ਸ਼ੂਗਰ ਨੂੰ ਨਿਯੰਤਰਿਤ ਕਰਦਾ ਹੈ ਧਨੀਆ
Published : Jun 12, 2019, 5:02 pm IST
Updated : Jun 12, 2019, 5:02 pm IST
SHARE ARTICLE
Coriander
Coriander

ਇਹ ਭਾਰ ਘੱਟ ਕਰਨ ਵਿਚ ਮੱਦਦ ਕਰਦਾ ਹੈ ਅਤੇ ਡਾਇਬਟੀਜ਼ ਨੂੰ ਵੀ ਕੰਟਰੋਲ ਕਰਦਾ ਹੈ

ਮਸਾਲੇ ਭਾਰਤੀ ਆਹਾਰ ਵਿਚ ਖਾਸ ਸਥਾਨ ਰੱਖਦੇ ਹਨ। ਦੁਨਿਆ ਵਿਚ ਭਾਰਤੀ ਭੋਜਨ ਅਪਣੇ ਮਸਾਲੇ ਅਤੇ ਅਪਣੀ ਖਾਸ ਮਹਿਕ ਲਈ ਜਾਣਿਆ ਜਾਂਦਾ ਹੈ। ਇਹਨਾਂ ਮਸਾਲਿਆਂ ਵਿਚੋਂ ਇਕ ਮਸਾਲਾ ਹੈ ਧਨੀਆ। ਧਨੀਆ ਭੋਜਨ ਦਾ ਅਹਿਮ ਹਿੱਸਾ ਹੈ। ਧਨੀਆ ਇਕ ਛੋਟਾ ਜਿਹਾ ਪੌਦਾ ਹੁੰਦਾ ਹੈ ਜਿਸ ਦੇ ਸਾਰੇ ਹਿੱਸੇ ਜਿਵੇਂ ਕਿ ਪੱਤਿਆਂ ਤੋਂ ਲੈ ਕੇ ਬੀਜ ਤਕ ਨੂੰ ਭੋਜਨ ਵਿਚ ਇਸਤੇਮਾਲ ਕੀਤੇ ਜਾਂਦੇ ਹਨ। ਧਨੀਆ ਸਿਹਤ ਲਈ ਫਾਇਦੇਮੰਦ ਹੁੰਦਾ ਹੈ।

Coriander For Fat LossCoriander For Fat Loss

ਇਹ ਭਾਰ ਘੱਟ ਕਰਨ ਵਿਚ ਮੱਦਦ ਕਰਦਾ ਹੈ ਅਤੇ ਡਾਇਬਟੀਜ਼ ਨੂੰ ਵੀ ਕੰਟਰੋਲ ਕਰਦਾ ਹੈ। ਧਨੀਏ ਵਿਚ ਆਇਰਨ, ਵਿਟਾਮਿਨ ਏ, ਕੇ ਅਤੇ ਸੀ ਦੇ ਨਾਲ ਨਾਲ ਫਾਲਿਕ ਐਸਿਡ, ਮੈਗਨੀਸ਼ਿਅਮ ਅਤੇ ਕੈਲਸ਼ੀਅਮ ਹੁੰਦਾ ਹੈ ਜੋ ਕਿ ਸਿਹਤ ਲਈ ਵਧੀਆ ਹੁੰਦਾ ਹੈ। ਅਧਿਐਨ ਤੋਂ ਪਤਾ ਚੱਲਿਆ ਹੈ ਕਿ ਇਹ ਕੋਲੇਸਟ੍ਰਾਲ ਨੂੰ ਕੰਟਰੋਲ ਕਰਦਾ ਹੈ। ਇਸ ਨਾਲ ਭੁੱਖ ਉਤੇਜਿਤ ਹੁੰਦੀ ਹੈ ਅਤੇ ਪਾਚਨ ਵਿਚ ਸੁਧਾਰ ਵੀ ਹੁੰਦਾ ਹੈ।

Coriander Coriander

ਧਨੀਆ ਡਾਇਬਟੀਜ਼ ਪ੍ਰ੍ਬੰਧਨ ਲਈ ਸਭ ਤੋਂ ਭਰੋਸੇਮੰਦ ਰਵਾਇਤੀ ਉਪਚਾਰਾਂ ਵਿਚੋਂ ਇਕ ਰਿਹਾ ਹੈ। ਦ ਬਿਤਾਨਵੀ ਜਰਨਲ ਨਿਊਟਿਸ਼ਨ  ਵਿਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਇਹ ਪਾਇਆ ਗਿਆ ਕਿ ਧਨੀਆ ਦੇ ਬੀਜ ਵਿਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਖੂਨ ਵਿਚ ਆਉਣ 'ਤੇ ਐਂਟੀ ਹਾਈਪਰਗਲਾਇਕੇਮਿਕ, ਇੰਸੂਲਿਨ ਡਿਸਚਾਰਜਿੰਗ ਅਤੇ ਇੰਸੂਲਿਨ ਦਾ ਉਤਪਾਦਨ ਕਰਦੇ ਹਨ ਜਿਸ ਵਿਚ ਲਹੂ ਦੇ ਲੈਵਲ ਨੂੰ ਨਿਯੰਤਰਿਤ ਕਰਨ ਵਿਚ ਮੱਦਦ ਮਿਲਦੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement