ਹਿੰਗ ਨਾਲ ਕਰੋ ਘਰੇਲੂ ਇਲਾਜ
Published : Mar 6, 2023, 4:05 pm IST
Updated : Mar 6, 2023, 4:05 pm IST
SHARE ARTICLE
photo
photo

   ਦੰਦਾਂ ਨੂੰ ਕੀੜਾ ਲੱਗ ਜਾਏ ਤਾਂ ਰਾਤ ਨੂੰ ਦੰਦਾਂ ਵਿਚ ਹਿੰਗ ਦਬਾ ਕੇ ਸੌ ਜਾਉ। ਕੀੜੇ ਖ਼ੁਦ-ਬ-ਖ਼ੁਦ ਨਿਕਲ ਜਾਣਗੇ।

 

1    ਦੰਦਾਂ ਨੂੰ ਕੀੜਾ ਲੱਗ ਜਾਏ ਤਾਂ ਰਾਤ ਨੂੰ ਦੰਦਾਂ ਵਿਚ ਹਿੰਗ ਦਬਾ ਕੇ ਸੌ ਜਾਉ।ਕੀੜੇ ਖ਼ੁਦ-ਬ-ਖ਼ੁਦ ਨਿਕਲ ਜਾਣਗੇ।

2    ਜੇ ਸਰੀਰ ਦੇ ਕਿਸੇ ਹਿੱਸੇ ਵਿਚ ਕੰਡਾ ਚੁਭ ਜਾਵੇ ਤਾਂ ਉਸ ਥਾਂ ਹਿੰਗ ਦਾ ਘੋਲ ਭਰ ਦਿਉ। ਕੁੱਝ ਸਮੇਂ ਵਿਚ ਕੰਡਾ ਬਾਹਰ ਨਿਕਲ ਆਵੇਗਾ।

3    ਹਿੰਗ ਵਿਚ ਰੋਗ ਨਾਸ਼ਕ ਹੋਣ ਦਾ ਗੁਣ ਹੈ। ਦਾਦ, ਖਾਜ, ਖੁਜਲੀ ਅਤੇ ਹੋਰ ਚਮੜੀ ਦੇ ਰੋਗਾਂ ਵਿਚ ਇਸ ਨੂੰ ਪਾਣੀ ਵਿਚ ਰਗੜ ਕੇ ਉਨ੍ਹਾਂ ਥਾਵਾਂ ’ਤੇ ਲਗਾਉਣ ਨਾਲ ਲਾਭ ਹੁੰਦਾ ਹੈ।

4    ਹਿੰਗ ਦਾ ਲੇਪ ਬਵਾਸੀਰ, ਤਿੰਲੀ ਅਤੇ ਉਦਰਸ਼ੋਥ ਵਿਚ ਲਾਭਦਾਇਕ ਹੈ।

5    ਕਬਜ਼ ਦੀ ਸ਼ਿਕਾਇਤ ਹੋਣ ਤੇ ਹਿੰਗ ਦੇ ਚੂਰਨ ਵਿਚ ਥੋੜਾ ਜਿਹਾ ਮਿੱਠਾ ਸੋਢਾ ਮਿਲਾ ਕੇ ਰਾਤ ਨੂੰ ਲਉ, ਸਵੇਰੇ ਰਾਹਤ ਮਹਿਸੂਸ ਕਰੋਗੇ।

6    ਪੇਟ ਦਰਦ, ਅਫ਼ਾਰੇ ਆਦਿ ਵਿਚ ਅਜਵੈਣ ਅਤੇ ਨਮਕ ਨਾਲ ਹਿੰਗ ਦਾ ਸੇਵਨ ਕਰੋ ਤਾਂ ਲਾਭ ਮਿਲੇਗਾ।

7    ਪੇਟ ਵਿਚ ਕੀੜੇ ਹੋਣ ਤਾਂ ਹਿੰਗ ਨੂੰ ਪਾਣੀ ਵਿਚ ਘੋਲ ਕੇ ਅਨੀਮੀਆ ਲੈਣ ਨਾਲ ਪੇਟ ਦੇ ਕੀੜੇ ਛੇਤੀ ਨਿਕਲ ਜਾਂਦੇ ਹਨ।

8    ਜ਼ਖ਼ਮ ਜੇ ਕੁੱਝ ਸਮੇਂ ਤਕ ਖੁਲ੍ਹੇ ਰਹੇ ਤਾਂ ਉਸ ਵਿਚ ਛੋਟੇ ਛੋਟੇ ਜੀਵਾਣੂੂ ਪੈਦਾ ਹੋ ਜਾਂਦੇ ਹਨ। ਜ਼ਖ਼ਮ ’ਤੇ ਹਿੰਗ ਦਾ ਚੂਰਨ ਪਾਉਣ ਨਾਲ ਜੀਵਾਣੂ ਨਸ਼ਟ ਹੋ ਜਾਂਦੇ ਹਨ।

9    ਹਰ ਰੋਜ਼ ਦੇ ਭੋਜਨ ਵਿਚ ਦਾਲ, ਕੜ੍ਹੀ ਤੇ ਕੁੱਝ ਸਬਜ਼ੀਆਂ ਵਿਚ ਹਿੰਗ ਦੀ ਵਰਤੋਂ ਕਰਨ ਨਾਲ ਭੋਜਨ ਨੂੰ ਪਚਾਉਣ ਵਿਚ ਆਸਾਨੀ ਹੋ ਜਾਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement