬੀਮਾਰੀਆਂ ਨੂੰ ਦੇਖਦੇ ਹੋਏ ਕਈ ਕੰਪਨੀਆਂ ਦਾਅਵਾ ਕਰਦੀਆਂ ਹਨ, ਉਨ੍ਹਾਂ ਦੀ ਕੰਪਨੀ ਦੁਆਰਾ ਉਤਪਾਦਤ ਲੂਣ 'ਚ ਘੱਟ ਸੋਡੀਅਮ ਹੁੰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਜ਼ਰੂਰਤ ਤੋਂ ਘੱਟ ਸੋਡੀਅਮ ਵੀ ਤੁਹਾਡੇ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ।

SaltSalt

ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਜ਼ਿਆਦਾ ਸੋਡੀਅਮ ਦਾ ਸੇਵਨ ਨੁਕਸਾਨਦੇਹ ਹੈ ਤਾਂ ਘੱਟ ਸੋਡੀਅਮ ਵੀ ਫ਼ਾਈਦੇਮੰਦ ਨਹੀਂ ਹੈ। ਜੇਕਰ ਲੂਣ 'ਚ ਸੋਡੀਅਮ ਦੀ ਮਾਤਰਾ ਘੱਟ ਹੋਵੇਗੀ ਤਾਂ ਉਸ 'ਚ ਪੋਟੈਸ਼ੀਅਮ ਦੀ ਮਾਤਰਾ ਜ਼ਿਆਦਾ ਹੋਵੇਗੀ।  ਖੂਨ 'ਚ ਜ਼ਿਆਦਾ ਪੋਟੈਸ਼ੀਅਮ ਹੋਣ ਦੀ ਹਾਲਤ 'ਚ ਹਾਈਪਰਕੈਲੇਮਿਆ ਨਾਂਅ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।  ਇਸ ਦੀ ਵਜ੍ਹਾ ਨਾਲ ਨਬਜ਼ ਕਮਜ਼ੋਰ ਹੋ ਜਾਂਦੀ ਹੈ, ਦਿਲ ਦੀ ਧੜਕਨ ਦੀ ਰਫ਼ਤਾਰ ਘੱਟ ਹੋ ਜਾਂਦੀ ਹੈ ਅਤੇ ਮਾਸਪੇਸ਼ੀਆਂ 'ਚ ਕਮਜ਼ੋਰੀ ਆ ਜਾਂਦੀ ਹੈ।  

SaltSalt

ਮਾਹਰਾਂ ਮੁਤਾਬਕ ਹਰ ਮਹੀਨੇ ਚਾਰ ਤੋਂ ਪੰਜ ਗੁਰਦੇ ਦੇ ਅਜਿਹੇ ਮਰੀਜ ਆਉਂਦੇ ਹਨ ਜਿਨਾਂ ਨੇ ਡਾਕਟਰ ਦੀ ਸਲਾਹ ਲਏ ਬਿਨਾਂ ਖਾਣ 'ਚ ਸੋਡੀਅਮ ਦੀ ਮਾਤਰਾ ਬਹੁਤ ਘੱਟ ਕਰ ਦਿਤੀ। ਕਈ ਵਾਰ ਤਾਂ ਇਸ ਦਾ ਸਿਹਤ 'ਤੇ ਕਾਫ਼ੀ ਮਾੜਾ ਅਸਰ ਪੈਂਦਾ ਹੈ ਅਤੇ ਮਰੀਜ਼ਾਂ ਨੂੰ ਜਾਂ ਤਾਂ ਡਾਇਲਸਿਸ ਕਰਾਨਾ ਪੈਂਦਾ ਹੈ ਜਾਂ ਫਿਰ ਕਾਰਡਿਐਕ ਪੇਸਮੇਕਰ ਲਗਾਉਣ ਦੀ ਜ਼ਰੂਰਤ ਪੈਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement