Food Recipes: ਸ਼ਾਹੀ ਪਨੀਰ
Published : Jul 28, 2024, 12:30 pm IST
Updated : Jul 28, 2024, 12:30 pm IST
SHARE ARTICLE
ਪਨੀਰ-250 ਗਰਾਮ, ਮੁੰਗਫਲੀ- 1 ਚਮਚ, ਖਰਬੂਜ਼ੇ ਦੇ ਬੀਜ-1 ਚਮਚ, ਖ਼ਸਖ਼ਸ- 1 ਚਮਚ, ਅਦਰਕ ਅਤੇ ਹਰੀ ਮਿਰਚ ਦਾ ਪੇਸਟ- 1 ਚਮਚ, ਧਨੀਆ
ਪਨੀਰ-250 ਗਰਾਮ, ਮੁੰਗਫਲੀ- 1 ਚਮਚ, ਖਰਬੂਜ਼ੇ ਦੇ ਬੀਜ-1 ਚਮਚ, ਖ਼ਸਖ਼ਸ- 1 ਚਮਚ, ਅਦਰਕ ਅਤੇ ਹਰੀ ਮਿਰਚ ਦਾ ਪੇਸਟ- 1 ਚਮਚ, ਧਨੀਆ

ਪਨੀਰ-250 ਗਰਾਮ, ਮੁੰਗਫਲੀ- 1 ਚਮਚ, ਖਰਬੂਜ਼ੇ ਦੇ ਬੀਜ-1 ਚਮਚ, ਖ਼ਸਖ਼ਸ- 1 ਚਮਚ, ਅਦਰਕ ਅਤੇ ਹਰੀ ਮਿਰਚ ਦਾ ਪੇਸਟ- 1 ਚਮਚ, ਧਨੀਆ

ਸਮੱਗਰੀ: ਪਨੀਰ-250 ਗਰਾਮ, ਮੁੰਗਫਲੀ- 1 ਚਮਚ, ਖਰਬੂਜ਼ੇ ਦੇ ਬੀਜ-1 ਚਮਚ, ਖ਼ਸਖ਼ਸ- 1 ਚਮਚ, ਅਦਰਕ ਅਤੇ ਹਰੀ ਮਿਰਚ ਦਾ ਪੇਸਟ- 1 ਚਮਚ, ਧਨੀਆ ਪਾਊਡਰ- 1 ਚਮਚ, ਕਾਜੂ- 5 ਤੋਂ 6, ਲਾਲ ਮਿਰਚ ਪਾਊਡਰ- ਚਮਚ, ਘੀ- 1 ਚਮਚ, ਤੇਲ- 1 ਚਮਚ, ਕਾਲੀ ਮਿਰਚ ਪਾਊਡਰ- ਚੁਟਕੀ ਭਰ, ਚੀਨੀ-1 ਚਮਚ, ਟਮਾਟਰ ਦੀ ਪਿਊਰੀ-1 ਕੱਪ, ਦੁੱਧ-1 ਕੱਪ, ਤਾਜ਼ਾ ਦਹੀਂ- 2 ਚਮਚ, ਮਲਾਈ- 2 ਚਮਚ, ਕਸੂਰੀ ਮੇਥੀ- 1 ਚਮਚ, ਹਲਦੀ ਪਾਊਡਰ-  ਚਮਚ, ਸ਼ਾਹੀ ਪਨੀਰ ਮਸਾਲਾ-1 ਚਮਚ, ਲੂਣ- ਸਵਾਦ ਅਨੁਸਾਰ


ਬਣਾਉਣ ਦੀ ਵਿਧੀ: ਪਹਿਲਾਂ ਮੁੰਗਫਲੀ, ਖਰਬੂਜ਼ ਦੇ ਬੀਜ, ਖ਼ਸਖ਼ਸ ਕਾਜੂ ਨੂੰ 5-6 ਘੰਟੇ ਲਈ ਭਿਉਂ ਕੇ ਰੱਖ ਦਿਉ। ਫਿਰ ਇਨ੍ਹਾਂ ਨੂੰ ਬਲੈਂਡ ਕਰ ਕੇ ਪੇਸਟ ਬਣਾ ਲਵੋ। ਇਕ ਫ਼ਰਾਈਪੈਨ ਵਿਚ ਤੇਲ ਗਰਮ ਕਰੋ, ਉਸ ਵਿਚ ਜ਼ੀਰਾ ਅਤੇ ਤਿਆਰ ਕੀਤੇ ਪੇਸਟ ਨੂੰ ਭੁੰਨੋ। ਫਿਰ ਇਸ ਵਿਚ ਅਦਰਕ, ਮਿਰਚ, ਟਮਾਟਰ ਪਿਊਰੀ, ਲੂਣ, ਧਨੀਆ ਪਾਊਡਰ, ਲਾਲ ਮਿਰਚ, ਹਲਦੀ ਪਾਊਡਰ ਨੂੰ ਮਿਕਸ ਕਰ ਕੇ ਘੱਟ ਸੇਕ ਉਤੇ ਭੁੰਨੋ। ਹੁਣ ਇਸ ਵਿਚ ਦਹੀਂ ਅਤੇ ਮਲਾਈ ਮਿਕਸ ਕਰ ਕੇ ਇਕ ਮਿੰਟ ਲਈ ਭੁੰਨੋ। ਇਸ ਤੋਂ ਬਾਅਦ ਇਸ ਵਿਚ ਪਨੀਰ ਪਾ ਕੇ ਪਕਾਉ। ਇਸ ਤੋਂ ਬਾਅਦ ਇਸ ਵਿਚ ਗਰਮ ਮਸਾਲਾ ਅਤੇ ਕਸੂਰੀ ਮੇਥੀ ਪਾਉ। ਹੁਣ ਇਸ ਵਿਚ ਦੁੱਧ ਜਾਂ ਕਰੀਮ ਪਾ ਕੇ 3-4 ਮਿੰਟ ਤਕ ਪਕਣ ਦਿਉ। ਜਦੋਂ ਇਹ ਚੰਗੀ ਤਰ੍ਹਾਂ ਪਕ ਕੇ ਗਾੜ੍ਹੀ ਹੋ ਜਾਵੇ ਤਾਂ ਗੈਸ ਬੰਦ ਕਰ ਦਿਉ। ਤੁਹਾਡਾ ਸ਼ਾਹੀ ਪਨੀਰ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ਜਾਂ ਬਟਰ ਨਾਨ ਨਾਲ ਖਾਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement