Health News: ਪ੍ਰੋਟੀਨ ਦਾ ਸੱਭ ਤੋਂ ਵਧੀਆ ਸਰੋਤ ਹੈ ਫਲੀਆਂ
Published : Dec 13, 2023, 8:29 am IST
Updated : Dec 13, 2023, 8:29 am IST
SHARE ARTICLE
beans
beans

ਹਰੀਆਂ ਫਲੀਆਂ ’ਚ ਕਾਰਬੋਹਾਈਡ੍ਰੇਟਸ ਘੱਟ ਹੁੰਦੇ ਹਨ ਪਰ ਪ੍ਰੋਟੀਨ ਦੀ ਮਾਤਰਾ ਕਾਫ਼ੀ ਹੁੰਦੀ ਹੈ

ਫਲੀਆਂ ਸ਼ਾਕਾਹਾਰੀ ਲੋਕਾਂ ਲਈ ਪ੍ਰੋਟੀਨ ਦਾ ਸੱਭ ਤੋਂ ਵਧੀਆ ਸ੍ਰੋਤ ਹਨ। ਹਾਲਾਂਕਿ ਮਾਸਾਹਾਰੀ ਭੋਜਨ ਤੋਂ ਤੁਹਾਨੂੰ ਪ੍ਰੋਟੀਨ ਤਾਂ ਮਿਲ ਜਾਂਦਾ ਹੈ ਪਰ ਵਿਗਿਆਨੀ ਦਸਦੇ ਹਨ ਕਿ ਬਨਸਪਤੀ ਤੋਂ ਪ੍ਰਾਪਤ ਹੋਣ ਵਾਲਾ ਪ੍ਰੋਟੀਨ ਫ਼ਾਇਦੇਮੰਦ ਹੁੰਦਾ ਹੈ। ਇਹੀ ਕਾਰਨ ਹੈ ਕਿ ਵਜ਼ਨ ਘਟਾਉਣ ਲਈ ਫਲੀਆਂ ਨੂੰ ਬਹੁਤ ਵਧੀਆ ਭੋਜਨ ਮੰਨਿਆ ਜਾਂਦਾ ਹੈ। ਹਰੀਆਂ ਫਲੀਆਂ ’ਚ ਕਾਰਬੋਹਾਈਡ੍ਰੇਟਸ ਘੱਟ ਹੁੰਦੇ ਹਨ ਪਰ ਪ੍ਰੋਟੀਨ ਦੀ ਮਾਤਰਾ ਕਾਫ਼ੀ ਹੁੰਦੀ ਹੈ।

ਇਸ ਨਾਲ ਹੀ ਇਸ ਵਿਚ ਘੁਲਣਸ਼ੀਲ ਫ਼ਾਈਬਰ ਹੁੰਦਾ ਹੈ ਅਤੇ ਢੇਰ ਸਾਰੇ ਮਿਨਰਲਜ਼ ਜਿਵੇਂ ਆਇਰਨ, ਪੋਟਾਸ਼ੀਅਮ ਆਦਿ ਹੁੰਦੇ ਹਨ। ਇਹੀ ਕਾਰਨ ਹੈ ਕਿ ਫਲੀਆਂ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਤੇ ਕੈਲੇਸਟਰੋਲ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦੀਆਂ ਹਨ। ਜੇਕਰ ਤੁਸੀਂ ਆਮ ਮਿਹਨਤ ਕਰਦੇ ਹੋ ਅਤੇ ਦਫ਼ਤਰ ’ਚ ਕੰਮ ਕਰਦੇ ਹੋ ਤਾਂ ਤੁਹਾਨੂੰ ਅਪਣੀ ਡਾਇਟ ’ਚ ਕਾਰਬਜ਼ ਦੀ ਮਾਤਰਾ ਘੱਟ ਰਖਣੀ ਚਾਹੀਦੀ ਹੈ।

ਇਸ ਦਾ ਕਾਰਨ ਇਹ ਹੈ ਕਿ ਕਾਰਬਜ਼ ਕਾਰਨ ਤੁਹਾਡਾ ਵਜ਼ਨ ਵਧਦਾ ਹੈ। ਸਰੀਰ ’ਚ ਵਾਧੂ ਚਰਬੀ ਜਮ੍ਹਾਂ ਹੁੰਦੀ ਹੈ ਅਤੇ ਤੁਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋਣ ਲਗਦੇ ਹੋ। ਇਸ ਲਈ ਜੇਕਰ ਤੁਸੀਂ ਸਪੋਰਟਸਮੈਨ ਜਾਂ ਜਿਮ ’ਚ ਭਾਰੀ ਕਸਰਤ ਕਰਨ ਵਾਲੇ ਵਿਅਕਤੀ ਨਹੀਂ ਹੋ ਤਾਂ ਅਪਣੀ ਡਾਈਟ ’ਚ ਘੱਟ ਹੀ ਕਾਰਬੋਹਾਈਡ੍ਰੇਟਸ ਸ਼ਾਮਲ ਕਰੋ।

ਫਲੀਆਂ ਦਾ ਸੇਵਨ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਅੱਧਾ ਕੱਪ ਕੱਟੀਆਂ ਹੋਈਆਂ ਫਲੀਆਂ ’ਚ 20 ਗ੍ਰਾਮ ਕਾਰਬੋਹਾਈਡ੍ਰੇਟ ਹੁੰਦਾ ਹੈ ਜਿਸ ਵਿਚ 9 ਗ੍ਰਾਮ ਫ਼ਾਈਬਰ ਹੁੰਦਾ ਹੈ। ਇਸ ਲਈ ਇਕ ਤਰ੍ਹਾਂ ਨਾਲ ਕਾਰਬਜ਼ ਦੀ ਮਾਤਰਾ 11 ਗ੍ਰਾਮ ਹੀ ਹੁੰਦੀ ਹੈ। ਇਹੀ ਕਾਰਨ ਹੈ ਕਿ ਫਲੀਆਂ ਨੂੰ ਲੋ-ਕਾਰਬਜ਼ ਡਾਈਟ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਵਿਚ ਮੌਜੂਦ ਫ਼ਾਈਬਰ ਕਾਰਨ ਫਲੀਆਂ ਨੂੰ ਪਚਾਉਣਾ ਆਸਾਨ ਹੁੰਦਾ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement