ਘਰ ਵਿਚ Try ਕਰੋ ਨਾਰੀਅਲ ਵਾਲੇ ਚੌਲ
Published : Jul 27, 2021, 3:27 pm IST
Updated : Jul 27, 2021, 3:27 pm IST
SHARE ARTICLE
Coconut Rice Recipe
Coconut Rice Recipe

ਅੱਜ ਦੀ ਰੈਸਿਪੀ ਵਿਚ ਅਸੀਂ ਤੁਹਾਨੂੰ ਨਾਰੀਅਲ ਵਾਲੇ ਚੌਣ ਬਣਾਉਣਾ ਦੱਸਣ ਜਾ ਰਹੇ ਹਾਂ। ਇਹ ਨਾ ਸਿਰਫ ਖਾਣ 'ਚ ਸੁਆਦ ਹੁੰਦੇ ਹਨ ਸਗੋਂ ਸਿਹਤ ਲਈ ਵੀ ਕਾਫੀ ਫ਼ਾਇਦੇਮੰਦ ਹੁੰਦੇ

ਚੰਡੀਗੜ੍ਹ: ਗਰਮੀਆਂ ਵਿਚ ਲੋਕ ਆਮ ਨਾਲੋਂ ਜ਼ਿਆਦਾ ਚੌਲ ਖਾਣਾ ਪਸੰਦ ਕਰਦੇ ਹਨ ਹਨ। ਅੱਜ ਦੀ ਰੈਸਿਪੀ ਵਿਚ ਅਸੀਂ ਤੁਹਾਨੂੰ ਨਾਰੀਅਲ ਵਾਲੇ ਚੌਣ ਬਣਾਉਣਾ ਦੱਸਣ ਜਾ ਰਹੇ ਹਾਂ। ਇਹ ਨਾ ਸਿਰਫ ਖਾਣ 'ਚ ਸੁਆਦ ਹੁੰਦੇ ਹਨ ਸਗੋਂ ਸਿਹਤ ਲਈ ਵੀ ਕਾਫੀ ਫ਼ਾਇਦੇਮੰਦ ਹੁੰਦੇ ਹਨ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ:

 

ਸਮੱਗਰੀ

  • ਚੌਲ- 1 ਕੱਪ
  • ਤੇਲ- 1 ਚੱਮਚ
  • ਨਿੰਬੂ ਦਾ ਰਸ - 1 ਚੱਮਚ
  • ਇਕ ਚੁਟਕੀ ਨਮਕ
  • ਤੇਲ- 1 ਚੱਮਚ
  • ਜੀਰਾ- 1/2 ਚੱਮਚ
  • ਸਰ੍ਹੋਂ ਦੇ ਬੀਜ - 1/2 ਚੱਮਚ
  • ਸਾਬੁਤ ਲਾਲ ਮਿਰਚ
  • ਕਰੀ ਪੱਤਾ
  • ਹਿੰਗ- 1/2 ਚੱਮਚ
  • ਹਰੀ ਮਿਰਚ- 4-5
  • ਅਦਰਕ ਲਸਣ ਦਾ ਪੇਸਟ - 1 ਚੱਮਚ
  • ਭੁੰਨੀ ਹੋਈ ਮੂੰਗਫਲੀ- 25 ਗ੍ਰਾਮ
  • ਕਾਜੂ - 25 ਗ੍ਰਾਮ
  • ਗਰੇਟਡ ਕੋਕਨਟ- 45 ਗ੍ਰਾਮ
  • ਸੁਆਦ ਅਨੁਸਾਨ ਨਮਕ
  • ਪੀਸਿਆ ਹੋਇਆ ਨਾਰੀਅਲ

Coconut Rice Recipe Coconut Rice 

ਤਰੀਕਾ

1. ਇਕ ਬਰਤਨ ਲਓ। ਇਸ ਵਿਚ ਪਾਣੀ ਉਬਾਲੋ। ਇਸ ਵਿਚ ਚੌਲ, ਤੇਲ, ਨਿੰਬੂ ਦਾ ਰਸ ਅਤੇ ਇਕ ਚੁਟਕੀ ਨਮਕ ਪਾਓ। ਇਸ ਨੂੰ ਚੰਗੀ ਤਰ੍ਹਾਂ ਰਲਾਓ ਅਤੇ ਪਕਾਓ।

2. ਚੰਗੀ ਤਰ੍ਹਾਂ ਪੱਕ ਜਾਣ 'ਤੇ ਪਾਣੀ ਬਾਹਰ ਕੱਢੋ ਅਤੇ ਇਕ ਪਾਸੇ ਰੱਖ ਦਿਓ।

3. ਹੁਣ ਇਕ ਕੜਾਹੀ ਵਿਚ ਤੇਲ ਗਰਮ ਕਰੋ। ਇਸ ਵਿਚ ਹਿੰਗ, ਜੀਰਾ, ਸਰ੍ਹੋਂ ਅਤੇ ਸਾਬੂਤ ਲਾਲ ਮਿਰਚ ਪਾਓ। ਇਸ ਨੂੰ ਚੰਗੀ ਤਰ੍ਹਾਂ ਰਲਾਓ। ਇਸ ਤੋਂ ਬਾਅਦ ਅਦਰਕ ਲਸਣ ਦਾ ਪੇਸਟ ਅਤੇ ਹਰੀ ਮਿਰਚ ਪਾਓ।

4. ਇਸ ਨੂੰ 1-2 ਮਿੰਟ ਲਈ ਪਕਾਓ ਅਤੇ ਫਿਰ ਕੱਚੀ ਮੂੰਗਫਲੀ ਅਤੇ ਕਾਜੂ ਪਾਓ। ਚੰਗੀ ਤਰ੍ਹਾਂ ਮਿਕਸ ਕਰੋ ਅਤੇ ਸੁਨਹਿਰੀ ਭੂਰਾ ਹੋਣ ਤੱਕ ਪਕਾਓ।

5. ਹੁਣ ਇਸ ਵਿਚ ਪੀਸਿਆ ਨਾਰੀਅਲ ਪਾਓ ਅਤੇ ਇਸ ਨੂੰ 5-10 ਮਿੰਟ ਲਈ ਭੁੰਨੋ।

6. ਇਸ ਤੋਂ ਬਾਅਦ ਉਬਾਲੇ ਚੌਲ ਪਾਓ।

7. ਹੁਣ ਇਸ ਵਿਚ ਸੁਆਦ ਅਨੁਸਾਰ ਨਮਕ ਪਾਓ ਅਤੇ ਚੰਗੀ ਤਰ੍ਹਾਂ ਰਲਾਓ।

8. ਨਾਰੀਅਲ ਵਾਲੇ ਚੌਲ ਬਣ ਕੇ ਤਿਆਰ ਹੈ। ਇਸ ਨੂੰ ਗਰਮ-ਗਰਮ ਸਰਵ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement