ਇਨ੍ਹਾਂ ਚਾਰ ਤਰੀਕਿਆਂ ਨਾਲ ਬਣਾਓ ਪੌਪਕੌਰਨ
Published : Jun 26, 2018, 1:39 pm IST
Updated : Jun 26, 2018, 1:39 pm IST
SHARE ARTICLE
popcorn
popcorn

ਪੌਪਕਰਣ ਬਹੁਤ ਹਲਕੇ ਸਨੈਕ ਹਨ ਜੋ ਸੱਭ ਨੂੰ ਪਸੰਦ ਆਉਂਦੇ ਹਨ। ਤੁਸੀਂ ਇਸ ਨੂੰ ਘਰ ਵਿਚ ਬੜੀ ਆਸਾਨੀ ਨਾਲ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਚਾਰ ...

ਪੌਪਕਰਣ ਬਹੁਤ ਹਲਕੇ ਸਨੈਕ ਹਨ ਜੋ ਸੱਭ ਨੂੰ ਪਸੰਦ ਆਉਂਦੇ ਹਨ। ਤੁਸੀਂ ਇਸ ਨੂੰ ਘਰ ਵਿਚ ਬੜੀ ਆਸਾਨੀ ਨਾਲ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਚਾਰ ਤਰੀਕਿਆਂ ਨਾਲ ਸਵਾਦਿਸ਼ਟ ਪੌਪਕੌਰਨ ਬਣਾਉਣ ਦੀ ਰੇਸਿਪੀ ਦੱਸਣ ਜਾ ਰਹੇ ਹਾਂ। ਇਹ ਖਾਣ ਵਿਚ ਸਵਾਦਿਸ਼ਟ ਹੋਣ ਦੇ ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਆਓ ਜੀ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਵੱਖ - ਵੱਖ ਤਰੀਕੇ।  

butter popcornbutter popcorn

ਬਟਰ ਪੌਪਕੌਰਨ - ਸਭ ਤੋਂ ਪਹਿਲਾਂ ਕੜਾਹੀ ਵਿਚ 50 ਮਿ.ਲੀ. ਬਟਰ ਗਰਮ ਕਰਕੇ 100 ਗ੍ਰਾਮ ਮੱਕਾ ਮਿਕਸ ਕਰੋ। ਹੁਣ ਇਸ ਨੂੰ ਢੱਕ ਕੇ 10 ਮਿੰਟ ਪਕਣ ਲਈ ਰੱਖ ਦਿਓ। ਬਟਰ ਪੌਪਕੌਰਨ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।  

turmeric popcornturmeric popcorn

ਹਲਦੀ ਪੌਪਕੌਰਨ - ਕੜਾਹੀ ਵਿਚ 50 ਮਿ.ਲੀ. ਤੇਲ ਗਰਮ ਕਰਕੇ 1/2 ਚਮਚ ਹਲਦੀ, 1/2 ਚਮਚ ਲੂਣ ਮਿਕਸ ਕਰਕੇ 100 ਗ੍ਰਾਮ ਮੱਕਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਫਿਰ ਇਸ ਨੂੰ ਢੱਕਣ ਨਾਲ ਕਵਰ ਕਰਕੇ 10 ਮਿੰਟ ਤੱਕ ਪਕਣ ਦਿਓ।  ਹਲਦੀ ਪਾਪਕੌਰਨ ਬਣ ਕੇ ਤਿਆਰ ਹੈ।  

tomato popcorntomato popcorn

ਟਮਾਟਰ ਪੌਪਕੌਰਨ - ਕੜਾਹੀ ਵਿਚ 2 ਚਮਚ ਤੇਲ ਗਰਮ ਕਰਕੇ 100 ਗ੍ਰਾਮ ਮੱਕਾ ਪਾ ਕੇ ਮਿਕਸ ਕਰੋ ਅਤੇ ਫਿਰ 10 ਮਿੰਟ ਲਈ ਪਕਾਓ। ਹੁਣ ਅਲੱਗ ਪੈਨ ਵਿਚ 2 ਚਮਚ ਤੇਲ ਗਰਮ ਕਰਕੇ 70 ਗ੍ਰਾਮ ਟਮਾਟਰ ਸੌਸ ਮਿਕਸ ਕਰਕੇ 2-3 ਮਿੰਟ ਤੱਕ ਪਕਣ ਦਿਓ ਅਤੇ ਇਕ ਚਮਚ ਲੂਣ ਮਿਲਾਓ। ਇਸ ਤੋਂ ਬਾਅਦ ਇਸ ਵਿਚ ਪੱਕੇ ਹੋਏ ਪੌਪਕੌਰਨ ਚੰਗੀ ਤਰ੍ਹਾਂ ਨਾਲ ਮਿਲਾ ਕੇ ਇਸ ਨੂੰ ਸਰਵ ਕਰੋ। 

caramel popcorncaramel popcorn

ਕਾਰਮੇਲ ਪੌਪਕੌਰਨ - ਕੜਾਹੀ ਵਿਚ 2 ਚਮਚ ਤੇਲ ਗਰਮ ਕਰਕੇ 100 ਗ੍ਰਾਮ ਮੱਕੀ ਮਿਕਸ ਕਰੋ ਅਤੇ ਢੱਕ ਕੇ 10 ਮਿੰਟ ਤੱਕ ਪਕਣ ਦਿਓ। ਕੜਾਹੀ ਵਿਚ 200 ਗ੍ਰਾਮ ਚੀਨੀ ਪਾਓ ਅਤੇ ਤੱਦ ਤੱਕ ਪਕਾਓ ਜਦੋਂ ਤੱਕ ਇਹ ਪਿਘਲ ਨਾ ਜਾਵੇ। ਫਿਰ ਇਸ ਵਿਚ 1/4 ਚਮਚ ਵੇਨੀਲਾ ਐਕਸਟ੍ਰੇਕਟ ਅਤੇ ਪੱਕੇ ਹੋਏ ਪੌਪਕੌਰਨ ਚੰਗੀ ਤਰ੍ਹਾਂ ਨਾਲ ਮਿਲਾਓ। ਹੁਣ ਇਸ ਨੂੰ ਸਰਵ ਕਰੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement