Food Recipes : ਘਰ ਵਿਚ ਬਣਾਉ ਮਟਰ ਦੇ ਛਿਲਕਿਆਂ ਦੇ ਪਕੌੜੇ
Published : Oct 18, 2024, 9:11 am IST
Updated : Oct 18, 2024, 9:11 am IST
SHARE ARTICLE
Make pea pods at home Food Recipes
Make pea pods at home Food Recipes

Food Recipes: ਖਾਣ ਵਿਚ ਹੁੰਦੇ ਬਹੁਤ ਸਵਾਦ

Make pea pods at home Food Recipes: ਸਮੱਗਰੀ: ਇਕ ਕੱਪ ਮਟਰ ਦੇ ਛਿਲਕੇ, 3-4 ਚਮਚ ਚੌਲਾਂ ਦਾ ਆਟਾ, 3-4 ਚਮਚ ਛੋਲਿਆਂ ਦਾ ਆਟਾ, 1 ਚਮਚ ਹਲਦੀ, 1 ਚਮਚ ਲਾਲ ਮਿਰਚ ਪਾਊਡਰ, ਸਵਾਦ ਅਨੁਸਾਰ ਨਮਕ, ਤੇਲ ਲੋੜ ਅਨੁਸਾਰ।

ਬਣਾਉਣ ਦੀ ਵਿਧੀ: ਮਟਰ ਦੇ ਪਕੌੜੇ ਬਣਾਉਣ ਲਈ ਸੱਭ ਤੋਂ ਪਹਿਲਾਂ ਮਟਰ ਦੇ ਛਿਲਕਿਆਂ ਨੂੰ ਧੋ ਕੇ ਸੁਕਾ ਲਵੋ ਅਤੇ ਉਨ੍ਹਾਂ ਦੇ ਟੁਕੜੇ ਕਰ ਲਵੋ। ਹੁਣ ਇਕ ਕਟੋਰੀ ਵਿਚ ਛੋਲਿਆਂ ਦਾ ਆਟਾ ਅਤੇ ਚੌਲਾਂ ਦਾ ਆਟਾ ਲਵੋ। ਇਸ ਵਿਚ ਮਸਾਲੇ ਅਤੇ ਨਮਕ ਪਾਉ।

ਪਾਣੀ ਦੀ ਮਦਦ ਨਾਲ ਸਾਰਾ ਸਮਾਨ ਤਿਆਰ ਕਰ ਲਵੋ। ਇਸ ਵਿਚ ਮਟਰ ਦੇ ਛਿਲਕੇ ਨੂੰ ਮਿਲਾਉ। ਹੁਣ ਫ਼ਰਾਈਪੈਨ ਨੂੰ ਗਰਮ ਕਰੋ ਅਤੇ ਇਸ ਵਿਚ ਤੇਲ ਪਾਉ। ਹੁਣ ਇਸ ਮਿਸ਼ਰਣ ਨਾਲ ਪਕੌੜਿਆਂ ਨੂੰ ਫ਼ਰਾਈ ਕਰੋ। ਜਦੋਂ ਇਹ ਲਾਲ ਹੋ ਜਾਣ ਤਾਂ ਬਾਹਰ ਕੱਢ ਲਵੋ। ਤੁਹਾਡੇ ਦੇ ਮਟਰ ਦੇ ਛਿਲਕੇ ਦੇ ਬਣੇ ਪਕੌੜੇ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਹਰੀ ਚਟਣੀ ਜਾਂ ਸਾਸ ਨਾਲ ਖਾਉ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement