ਨੂਡਲਜ਼ 'ਚੋਂ ਨਿਕਲਿਆ ਚੂਹਾ !, ਆਨਲਾਈਨ ਕੀਤਾ ਸੀ ਨੂਡਲਜ਼ ਲਈ ਆਰਡਰ

By : GAGANDEEP

Published : Aug 26, 2023, 4:02 pm IST
Updated : Aug 26, 2023, 4:02 pm IST
SHARE ARTICLE
photo
photo

ਨੂਡਲਜ਼ ਖਾਣ ਤੋਂ ਬਾਅਦ ਪ੍ਰਵਾਰ ਦੇ ਮੈਂਬਰ ਦੀ ਵਿਗੜੀ ਸਿਹਤ

 

ਜਲੰਧਰ: ਜਲੰਧਰ ਸ਼ਹਿਰ 'ਚ ਖਾਣ-ਪੀਣ ਦੀਆਂ ਚੀਜ਼ਾਂ 'ਚੋਂ ਅਜੀਬੋ-ਗਰੀਬ ਚੀਜ਼ਾਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਹਿਲਾਂ ਨਾਨ ਅਤੇ ਛੋਲਿਆਂ ਦੀ ਸਬਜ਼ੀ ਤੋਂ ਸੁੰਡੀਆਂ ਨਿਕਲੀਆਂ। ਇਸ ਤੋਂ ਬਾਅਦ ਚੌਮਿਨ (ਨੂਡਲਜ਼) ਵਿੱਚ ਇੱਕ ਬਿੱਛੂ ਮਿਲਿਆ। ਹੁਣ ਨੂਡਲਜ਼ 'ਚੋਂ ਚੂਹੇ ਨਿਕਲਣ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲਾ ਸ਼ਹਿਰ ਦੇ ਮਾਤਾ ਰਾਣੀ ਚੌਕ ਸਥਿਤ ਮਾਡਲ ਹਾਊਸ ਰੋਡ ਦਾ ਹੈ।

ਇਹ ਵੀ ਪੜ੍ਹੋ: ਪਾਕਿਸਤਾਨੀ ਨਿਊਜ਼ ਚੈਨਲ ਨੇ ਆਪਣੇ ਹੀ ਦੇਸ਼ ਨੂੰ ਸ਼ਰਮਸਾਰ ਕਰਦੇ ਹੋਏ ਚੰਦਰਯਾਨ-3 ਲਈ ਭਾਰਤ ਦੀ ਕੀਤੀ ਤਾਰੀਫ, ਦੇਖੋ ਵੀਡੀਓ

ਚੌਕ ਨੇੜੇ ਰਹਿੰਦੇ ਨਵੀਨ ਨੇ ਦੱਸਿਆ ਕਿ ਅੱਜ ਉਸ ਦੇ ਵੱਡੇ ਭਰਾ ਦਾ ਜਨਮ ਦਿਨ ਸੀ। ਉਸਨੇ ਕੇਕ ਕੱਟਣ ਤੋਂ ਬਾਅਦ ਘਰ ਵਿੱਚ ਨੂਡਲਜ਼ ਆਰਡਰ ਕੀਤੇ। ਜਦੋਂ ਨੂਡਲਜ਼ ਪਲੇਟਾਂ ਵਿੱਚ ਪਾ ਕੇ ਖਾ ਰਹੇ ਸਨ ਤਾਂ ਅਚਾਨਕ ਇੱਕ ਚੂਹੇ ਦਾ ਬੱਚਾ ਸਾਹਮਣੇ ਆਇਆ। ਉਸ ਦੀ ਭਰਜਾਈ ਨੇ ਕੁਝ ਨੂਡਲਜ਼ ਖਾਧੇ ਸਨ। ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਉਸ ਵਿਚ ਚੂਹਾ ਹੈ ਤਾਂ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਇਹ ਵੀ ਪੜ੍ਹੋ: ਕਪੂਰਥਲਾ 'ਚ ਗੂੰਗੀ- ਬੋਲੀ ਬੱਚੀ ਨਾਲ ਬਲਾਤਕਾਰ ਦੇ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਮਾਤਾ ਰਾਣੀ ਚੌਕ ਨੇੜੇ ਮਾਡਲ ਹਾਊਸ ਰੋਡ ’ਤੇ ਜਿਸ ਦੁਕਾਨ ਤੋਂ ਨੂਡਲਜ਼ ਮੰਗਵਾਏ ਸਨ, ਨਵੀਨ ਨੂਡਲਜ਼ ਲੈ ਕੇ ਦੁਕਾਨਦਾਰ ਕੋਲ ਪਹੁੰਚ ਗਿਆ। ਪਹਿਲਾਂ ਤਾਂ ਦੁਕਾਨਦਾਰ ਨੇ ਆਪਣੇ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੱਤਾ ਅਤੇ ਇਹ ਮੰਨਣ ਨੂੰ ਵੀ ਤਿਆਰ ਨਹੀਂ ਸੀ ਕਿ ਉਸ ਨੇ ਇੱਥੋਂ ਜੋ ਨੂਡਲਜ਼ ਲਏ ਸਨ, ਉਸ 'ਚੋਂ ਚੂਹਾ ਨਿਕਲਿਆ ਹੈ। ਨੌਜਵਾਨ ਨੇ ਜਦੋਂ ਸਾਰੀ ਵੀਡੀਓ ਦਿਖਾਈ ਤਾਂ ਦੁਕਾਨਦਾਰ ਮੰਨ ਗਿਆ।

ਦੁਕਾਨਦਾਰ ਨੇ ਕਿਹਾ ਕਿ ਸ਼ਾਇਦ ਗਲਤੀ ਨਾਲ ਚੂਹੇ ਦਾ ਬੱਚਾ ਆ ਗਿਆ ਸੀ। ਇਸ ਤੋਂ ਬਾਅਦ ਦੁਕਾਨਦਾਰ ਨੇ ਮਾਮਲਾ ਠੰਡਾ ਕਰਨ ਲਈ ਨਵੀਨ ਨੂੰ ਕਿਹਾ ਕਿ ਉਹ ਨੂਡਲਜ਼ ਖਾਣ ਤੋਂ ਬਾਅਦ ਬਿਮਾਰ ਹੋਏ ਪਰਿਵਾਰਕ ਮੈਂਬਰਾਂ ਦੇ ਇਲਾਜ ਦਾ ਸਾਰਾ ਖਰਚਾ ਚੁੱਕਣਗੇ। ਜਦੋਂ ਮੀਡੀਆ ਕਰਮੀਆਂ ਨੇ ਦੁਕਾਨਦਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬਿਨਾਂ ਕੋਈ ਜਵਾਬ ਦਿੱਤੇ ਮੌਕੇ ਤੋਂ ਗਾਇਬ ਹੋ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement