ਆਲੂ ਦੇ ਛਿਲਕੇ ਨਾਲ ਦੂਰ ਕਰੋ ਖ਼ੂਨ ਦੀ ਕਮੀ
Published : May 14, 2018, 6:07 pm IST
Updated : May 14, 2018, 6:07 pm IST
SHARE ARTICLE
Potato Peel
Potato Peel

ਆਲੂ ਦੀ ਗਿਣਤੀ ਫਲ ਅਤੇ ਸਬਜ਼ੀ ਦੋਹਾਂ ਵਿਚ ਹੁੰਦੀ ਹੈ। ਆਲੂ ਖਾਣਾ ਸਾਰਿਆਂ ਨੂੰ ਬਹੁਤ ਪਸੰਦ ਹੁੰਦਾ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਲੋਕ ਆਲੂ ਨੂੰ ਛਿਲਣ ਤੋਂ...

ਆਲੂ ਦੀ ਗਿਣਤੀ ਫਲ ਅਤੇ ਸਬਜ਼ੀ ਦੋਹਾਂ ਵਿਚ ਹੁੰਦੀ ਹੈ। ਆਲੂ ਖਾਣਾ ਸਾਰਿਆਂ ਨੂੰ ਬਹੁਤ ਪਸੰਦ ਹੁੰਦਾ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਲੋਕ ਆਲੂ ਨੂੰ ਛਿਲਣ ਤੋਂ ਬਾਅਦ ਉਸ ਦੇ ਛਿਲਕਿਆਂ ਨੂੰ ਸੁੱਟ ਦਿੰਦੇ ਹਨ ਪਰ ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਆਲੂ ਦੇ ਛਿਲਕੇ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਅਜ ਅਸੀਂ ਤੁਹਾਨੂੰ ਆਲੂ ਦੇ ਛਿਲਕਿਆਂ ਦੇ ਫ਼ਾਇਦਿਆਂ  ਬਾਰੇ ਦੱਸਣ ਜਾ ਰਹੇ ਹਾਂ।

Potato PeelPotato Peel

ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਨੇਮੀ ਰੂਪ ਨਾਲ ਆਲੂ ਦੇ ਛਿਲਕਿਆਂ ਨੂੰ ਪੀਸ ਕੇ ਗਰਮ ਪਾਣੀ ਨਾਲ ਸੇਵਨ ਕਰੋ। ਆਲੂ ਦੇ ਛਿਲਕਿਆਂ 'ਚ ਭਰਪੂਰ ਮਾਤਰਾ 'ਚ ਪੋਟੈਸ਼ੀਅਮ ਮੌਜੂਦ ਹੁੰਦਾ ਹਨ। ਜੋ ਬਲੱਡ ਪ੍ਰੈਸ਼ਰ ਨੂੰ ਨਿਯੰਤਰਣ ਵਿਚ ਰੱਖਣ ਦਾ ਕੰਮ ਕਰਦਾ ਹੈ। ਸਰੀਰ 'ਚ ਖ਼ੂਨ ਦੀ ਕਮੀ ਹੋਣ 'ਤੇ ਵੀ ਆਲੂ ਦੇ ਛਿਲਕਿਆਂ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸਰੀਰ 'ਚ ਆਇਰਨ ਦੀ ਕਮੀ ਕਾਰਨ ਖ਼ੂਨ ਦੀ ਮਾਤਰਾ ਘੱਟ ਹੋ ਜਾਂਦੀ ਹੈ।

Potato PeelPotato Peel

ਆਲੂ ਦੇ ਛਿਲਕਿਆਂ ਵਿਚ ਆਇਰਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ, ਜਿਸ ਕਾਰਨ ਇਸ ਦੇ ਸੇਵਨ ਨਾਲ ਸਰੀਰ ਤੋਂ ਖ਼ੂਨ ਦੀ ਕਮੀ ਦੂਰ ਹੋ ਜਾਂਦੀ ਹੈ। ਆਲੂ ਦੇ ਛਿਲਕਿਆਂ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਬੀ3 ਮੌਜੂਦ ਹੁੰਦਾ ਹੈ, ਇਹ ਵਿਟਾਮਿਨ ਸਾਡੇ ਸਰੀਰ ਨੂੰ ਤਾਕਤ ਦੇਣ ਦਾ ਕੰਮ ਕਰਦਾ ਹੈ। ਆਲੂ ਦੇ ਛਿਲਕਿਆਂ ਵਿਚ ਰੇਸ਼ੇ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ, ਜੋ ਸਾਡੇ ਪਾਚਨ ਪ੍ਰਣਾਲੀ ਨੂੰ ਹੌਲੀ ਕਰਨ 'ਚ ਸਹਾਇਕ ਹੁੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement