ਰਸ ਮਲਾਈ ਬਣਾਉਣ ਦਾ ਅਸਾਨ ਢੰਗ
Published : Jul 15, 2018, 3:02 pm IST
Updated : Jul 15, 2018, 3:02 pm IST
SHARE ARTICLE
Rass Malai
Rass Malai

ਬਾਜ਼ਾਰ 'ਚ ਅੱਜ ਕੱਲ ਮਿਲਾਵਟ ਦੀਆਂ ਮਠਿਆਇਆਂ ਆਮ ਗੱਲ ਹੈ। ਕਿਸੇ ਵੀ ਤਿਓਹਾਰ 'ਤੇ ਅਸੀਂ ਕੁਝ ਨਾ ਕੁਝ ਮਿਠਾ ਜ਼ਰੂਰ ਲੈ ਕੇ ਆਉਂਦੇ ਹਾਂ ਪਰ ਬਾਜ਼ਾਰ ਤੋਂ ਮਠਿਆਈ ਲਿਆਉਣਾ...

ਬਾਜ਼ਾਰ 'ਚ ਅੱਜ ਕੱਲ ਮਿਲਾਵਟ ਦੀਆਂ ਮਠਿਆਇਆਂ ਆਮ ਗੱਲ ਹੈ। ਕਿਸੇ ਵੀ ਤਿਓਹਾਰ 'ਤੇ ਅਸੀਂ ਕੁਝ ਨਾ ਕੁਝ ਮਿਠਾ ਜ਼ਰੂਰ ਲੈ ਕੇ ਆਉਂਦੇ ਹਾਂ ਪਰ ਬਾਜ਼ਾਰ ਤੋਂ ਮਠਿਆਈ ਲਿਆਉਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਰਸ ਮਲਾਈ ਅਜਿਹੀ ਮਠਿਆਈ ਹੈ ਜਿਸ ਦਾ ਨਾਮ ਸੁਣ ਕੇ ਹੀ ਮੂੰਹ ਵਿਚ ਪਾਣੀ ਆ ਜਾਂਦਾ ਹੈ। ਉਂਝ ਤਾਂ ਤੁਸੀਂ ਇਸ ਨੂੰ ਕਿਸੇ ਵੀ ਮੌਸਮ ਵਿਚ ਕਦੇ ਵੀ ਖਾ ਸਕਦੇ ਹੋ, ਪਰ ਜੇਕਰ ਇਹ ਗਰਮੀਆਂ ਵਿਚ ਰਾਤ ਦੇ ਖਾਣ ਤੋਂ ਬਾਅਦ ਖਾਣ ਨੂੰ ਮਿਲ ਜਾਵੇ ਤਾਂ ਕੀ ਕਹਿਣਾ। ਇਸ ਨੂੰ ਬਣਾਉਣਾ ਵੀ ਬਹੁਤ ਹੀ ਅਸਾਨ ਹੈ। ਅੱਜ ਅਸੀਂ ਤੁਹਾਨੂੰ ਸਿਖਾਉਂਦੇ ਹਾਂ ਇਸ ਨੂੰ ਬਣਾਉਣ ਦਾ ਢੰਗ। 

ras malairas malai

ਢੰਗ : ਸੱਭ ਤੋਂ ਪਹਿਲਾਂ ਤਾਂ ਤਾਜ਼ੇ ਪਨੀਰ (ਤੁਸੀਂ ਪਨੀਰ ਘਰ 'ਚ ਵੀ ਬਣਾ ਸਕਦੇ ਹੋ) ਦੀ ਛੋਟੀ - ਛੋਟੀ ਬਾਲ ਬਣਾ ਲਵੋ,  ਬਿਲਕੁਲ ਉਸੀ ਤਰ੍ਹਾਂ ਹੀ ਜਿਵੇਂ ਕਿ ਰਸਗੁੱਲਾ ਬਣਾਉਂਦੇ ਹੋਏ ਕਰਦੇ ਹੋ। ਇਹ ਕੰਮ ਥੋੜ੍ਹਾ ਜਿਹਾ ਮੁਸ਼ਕਲ ਹੈ ਪਰ ਜੇਕਰ ਤੁਸੀਂ ਇਸ ਨੂੰ ਸਬਰ ਦੇ ਨਾਲ ਕਰੋਗੇ ਤਾਂ ਅਸਾਨੀ ਨਾਲ ਬਿਨਾਂ ਟੁੱਟੇ ਸਪਾਂਜੀ ਬਾਲ ਬਣਾ ਸਕੋਗੇ। ਸਮਾਂ ਬਚਾਉਣ ਲਈ ਤੁਸੀਂ ਬਣੇ ਬਣਾਏ ਰਸਗੁੱਲੇ ਵੀ ਲੈ ਸਕਦੇ ਹੋ। ਹੁਣ ਇਕ ਲਿਟਰ ਫੁੱਲ ਕ੍ਰੀਮ ਦੁੱਧ ਇਕ ਕੜ੍ਹਾਈ ਵਿਚ ਗਰਮ ਕਰੋ ਅਤੇ ਇਸ ਵਿਚ 2 ਵੱਡੇ ਚਮੱਚ ਮਿਲਕ ਪਾਊਡਰ, ਖੰਡ ਅਤੇ ਕੇਸਰ ਮਿਲਾਓ। ਇਸ ਨੂੰ ਉਸ ਸਮੇਂ ਤੱਕ ਪਕਾਉਂਦੇ ਰਹੋ ਜਦੋਂ ਤੱਕ ਦੀ ਇਹ ਅੱਧਾ ਨਾ ਰਹਿ ਜਾਵੇ।

ras malairas malai

ਜੇਕਰ ਤੁਸੀਂ ਅਪਣਾ ਸਮਾਂ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੰਡੈਂਸਡ ਮਿਲਕ ਦੀ ਵੀ ਵਰਤੋਂ ਕਰ ਸਕਦੇ ਹੋ। ਦੁੱਧ ਨੂੰ ਲਗਾਤਾਰ ਚਲਾਉਂਦੇ ਰਹੋ ਨਹੀਂ ਤਾਂ ਇਹ ਤਲੇ 'ਚ ਲੱਗ ਜਾਵੇਗਾ। ਦੁੱਧ ਨੂੰ ਸਿਰਫ ਗਾੜ੍ਹਾ ਕਰੋ ਨਾ ਕਿ ਉਸ ਦੀ ਰਬੜੀ ਬਣਾ ਦਿਓ। ਹੁਣ ਗੈਸ ਬੰਦ ਕਰ ਦਿਓ, ਹੁਣ ਇਸ ਮਿਸ਼ਰਣ ਵਿਚ ਪਨੀਰ ਦੀ ਬਾਲ ਮਿਲਾ ਦਿਓ। ਪਨੀਰ ਦੀ ਬਾਲ ਇਸ ਮਿਸ਼ਰਣ ਨੂੰ ਸੋਕ ਲੈਣਗੀਆਂ। ਹੁਣ ਇਸ ਨੂੰ 4 - 5 ਘੰਟਿਆਂ ਲਈ ਫ੍ਰਿਜ ਵਿਚ ਰੱਖ ਦਿਓ। ਠੰਡਾ ਹੋਣ 'ਤੇ ਇਸ ਵਿਚ ਬਰੀਕ ਕਟੇ ਡ੍ਰਾਈ ਫਰੂਟਸ ਦੇ ਨਾਲ ਗਾਰਨਿਸ਼ ਕਰ ਕੇ ਸਰਵ ਕਰੋ। 

ras malairas malai

ਸਮੱਗਰੀ : ਤਾਜ਼ਾ ਪਨੀਰ 400 ਗ੍ਰਾਮ, ਫੁੱਲ ਕ੍ਰੀਮ ਦੁੱਧ 1 ਲਿਟਰ, ਮਿਲਕ ਧੂੜਾ 2 ਵੱਡੇ ਚੱਮਚ, ਖੰਡ 2 ਵੱਡੇ ਚੱਮਚ, ਕੇਸਰ 3 - 4 ਰੇਸ਼ੇ, ਡ੍ਰਾਈ ਫਰੂਟਸ ਬਰੀਕ ਕੱਟੇ ਹੋਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement