ਇਸ ਬਿਮਾਰੀ ਦੇ ਰੋਗੀ ਹੋ ਤਾਂ ਨਾ ਖਾਓ ਬਦਾਮ
Published : Jun 8, 2018, 4:02 pm IST
Updated : Jun 8, 2018, 4:02 pm IST
SHARE ARTICLE
Almonds
Almonds

ਅੱਜਕੱਲ ਲੋਕ ਅਪਣੀ ਵਿਅਸਤ ਜ਼ਿੰਦਗੀ ਵਿਚ ਸਿਹਤ ਦਾ ਧਿਆਨ ਨਹੀਂ ਰਖਦੇ। ਕੁੱਝ ਲੋਕ ਤਾਂ ਜਲਦੀ ਜਲਦੀ 'ਚ ਨਾਸ਼ਤਾ ਅਤੇ ਭੋਜਨ ਵੀ ਨਹੀਂ ਕਰ ਪਾਉਂਦੇ ਅਤੇ...

ਅੱਜਕੱਲ ਲੋਕ ਅਪਣੀ ਵਿਅਸਤ ਜ਼ਿੰਦਗੀ ਵਿਚ ਸਿਹਤ ਦਾ ਧਿਆਨ ਨਹੀਂ ਰਖਦੇ। ਕੁੱਝ ਲੋਕ ਤਾਂ ਜਲਦੀ ਜਲਦੀ 'ਚ ਨਾਸ਼ਤਾ ਅਤੇ ਭੋਜਨ ਵੀ ਨਹੀਂ ਕਰ ਪਾਉਂਦੇ ਅਤੇ ਉਸ ਦੀ ਕਮੀ ਨੂੰ ਪੂਰਾ ਕਰਨ ਲਈ ਅਪਣੇ ਨਾਲ ਕੁੱਝ ਡ੍ਰਾਈਫਰੂਟ ਰੱਖ ਲੈਂਦੇ ਹਨ। ਜਿੰਨਾਂ ਵਿਚ ਬਦਾਮ ਵੀ ਆਉਂਦੇ ਹਨ। ਬਦਾਮ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਕੈਲਸ਼ਿਅਮ, ਫ਼ਾਸਫ਼ੋਰਸ, ਵਿਟਾਮਿਨ, ਫ਼ਾਈਬਰ ਅਤੇ ਐਂਟੀਆਕਸੀਡੈਂਟਸ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਸਿਹਤਮੰਦ ਬਣਾਏ ਰੱਖਣ ਵਿਚ ਮਦਦ ਕਰਦੇ ਹਨ।DryFrootDryFroot

ਰੋਜ਼ ਤਿੰਨ - ਚਾਰ ਬਦਾਮ ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਮੁਨਾਫ਼ੇ ਮਿਲ ਸਕਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਕੁੱਝ ਲੋਕਾਂ ਲਈ ਬਦਾਮ ਦਾ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ। ਜੀ ਹਾਂ, ਕੁੱਝ ਲੋਕ ਜੋ ਕਈ ਬਿਮਾਰੀਆਂ ਤੋਂ ਜੂਝ ਰਹੇ ਹਨ ਉਨ੍ਹਾਂ ਨੂੰ ਬਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਲੋਕਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਬਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਬਦਾਮ ਦਾ ਸੇਵਨ ਨਾ ਕਰੋ। ਜਿਨ੍ਹਾਂ ਲੋਕਾਂ ਨੂੰ ਗੁਰਦੇ ਦੀ ਪੱਥਰੀ ਜਾਂ ਪਿੱਤੇ ਨਾਲ ਜੁੜੀ ਕੋਈ ਸਮੱਸਿਆ ਹੈ  

High blood pressureHigh blood pressureਉਨ੍ਹਾਂ ਨੂੰ ਵੀ ਬਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ। ਬਦਾਮ ਵਿਚ ਭਰਪੂਰ ਮਾਤਰਾ ਵਿਚ ਆਕਸਲੇਟ ਮੌਜੂਦ ਹੁੰਦਾ ਹੈ ਜੋ ਗੁਰਦੇ ਦੀ ਪੱਥਰੀ ਦੀ ਸਮੱਸਿਆ ਵਿਚ ਨੁਕਸਾਨ ਪਹੁੰਚਾ ਸਕਦਾ ਹੈ। ਬਦਾਮ ਵਿਚ ਭਰਪੂਰ ਮਾਤਰਾ ਵਿਚ ਫ਼ਾਈਬਰ ਮੌਜੂਦ ਹੁੰਦਾ ਹੈ। ਜ਼ਿਆਦਾ ਮਾਤਰਾ ਵਿਚ ਬਦਾਮ ਦਾ ਸੇਵਨ ਕਰਨ ਨਾਲ ਪਾਚਣ ਕਿਰਿਆ 'ਚ ਸਮੱਸਿਆਵਾਂ ਹੋ ਸਕਦੀਆਂ ਹਨ। ਬਦਾਮ ਵਿਚ ਵਿਟਾਮਿਨ E ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ।

 HeadacheHeadache ਜੇਕਰ ਤੁਸੀਂ ਜ਼ਿਆਦਾ ਮਾਤਰਾ ਵਿਚ ਬਦਾਮ ਦਾ ਸੇਵਨ ਕਰਦੇ ਹੋ ਤਾਂ ਇਸ ਤੋਂ ਤੁਹਾਨੂੰ ਸਿਰ ਦਰਦ, ਥਕਾਨ ਜਾਂ ਮਾਈਗ੍ਰੇਨ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਸੀਂ ਕਿਸੇ ਰੋਗ ਦੇ ਕਾਰਨ ਐਂਟੀਬਾਇਓਟਿਕ ਦਵਾਈ ਦਾ ਸੇਵਨ ਕਰ ਰਹੇ ਹੋ ਤਾਂ ਬਦਾਮ ਦਾ ਸੇਵਨ ਨਾ ਕਰੋ। ਜੇਕਰ ਤੁਹਾਨੂੰ ਐਸਿਡਿਟੀ ਦੀ ਸਮੱਸਿਆ ਹੈ ਤਾਂ ਬਦਾਮ ਦਾ ਸੇਵਨ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement