ਗਰਮੀਆਂ ਦੇ ਮੌਸਮ ਵਿਚ ਬਣਾ ਕੇ ਖਾਉ ਖੋਇਆ ਕੁਲਫ਼ੀ
Published : Apr 18, 2021, 10:02 am IST
Updated : Apr 18, 2021, 10:02 am IST
SHARE ARTICLE
khoya ice cream
khoya ice cream

ਤੁਸੀਂ ਬੱਚਿਆਂ ਲਈ ਘਰ ਵਿਚ ਹੀ ਬਹੁਤ ਆਸਾਨੀ ਨਾਲ ਕੁਲਫ਼ੀ ਬਣਾ ਸਕਦੇ ਹੋ। 

ਗਰਮੀ ਦੇ ਮੌਸਮ ਵਿਚ ਠੰਢਕ ਲੈਣ ਲਈ ਲੋਕ ਆਈਸ ਕਰੀਮ ਖਾਣਾ ਪਸੰਦ ਕਰਦੇ ਹਨ। ਬੱਚੇ ਤਾਂ ਕੁਲਫ਼ੀ ਦੇ ਬਹੁਤ ਦੀਵਾਨੇ ਹੁੰਦੇ ਹਨ ਪਰ ਬਾਜ਼ਾਰ ਦੀਆਂ ਮਿਲਾਵਟੀ ਚੀਜ਼ਾਂ ਖਾਣ ਨਾਲ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਸਕਦੀ ਹੈ। ਤੁਸੀਂ ਬੱਚਿਆਂ ਲਈ ਘਰ ਵਿਚ ਹੀ ਬਹੁਤ ਆਸਾਨੀ ਨਾਲ ਕੁਲਫ਼ੀ ਬਣਾ ਸਕਦੇ ਹੋ। 

khoya ice creamkhoya ice cream

ਬਣਾਉਣ ਲਈ ਸਮੱਗਰੀ: ਦੁੱਧ- 1 ਲੀਟਰ, ਖੋਇਆ- 100 ਗ੍ਰਾਮ, ਮੱਕੀ ਦਾ ਆਟਾ- 2 ਚਮਚੇ, ਚੀਨੀ- 4 ਚਮਚੇ, ਬਦਾਮ ਕੱਟੇ ਹੋਏ- 1 ਚਮਚਾ, ਇਲਾਇਚੀ ਦਾ ਪਾਊਡਰ- 1 ਚਮਚਾ, ਵੇਨੀਲਾ ਐਸੈਂਸ- 1 ਚਮਚਾ, ਪਿਸਤਾ-1 ਚਮਚਾ (ਕਟਿਆ ਹੋਇਆ)

khoya ice creamkhoya ice cream

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਭਾਂਡੇ ਵਿਚ ਦੁੱਧ ਪਾ ਕੇ ਉਬਾਲ ਲਉ। ਇਸ ਨੂੰ ਉਦੋਂ ਤਕ ਉਬਾਲੋ ਜਦੋਂ ਤਕ ਇਹ ਅੱਧਾ ਨਾ ਹੋ ਜਾਵੇ। ਹੁਣ ਦੁੱਧ ਵਿਚ ਮੱਕੀ ਦਾ ਆਟਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਰੱਖ ਦਿਉ। ਧਿਆਨ ਰੱਖੋ ਕਿ ਇਸ ਵਿਚ ਗੰਢ ਨਾ ਪਵੇ ਅਤੇ ਇਸ ਨੂੰ ਸਾਈਡ ’ਤੇ ਰੱਖ ਦਿਉ। ਨਾਲ-ਨਾਲ ਗੈਸ ’ਤੇ ਰੱਖੇ ਦੁੱਧ ਨੂੰ ਵੀ ਹਿਲਾਉਂਦੇ ਰਹੋ। ਇਸ ਤੋਂ ਬਾਅਦ ਚੀਨੀ ਮਿਲਾ ਕੇ ਹਿਲਾਉ।

khoya ice creamkhoya ice cream

ਜਦੋਂ ਚੀਨੀ ਦੁੱਧ ਵਿਚ ਘੁੱਲ ਜਾਵੇ ਤਾਂ ਇਸ ਵਿਚ ਪਹਿਲਾਂ ਤੋਂ ਰੱਖੇ ਦੁੱਧ ਅਤੇ ਮੱਕੀ ਦੇ ਆਟੇ ਦਾ ਮਿਸ਼ਰਣ ਮਿਲਾ ਦਿਉ। ਇਸ ਤੋਂ ਬਾਅਦ ਜਦੋਂ ਦੁੱਧ ਸੰਘਣਾ ਹੋ ਜਾਵੇ ਤਾਂ ਇਸ ਵਿਚ ਖੋਇਆ ਪਾ ਦਿਉ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਨਾਲ ਹੀ ਬਦਾਮ, ਪਿਸਤਾ ਅਤੇ ਇਲਾਇਚੀ ਵੀ ਪਾ ਕੇ ਮਿਕਸ ਕਰ ਲਉ ਅਤੇ ਗੈਸ ਬੰਦ ਕਰ ਦਿਉ।

ਹੁਣ ਇਸ ਵਿਚ ਵਨੀਲਾ ਐਸੇਂਸ ਪਾ ਕੇ ਮਿਕਸ ਕਰ ਲਉ। ਜਦੋਂ ਇਹ ਮਿਸ਼ਰਣ ਠੰਢਾ ਹੋ ਜਾਵੇ ਤਾਂ ਇਸ ਨੂੰ ਇਕ ਭਾਂਡੇ ਵਿਚ ਪਾ ਕੇ ਫ਼ਰਿਜ ਵਿਚ ਰੱਖ ਦਿਉ। 5-6 ਘੰਟਿਆਂ ਵਿਚ ਕੁਲਫ਼ੀ ਜਮ ਜਾਵੇਗੀ। ਤੁਹਾਡੇ ਖਾਣ ਲਈ ਖੋਇਆ ਕੁਲਫ਼ੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਖਵਾਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement