Food Recipes: ਘਰ ਵਿਚ ਬਣਾਉ ਨਿੰਬੂ ਦਾ ਸ਼ੋਰਬਾ

By : GAGANDEEP

Published : Oct 21, 2024, 6:50 am IST
Updated : Oct 21, 2024, 7:14 am IST
SHARE ARTICLE
Make lemon soup at home
Make lemon soup at home

Food Recipes: ਇਕ ਛੋਟਾ ਜਿਹਾ ਨਿੰਬੂ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।

Make lemon soup at home: ਇਕ ਛੋਟਾ ਜਿਹਾ ਨਿੰਬੂ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਨਿੰਬੂ ਵਿਚ ਵਿਟਾਮਿਨ, ਕੈਲਸ਼ੀਅਮ, ਫ਼ਾਈਬਰ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਇਨਫ਼ਲੇਮੇਟਰੀ, ਐਂਟੀ-ਬੈਕਟੀਰੀਆ ਗੁਣ ਹੁੰਦੇ ਹਨ। ਇਸ ਲਈ ਨਿੰਬੂ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਧਨੀਏ ਨਿੰਬੂ ਦਾ ਸ਼ੋਰਬਾ ਬਣਾਉਣਾ ਬਾਰੇ ਦਸਾਂਗੇ:

ਸਮੱਗਰੀ: ਤੇਲ 50 ਮਿ.ਲੀ., ਸਾਬੂਤ ਗਰਮ ਮਸਾਲਾ 25 ਗ੍ਰਾਮ, ਲੱਸਣ 30 ਗ੍ਰਾਮ, ਅਦਰਕ 30 ਗ੍ਰਾਮ, ਪਿਆਜ਼ 50 ਗ੍ਰਾਮ, ਕਾਲੀ ਮਿਰਚ 1 ਚਮਚ, ਧਨੀਆ 1 ਚਮਚ, ਤਾਜ਼ਾ ਧਨੀਏ ਦੇ ਪੱਤੇ 1 ਗੁੱਛੀ, ਹਲਦੀ 1 ਚਮਚ, ਲਾਲ ਮਿਰਚ 1 ਚਮਚ, ਪਾਣੀ 500 ਮਿ.ਲੀ., ਤੇਲ 1 ਚਮਚ, ਵੇਲਣ 60 ਗ੍ਰਾਮ, ਪਾਣੀ 100 ਮਿ.ਲੀ., 
ਵਿਧੀ: ਇਕ ਕੜਾਹੀ ਲਉ ਤੇ ਇਸ ਵਿਚ ਤੇਲ ਪਾਉ। ਤੇਲ ਗਰਮ ਹੋਣ ’ਤੇ ਸਾਬੂਤ ਗਰਮ ਮਸਾਲਾ, ਲੱਸਣ, ਅਦਰਕ ਪਾਉ।

ਇਸ ਨੂੰ ਭੁੰਨੋ ਤੇ ਫਿਰ ਪਿਆਜ਼ ਪਾਉ। ਹੁਣ ਪਿਆਜ਼ ਨੂੰ ਭੂਰਾ ਹੋਣ ਤਕ ਭੁੰਨੋ। ਹੁਣ ਇਸ ਵਿਚ 1 ਤੇਜ ਪੱਤਾ, 1 ਚਮਚ ਮਿਰਚ, 1 ਚਮਚ ਧਨੀਆ, 1 ਚਮਚ ਹਲਦੀ, 1 ਚਮਚ ਲਾਲ ਮਿਰਚ ਪਾਉ। ਇਸ ਨੂੰ ਚੰਗੀ ਤਰ੍ਹਾਂ ਮਿਲਾਉ ਅਤੇ ਇਸ ਵਿਚ ਪਾਣੀ ਪਾਉ। ਕੜਾਹੀ ਨੂੰ ਢੱਕ ਦਿਉ ਤੇ 8-10 ਮਿੰਟ ਲਈ ਪਕਾਉ। ਹੁਣ ਇਕ ਕੜਾਹੀ ਵਿਚ ਤੇਲ ਅਤੇ ਵੇਸਣ ਪਾਉ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਵੇਸਣ ਪੱਕ ਜਾਣ ਤੇ ਇਸ ਵਿਚ ਪਾਣੀ ਪਾਉ ਤੇ ਰੌਕਸ ਬਣਾਉ ਅਤੇ ਇਸ ਨੂੰ ਚੰਗੀ ਤਰ੍ਹਾਂ ਰਲਾ ਲਉ। ਸਵਾਦ ਅਨੁਸਾਰ ਨਮਕ ਪਾਉ। ਉਬਾਲਾ ਆਉਣ ਤੋਂ ਬਾਅਦ ਗੈਸ ਬੰਦ ਕਰ ਦਿਉ। ਤੁਹਾਡਾ ਨਿੰਬੂ ਦਾ ਸ਼ੋਰਬਾ ਬਣ ਕੇ ਤਿਆਰ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement