ਘਰ ਦੀ ਰਸੋਈ ਵਿਚ ਬਣਾਉ ਗੋਭੀ ਕੀਮਾ
Published : Feb 27, 2025, 6:42 am IST
Updated : Feb 27, 2025, 7:13 am IST
SHARE ARTICLE
Make cabbage mince in the home kitchen
Make cabbage mince in the home kitchen

ਖਾਣ ਵਿਚ ਹੁੰਦੈ ਬਹੁਤ ਸਵਾਦ

ਸਮੱਗਰੀ: 1 ਕਿਲੋ ਫੁੱਲਗੋਭੀ, ਅੱਧਾ ਕਿਲੋ ਮਟਰ, 250 ਗ੍ਰਾਮ ਟਮਾਟਰ, 200 ਗ੍ਰਾਮ ਪਿਆਜ਼, 20 ਗ੍ਰਾਮ ਅਦਰਕ, ਜ਼ਰੂਰਤ ਅਨੁਸਾਰ ਤੇਲ, ਅੱਧਾ ਚਮਚ ਕਾਲੀ ਮਿਰਚ, ਇਕ ਇੰਚ ਟੁਕੜਾ ਸਾਬਤ ਦਾਲਚੀਨੀ, 6-7 ਲੌਂਗ, ਇਕ ਚਮਚ ਸਾਬਤ ਧਨੀਆ, ਇਕ ਚਮਚ ਜੀਰਾ, ਅੱਧਾ ਚਮਚ ਹਲਦੀ, ਨਮਕ ਤੇ ਮਿਰਚ ਸਵਾਦ ਅਨੁਸਾਰ, ਸਜਾਉਣ ਲਈ ਹਰਾ ਧਨੀਆ।


ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਗੋਭੀ ਨੂੰ ਕੱਦੂਕਸ ਕਰੋ ਅਤੇ ਕੜਾਹੀ ਵਿਚ ਦੋ ਚਮਚ ਤੇਲ ਪਾ ਕੇ 5 ਮਿੰਟ ਤਕ ਭੁੰਨ੍ਹੋ  ਤੇ ਮਟਰਾਂ ਨੂੰ ਪਾਣੀ ਵਿਚ ਇਕ ਚਮਚ ਖੰਡ ਤੇ ਨਮਕ ਪਾ ਕੇ ਉਬਾਲੋ, ਜਦੋਂ ਤਕ ਮਟਰ ਗਲ ਨਾ ਜਾਣ ਪਿਆਜ਼ ਨੂੰ ਬਰੀਕ ਕੱਟ ਲਵੋ। ਹੁਣ ਕੜਾਹੀ ਵਿਚੋਂ ਗੋਭੀ ਕੱਢ ਲਵੋ, ਕੜਾਹੀ ਵਿਚ ਤੇਲ ਪਾਉ ਤੇ ਪਿਆਜ਼ ਨੂੰ ਹਲਕਾ ਭੂਰਾ ਹੋਣ ਤੱਕ ਪਕਾਉ। ਦੂਜੇ ਪਾਸੇ ਟਮਾਟਰ, ਅਦਰਕ ਅਤੇ ਸਾਰੇ ਮਸਾਲੇ ਬਰੀਕ ਪੀਸ ਲਵੋ। ਜਦੋਂ ਪਿਆਜ਼ ਹਲਕੇ ਭੂਰੇ ਪੱਕ ਜਾਣ, ਉਦੋਂ ਇਸ ਵਿਚ ਹਲਦੀ, ਮਿਰਚ ਅਤੇ ਪੀਸੇ ਹੋਏ ਟਮਾਟਰ ਪਾ ਕੇ ਮਸਾਲਾ ਪਾਉ ਤੇ ਇਸ ਨੂੰ ਥੋੜ੍ਹੀ ਦੇਰ ਪਕਾਉ। ਹੁਣ ਇਸ ਵਿਚ ਗੋਭੀ ਅਤੇ ਉੱਬਲੇ ਹੋਏ ਮਟਰ ਪਾ ਕੇ ਪੰਜ ਮਿੰਟ ਤਕ ਪਕਾਉ। ਤੁਹਾਡਾ ਗੋਭੀ ਕੀਮਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ਨਾਲ ਖਾਉ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement