ਇੰਝ ਬਣਾਓ ਸਵਾਦਿਸ਼ਟ ਮਲਾਈ ਚਿਕਨ
Published : Jun 15, 2021, 4:33 pm IST
Updated : Jun 15, 2021, 4:33 pm IST
SHARE ARTICLE
Yummy and Tasty Malai Chicken Recipe
Yummy and Tasty Malai Chicken Recipe

ਜੇਕਰ ਤੁਸੀਂ ਚਿਕਨ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਦੀ ਰੈਸਿਪੀ ਤੁਹਾਡੇ ਲਈ ਬਹੁਤ ਖਾਸ ਹੈ ਕਿਉਂਕਿ ਅਸੀਂ ਤੁਹਾਨੂੰ ਸਵਾਦਿਸ਼ਟ ਮਲਾਈ ਚਿਕਨ ਦੀ ਆਸਾਨ ਰੈਸਿਪੀ ਦੱਸਣ ਜਾ ਰਹੇ ਹਾਂ

ਚੰਡੀਗੜ੍ਹ: ਜੇਕਰ ਤੁਸੀਂ ਚਿਕਨ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਦੀ ਰੈਸਿਪੀ ਤੁਹਾਡੇ ਲਈ ਬਹੁਤ ਖਾਸ ਹੈ ਕਿਉਂਕਿ ਅੱਜ ਅਸੀਂ ਤੁਹਾਨੂੰ ਸਵਾਦਿਸ਼ਟ ਮਲਾਈ ਚਿਕਨ ਦੀ ਆਸਾਨ ਰੈਸਿਪੀ ਦੱਸਣ ਜਾ ਰਹੇ ਹਾਂ।

ChickenChicken

ਸਮੱਗਰੀ:

  • ਤੇਲ- 1 ਚੱਮਚ
  • ਘਿਓ- 45 ਮਿ.ਲੀ.
  • ਕਾਲੀ ਇਲਾਇਚੀ- 2
  • ਹਰੀ ਇਲਾਇਚੀ- 2
  • ਜੀਰਾ - 1 / 2 ਚੱਮਚ
  • ਚਿਕਨ- 1 ਕਿਲੋ
  • ਲਸਣ - 1 ਚੱਮਚ
  • ਧਨੀਆ ਪਾਊਡਰ - 1/2 ਚੱਮਚ
  • ਦੁੱਧ- 500 ਮਿ.ਲੀ.
  • ਕਾਜੂ ਪੇਸਟ- 40 ਗ੍ਰਾਮ
  • ਲਾਲ ਮਿਰਚ ਪਾਊਡਰ- 1 ਚੱਮਚ
  • ਕਾਲੀ ਮਿਰਚ ਪਾਊਡਰ - 1 ਚੱਮਚ
  • ਇਕ ਚੁੱਟਕੀ ਹਰੀ ਇਲਾਇਚੀ ਪਾਊਡਰ
  • ਨਮਕ ਸੁਆਦ ਅਨੁਸਾਰ

Malai Chicken Malai Chicken

ਵਿਧੀ:

1. ਇਕ ਕੜਾਹੀ ਲਓ, ਉਸ ਵਿਚ ਘਿਓ, ਕਾਲੀ ਇਲਾਇਚੀ, ਹਰੀ ਇਲਾਇਚੀ, ਜੀਰਾ ਪਾਓ ਅਤੇ ਹਿਲਾਓ।
ਚਿਕਨ ਪਾਓ ਅਤੇ ਇਸ ਨੂੰ ਨਰਮ ਹੋਣ ਤੱਕ ਪਕਾਓ।

2. ਨਰਮ ਹੋਣ 'ਤੇ ਕੱਟਿਆ ਹੋਇਆ ਲਸਣ, ਸੁਆਦ ਅਨੁਸਾਰ ਨਮਕ ਪਾਓ ਅਤੇ ਇਸ ਨੂੰ ਹਿਲਾਓ।
ਇਸ ਤੋਂ ਬਾਅਦ ਧਨੀਆ ਪਾਊਡਰ ਮਿਕਸ ਕਰੋ।

3. ਦੁੱਧ ਪਾਓ ਅਤੇ ਦੁੱਧ ਉਬਲਣ ਤੱਕ ਉਡੀਕ ਕਰੋ। ਦੁੱਧ ਉਬਲਣ ਤੋਂ ਬਾਅਦ ਇਸ ਵਿਚ ਕਾਜੂ ਪੇਸਟ ਪਾਓ।

4. ਇਸ ਨੂੰ ਹਿਲਾਉਣ ਤੋਂ ਬਾਅਦ ਢੱਕ ਦਿਓ ਅਤੇ 15-20 ਮਿੰਟ ਤੱ ਪਕਾਓ।

5. ਦੁੱਧ ਗਾੜਾ ਹੋਣ ’ਤੇ ਇਸ ਵਿਚ ਹਰੀ ਇਲਾਇਚੀ ਪਾਊਡਰ ਅਤੇ ਕਾਲੀ ਮਿਰਚ ਮਿਲਾਓ। ਇਸ ਨੂੰ ਗੈਸ ਤੋਂ ਉਤਾਰ ਲਓ।

6. ਇਕ ਪੈਨ ਲਓ ਅਤੇ ਉਸ ਵਿਚ ਤੇਲ ਤੇ ਲਾਲ ਮਿਰਚ ਪਾ ਕੇ ਹਿਲਾਓ।

7. ਇਸ ਨੂੰ ਗਰਮ-ਗਰਮ ਪਰੋਸੋ।

ਸਾਡੀਆਂ ਹੋਰ Recipes ਦੇਖਣ ਲਈ ਇਸ ਪੇਜ ਨੂੰ ਫੋਲੋ ਕਰੋ: https://www.facebook.com/Hungervox

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement