ਪੇਟ ਦੇ ਕੀੜੇ ਖ਼ਤਮ ਕਰਨ ਲਈ ਅਪਣਾਉ ਘਰੇਲੂ ਨੁਸਖ਼ੇ

By : GAGANDEEP

Published : Jan 12, 2023, 6:41 am IST
Updated : Jan 12, 2023, 8:19 am IST
SHARE ARTICLE
photo
photo

ਖ਼ਾਲੀ ਪੇਟ ਕੱਚੀ ਗਾਜਰ ਜਾਂ ਇਸ ਦਾ ਜੂਸ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ

 

ਮੁਹਾਲੀ: ਕਈ ਵਾਰੀ ਖਾਧਾ ਪੀਤਾ ਸਾਡੇ ਸਰੀਰ ਨੂੰ ਇਸ ਲਈ ਨਹੀਂ ਲਗਦਾ ਕਿਉਂਕਿ ਪੇਟ ਅੰਦਰ ਕੀੜੇ ਹੁੰਦੇ ਹਨ, ਜੋ ਸਾਡੇ ਸਰੀਰਕ ਵਿਕਾਸ ਨੂੰ ਰੋਕਦੇ ਹਨ। ਅੱਜ ਅਸੀ ਪੇਟ ਦੇ ਕੀੜੇ ਮਾਰਨ ਦੇ ਘਰੇਲੂ ਉਪਾਅ ਦੀ ਗੱਲ ਕਰਾਂਗੇ ਜਿਸ ਦੀ ਵਜ੍ਹਾ ਨਾਲ ਸਰੀਰਕ ਵਿਕਾਸ ਨਹੀਂ ਹੋ ਰਿਹਾ ਹੁੰਦਾ। ਨਿੰਬੂ ਦੇ ਬੀਜ ਪੀਸ ਕੇ ਉਨ੍ਹਾਂ ਦਾ ਚੂਰਨ ਬਣਾ ਕੇ ਅਤੇ ਇਸ ਚੂਰਨ ਦੀ 1/2 ਚਮਚ ਮਾਤਰਾ ਕੋਸੇ ਪਾਣੀ ਨਾਲ ਲਗਾਤਾਰ 7 ਦਿਨ ਲੈਣ ਨਾਲ ਪੇਟ ਦੇ ਅੰਦਰਲੇ ਕੀੜੇ ਮਰ ਜਾਂਦੇ ਹਨ। 10 ਮਿਲੀਲਿਟਰ ਨਿੰਬੂ ਦੇ ਪੱਤਿਆਂ ਦਾ ਰਸ 10 ਗ੍ਰਾਮ ਸ਼ਹਿਦ ਮਿਲਾ ਕੇ 15-20 ਦਿਨ ਲਗਾਤਾਰ ਲੈਣ ਨਾਲ ਪੇਟ ਦੇ ਕੀੜੇ ਸਮਾਪਤ ਹੁੰਦੇ ਹਨ।

ਖ਼ਾਲੀ ਪੇਟ ਕੱਚੀ ਗਾਜਰ ਜਾਂ ਇਸ ਦਾ ਜੂਸ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।  ਲੱਸਣ ਅਤੇ ਗੁੜ ਬਰਾਬਰ ਮਾਤਰਾ ਵਿਚ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜੇ ਮਰ ਜਾਂਦੇ ਹਨ। ਲੱਸਣ ਦੀ ਚਟਣੀ ਬਣਾ ਕੇ ਉਸ ਅੰਦਰ ਥੋੜ੍ਹਾ ਜਿਹਾ ਸੇਧਾ ਨਮਕ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜਿਆਂ ਤੋਂ ਰਾਹਤ ਮਿਲਦੀ ਹੈ। ਲੱਸਣ ਦੀ ਇਕ ਕਲੀ ਦੇਸੀ ਘਿਉ ਵਿਚ ਭੁੰਨ ਕੇ ਅੱਧਾ ਚਮਚ ਅਜਵਾਇਣ ਅਤੇ 10 ਗ੍ਰਾਮ ਗੁੜ ਵਿਚ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜੇ ਮਰ ਜਾਂਦੇ ਹਨ।

ਤਾਜ਼ੇ ਆਮਲੇ ਦਾ ਲਗਭਗ 60 ਮਿਲੀਲੀਟਰ ਰਸ 5 ਦਿਨ ਰੋਜ਼ਾਨਾ ਪੀਣ ਨਾਲ ਪੇਟ ਦੇ ਅੰਦਰਲੇ ਸਾਰੇ ਕੀੜੇ ਮਰ ਜਾਂਦੇ ਹਨ। ਅਨਾਰ ਦੇ ਛਿਲਕਿਆਂ ਦਾ ਚੂਰਨ 1 ਚਮਚ ਦਹੀਂ ਜਾਂ ਲੱਸੀ ਵਿਚ ਘੋਲ ਕੇ ਪੀਣ ਨਾਲ ਵੀ ਲਾਭ ਮਿਲਦਾ ਹੈ।  ਅਜਵਾਇਣ ਪੀਸ ਕੇ ਬਣਾਏ ਗਏ ਚੂਰਨ ਦਾ 1-2 ਗ੍ਰਾਮ ਲੱਸੀ ਵਿਚ ਘੋਲ ਕੇ ਪੀਣ ਨਾਲ ਪੇਟ ਦੇ ਕੀੜੇ ਖ਼ਤਮ ਹੁੰਦੇ ਹਨ। ਅਜਵਾਇਣ ਦਾ ਸੇਵਨ ਗੁੜ ਨਾਲ ਕਰਨ ਤੇ ਵੀ ਪੇਟ ਦੇ ਕੀੜਿਆਂ ਤੋਂ ਲਾਭ ਮਿਲਦਾ ਹੈ। ਕਾਲੀ ਮਿਰਚ ਦੇ 10 ਦਾਣੇ ਅਤੇ 25 ਗ੍ਰਾਮ ਪੁਦੀਨਾ ਪੀਸ ਕੇ ਇਕ ਗਲਾਸ ਪਾਣੀ ਵਿਚ ਮਿਲਾ ਕੇ 4 ਦਿਨ ਤਕ ਰੋਜ਼ਾਨਾ ਪੀਣ ਨਾਲ ਲਾਭ ਹੁੰਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement