ਸਿਹਤ ਲਈ ਲਾਹੇਵੰਦ ਹੈ ਛੋਲਿਆਂ ਦੀ ਦਾਲ
Published : May 12, 2022, 11:57 am IST
Updated : May 12, 2022, 11:57 am IST
SHARE ARTICLE
Lentils are good for health
Lentils are good for health

 ਸ਼ੂਗਰ ਵਿਚ ਛੋਲਿਆਂ ਦੀ ਦਾਲ ਦੀ ਵਰਤੋਂ ਕਰਨੀ ਬੇਹੱਦ ਫ਼ਾਇਦੇਮੰਦ ਹੁੰਦੀ ਹੈ।

 

ਚੰਡੀਗੜ੍ਹ : ਸਿਹਤ ਲਈ ਬਹੁਤ ਲਾਹੇਵੰਦ ਹੁੰਦੀ ਹੈ ਛੋਲਿਆਂ ਦੀ ਦਾਲ। ਛੋਲਿਆਂ ਦੀ ਦਾਲ ਖਾਣ ਤੋਂ ਅਕਸਰ ਲੋਕ ਬਚਦੇ ਹਨ ਕਿਉਂਕਿ ਕੁੱਝ ਲੋਕਾਂ ਨੂੰ ਇਸ ਨਾਲ ਢਿੱਡ ਵਿਚ ਦਰਦ ਅਤੇ ਗੈਸ ਦੀ ਸਮੱਸਿਆ ਹੋ ਜਾਂਦੀ ਹੈ ਤਾਂ ਕੁੱਝ ਲੋਕਾਂ ਨੂੰ ਇਸ ਦਾ ਸਵਾਦ ਪਸੰਦ ਨਹੀਂ ਹੁੰਦਾ ਪਰ ਇਸ ਨੂੰ ਖਾਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਛੋਲਿਆਂ ਦੀ ਦਾਲ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦਸਾਂਗੇ:

Lentils are good for healthLentils are good for health

 ਸ਼ੂਗਰ ਵਿਚ ਛੋਲਿਆਂ ਦੀ ਦਾਲ ਦੀ ਵਰਤੋਂ ਕਰਨੀ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਇਹ ਗਲੂਕੋਜ਼ ਦੀ ਜ਼ਿਆਦਾ ਮਾਤਰਾ ਨੂੰ ਨਕਾਰਾ ਕਰਨ ਵਿਚ ਕਾਫ਼ੀ ਮਦਦਗਾਰ ਹੈ।
ਛੋਲਿਆਂ ਦੀ ਦਾਲ ਤੁਹਾਡੇ ਸਰੀਰ ਵਿਚੋਂ ਆਇਰਨ ਦੀ ਘਾਟ ਨੂੰ ਪੂਰਾ ਕਰਦੀ ਹੈ ਅਤੇ ਹੀਮੋਗਲੋਬਿਨ ਦਾ ਪੱਧਰ ਵਧਾਉਣ ਵਿਚ ਮਦਦ ਕਰਦੀ ਹੈ।

Lentils are good for healthLentils are good for health

ਛੋਲਿਆਂ ਦੀ ਦਾਲ ਦੀ ਵਰਤੋਂ ਨਾਲ ਪੀਲੀਏ ਵਰਗੀ ਬੀਮਾਰੀ ਵਿਚ ਬਹੁਤ ਹੀ ਫ਼ਾਇਦਾ ਹੁੰਦਾ ਹੈ। ਫ਼ਾਈਬਰ ਨਾਲ ਭਰਪੂਰ ਛੋਲਿਆਂ ਦੀ ਦਾਲ ਕੈਲੇਸਟਰੋਲ ਦੇ ਪੱਧਰ ਨੂੰ ਘਟਾ ਕੇ ਭਾਰ ਘੱਟ ਕਰਨ ਵਿਚ ਬੇਹੱਦ ਲਾਭਕਾਰੀ ਸਾਬਤ ਹੁੰਦੀ ਹੈ।

ਛੋਲਿਆਂ ਦੀ ਦਾਲ ਜ਼ਿੰਕ, ਕੈਲਸ਼ੀਅਮ, ਪ੍ਰੋਟੀਨ, ਫ਼ੋਲੇਟ ਆਦਿ ਨਾਲ ਭਰਪੂਰ ਹੋਣ ਕਾਰਨ ਤੁਹਾਨੂੰ ਜ਼ਰੂਰੀ ਊਰਜਾ ਮਿਲਦੀ ਹੈ। ਛੋਲਿਆਂ ਦੀ ਦਾਲ ਖਾਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਢਿੱਡ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement