Non Veg ਖਾਣ ਵਾਲਿਆਂ ਦੀ ਜੇਬ ਇਸ ਸਾਲ ਹੋਵੇਗੀ ਢਿੱਲੀ ਅੰਡਾ ਤੇ ਚਿਕਨ ਮਿਲੇਗਾ ਮਹਿੰਗਾ

By : GAGANDEEP

Published : Oct 2, 2020, 1:15 pm IST
Updated : Oct 2, 2020, 1:21 pm IST
SHARE ARTICLE
eggs and chicken
eggs and chicken

40 ਤੋਂ 45 ਪ੍ਰਤੀਸ਼ਤ ਮੁਰਗੇ ਹੀ ਬਚੇ

ਭਾਰਤ  ਵਿਚ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੋ ਵਾਲੀ ਹੈ ਅਤੇ ਇਸ ਦੇ ਨਾਲ ਹੀ ਸਰਦੀਆਂ ਦੀ ਆਮਦ ਵੀ ਨਿਰਧਾਰਤ ਮੰਨੀ ਜਾਂਦੀ ਹੈ। ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਗਰਮੀਆਂ ਦੇ ਮੁਕਾਬਲੇ ਅੰਡਿਆਂ ਦੀ ਮੰਗ ਵਧ ਜਾਂਦੀ ਹੈ। ਮੰਗ ਵਧਣ ਕਾਰਨ ਇਸ ਦਾ ਅਸਰ ਕੀਮਤਾਂ 'ਤੇ ਦਿਖਾਈ ਦੇਵੇਗਾ।

EggEgg

ਚਿਕਨ ਅਤੇ ਅੰਡੇ ਤੋਂ ਬਿਨਾਂ ਭਾਰਤੀਆਂ ਦਾ ਕੋਈ ਵੀ ਜਸ਼ਨ ਅਧੂਰਾ  ਹੁੰਦਾ ਹੈ ਪਰ ਇਸ ਸਾਲ ਵਿਚ ਅੰਡਾ ਆਪਣੀਆਂ ਵਧਦੀਆਂ ਕੀਮਤਾਂ  ਨਾਲ ਰਿਕਾਰਡ ਬਣਾ ਸਕਦਾ ਹੈ। ਅਕਤੂਬਰ ਵਿਚ ਅੰਡਿਆਂ ਦੀ ਪ੍ਰਚੂਨ ਵਿਕਰੀ 7 ਰੁਪਏ ਤੋਂ ਸ਼ੁਰੂ ਹੋ ਕੇ ਪ੍ਰਤੀ ਅੰਡਾ 8 ਰੁਪਏ ਤੱਕ ਜਾ ਸਕਦੀ ਹੈ।

Chicken BroastChicken

ਕੋਰੋਨਾ  ਮਹਾਂਮਾਰੀ ਆਪਣਾ ਲਗਾਤਰ ਕਹਿਰ ਵਰਤਾ ਰਹੀ ਹੈ । ਇਸ ਮਹਾਂਮਾਰੀ ਨਾਲ ਪੋਲਟਰੀ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।  ਲੋਕਾਂ ਨੇ ਅੰਡਾ ਚਿਕਨ ਖਾਣਾ ਬਿਲਕੁਲ ਬੰਦ ਕਰ ਦਿੱਤਾ ਸੀ ਕਿਉਂਕਿ ਲੋਕ ਸਮਝਣ ਲੱਗ ਪਏ ਸਨ ਕਿ ਕੋਰੋਨਾ ਅੰਡਾ- ਚਿਕਨ ਖਾਣ ਨਾਲ ਹੁੰਦਾ ।

Chicken and egg price in india 2019 poultry prices may surge by up 20 percentChicken and egg 

ਦੂਜੇ ਪਾਸੇ ਤਾਲਾਬੰਦੀ ਕਾਰਨ ਪੋਲਟਰੀ ਮਾਲਕਾਂ ਕੋਲ ਮੁਰਗੀਆਂ ਨੂੰ ਖੁਰਾਕ ਦੇਣ ਲਈ ਅਨਾਜ ਨਹੀਂ ਸੀ। ਨਤੀਜਾ ਇਹ ਹੋਇਆ ਕਿ ਪੋਲਟਰੀ ਮਾਲਕਾਂ ਨੇ ਮੁਰਗੀਆਂ ਨੂੰ ਜਿੰਦਾ ਦਫ਼ਨਾਉਣਾ ਸ਼ੁਰੂ ਕਰ ਦਿੱਤਾ ਅਤੇ ਅੰਡੇ ਵੀ ਸੁੱਟ ਦਿੱਤੇ। ਕੁਝ ਥਾਵਾਂ 'ਤੇ ਮੁਰਗੀ ਮੁਫਤ ਵੰਡਣੀਆਂ ਪਈਆਂ।

Broiler chicken chicken

ਕਿਸੇ ਵੀ ਆਮ ਪੋਲਟਰੀ ਫਾਰਮ ਦੇ ਮਾਲਕ ਕੋਲ ਇਸ ਸਮੇਂ 40 ਤੋਂ 45 ਪ੍ਰਤੀਸ਼ਤ ਮੁਰਗੇ ਹੀ ਬਚੇ ਹਨ। ਬਾਕੀ ਮੁਰਗੇ-ਮੁਰਗੀਆਂ ਪਹਿਲਾਂ ਹੀ ਕੋਰੋਨਾ ਦੀ ਭੇਂਟ ਚੜ੍ਹ ਚੁੱਕੇ ਹਨ। ਇਸ ਕਾਰਨ ਬਾਜ਼ਾਰ 'ਚ ਉਪਲੱਬਧ ਮੁਰਗੀ ਅਤੇ ਅੰਡੇ ਸਰਦੀਆਂ ਦੀ ਮੰਗ ਨੂੰ ਪੂਰਾ ਕਰਨ ਦੇ ਸਮਰੱਥ ਨਹੀਂ ਹੋਣਗੇ। ਸਰਦੀਆਂ ਸ਼ੁਰੂ ਹੁੰਦਿਆਂ ਹੀ ਅੰਡਿਆਂ ਦੀ ਮੰਗ ਵਧਣੀ ਸ਼ੁਰੂ ਹੋ ਗਈ ਹੈ। ਇਸ ਕਾਰਨ ਇਸ ਸਾਲ ਦੀਆਂ ਸਰਦੀਆਂ 'ਚ ਅੰਡੇ ਅਤੇ ਚਿਕਨ ਮਹਿੰਗੇ ਹੋਣ ਦੀ ਪੂਰੀ ਸੰਭਾਵਨਾ ਹੈ।

Location: India, Punjab

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement