ਆਲੂ ਦੇ ਸ਼ੋਕੀਨ ਹੋ ਤਾਂ ਬਣਾਉ ਤਵਾ ਆਲੂ ਮਸਾਲਾ
Published : Jun 12, 2018, 5:08 pm IST
Updated : Jun 12, 2018, 5:08 pm IST
SHARE ARTICLE
tawa alloo sabji
tawa alloo sabji

ਆਲੂ ਤੋਂ ਬਣੀ ਸਬਜ਼ੀ ਕਿਸ ਨੂੰ ਪਸੰਦ ਨਹੀਂ ਹੁੰਦੀ। ਇਸ ਲਈ ਅੱਜ ਅਸੀਂ ਤੁਹਾਨੂੰ ਤਵਾ ਆਲੂ ਮਸਾਲਾ ਬਣਾਉਣ ਦੀ ਰੇਸਿਪੀ ਦੱਸ ਰਹੇ ਹਾਂ। ਇਸ ਨੂੰ ਬਣਾਉਣ ਵਿਚ ....

ਆਲੂ ਤੋਂ ਬਣੀ ਸਬਜ਼ੀ ਕਿਸ ਨੂੰ ਪਸੰਦ ਨਹੀਂ ਹੁੰਦੀ। ਇਸ ਲਈ ਅੱਜ ਅਸੀਂ ਤੁਹਾਨੂੰ ਤਵਾ ਆਲੂ ਮਸਾਲਾ ਬਣਾਉਣ ਦੀ ਰੇਸਿਪੀ ਦੱਸ ਰਹੇ ਹਾਂ। ਇਸ ਨੂੰ ਬਣਾਉਣ ਵਿਚ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਹੈ ਅਤੇ ਨਹੀਂ ਹੀ ਜ਼ਿਆਦਾ ਸਮੱਗਰੀ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਇਸ ਨੂੰ ਦੁਪਹਿਰ ਜਾਂ ਰਾਤ ਦੇ ਖਾਣੇ ਵਿਚ ਬਣਾ ਸਕਦੇ ਹੋ। ਆਓ ਜੀ ਜਾਣਦੇ ਆਂ ਇਸ ਨੂੰ ਬਣਾਉਣ ਦੀ ਵਿਧੀ।

recipyrecipyਸਮੱਗਰੀ : ਤੇਲ – ਜ਼ਰੂਰਤ ਅਨੁਸਾਰ, ਉੱਬਲ਼ੇ ਆਲੂ – 500 ਗਰਾਮ, ਲੂਣ– 1 ਚਮਚ , ਹਲਦੀ –1/4 ਚਮਚ, ਲਾਲ ਮਿਰਚ ਪਾਊਡਰ –1/2 ਚਮਚ ,ਧੁਨੀਆਂ ਪਾਊਡਰ –1 ਚਮਚ ,ਚਾਟ ਮਸਾਲਾ ਪਾਊਡਰ –1/2 ਚਮਚ , ਜੀਰਾ–1/2  ਚਮਚ ,ਪਿਆਜ – 70 ਗਰਾਮ, ਅਦਰਕ ਪੇਸਟ–1/2  ਚਮਚ , ਲਸਣ ਪੇਸਟ–1/2 ਚਮਚ ,ਟਮਾਟਰ –180 ਗਰਾਮ, ਗਰਮ ਮਸਾਲਾ ਪਾਊਡਰ –1/2 ਚਮਚ , ਮੇਥੀ–1/2 ਚਮਚ–ਧਨੀਆਂ  ਸਜਾਵਟ ਲਈ। 

alloallooਢੰਗ : ਸਭ ਤੋਂ ਪਹਿਲਾਂ ਇਕ ਕੜਾਈ ਵਿਚ ਤੇਲ ਪਾ ਕੇ ਮੱਧਮ ਅੱਗ ਉੱਤੇ ਗਰਮ ਕਰੋ, ਇਸ ਤੋਂ ਬਾਅਦ ਇਸ ਵਿਚ ਉੱਬਲ਼ੇ ਹੋਏ ਆਲੂ , ਹਲਦੀ , ਧਨੀਆਂ,  ਮਸਾਲਾ ,ਚਾਟ ਮਸਾਲਾ ,  ਲੂਣ ਅਤੇ ਲਾਲ ਮਿਰਚ ਪਾਊਡਰ ਪਾ ਕੇ ਚੰਗੇ ਤਰਾਂ ਪਕਾਉ। ਜਦੋਂ ਆਲੂ ਦਾ ਰੰਗ ਸੋਨੇ-ਰੰਗਾ ਹੋ ਜਾਵੇ ਤਾਂ ਇਸ ਨੂੰ ਗੈਸ ਤੋਂ  ਉਤਾਰ ਲਉ। ਹੁਣ ਇਕ ਪੈਨ ਵਿਚ ਤੇਲ ਪਾ ਕੇ ਮੱਧਮ  ਅੱਗ ਉੱਤੇ ਗਰਮ ਹੋਣ ਦਿਉ, ਫਿਰ ਇਸ ਵਿਚ ਜੀਰਾ , ਲਸਣ ,ਅਦਰਕ ਅਤੇ ਪਿਆਜ ਪਾ ਕੇ ਫਰਾਈ ਕਰ ਲਵੋ। ਇਸ ਤੋਂ  ਬਾਅਦ ਇਸ ਵਿਚ ਟਮਾਟਰ ਪਾ ਕੇ 2 ਮਿੰਟ ਤੱਕ ਪਕਾਉ।

potatopotatoਹੁਣ ਇਸ ਵਿਚ ਫਰਾਈ ਕੀਤੇ ਹੋਏ ਆਲੂ  ਅਤੇ ਗਰਮ ਮਸਾਲਾ ਪਾ ਕੇ ਕੁੱਝ ਮਿੰਟ ਤੱਕ ਘੱਟ ਅੱਗ ਉਤੇ ਪਕਾਉਂਦੇ ਰਹੋ। ਤੁਹਾਡਾ ਤਵਾ ਆਲੂ ਮਸਾਲਾ ਬਣ ਕੇ ਤਿਆਰ ਹੈ। ਇਸ ਨੂੰ ਧਨੀਆਂ ਦੇ ਨਾਲ ਸਜਾਵਟ ਕਰ ਕੇ  ਸਰਵ ਕਰੋ। ਤੁਸੀਂ ਆਲੂ ਨੂੰ ਛਿੱਲੇ ਬਿਨਾਂ ਵੀ ਇਹ ਸਬਜ਼ੀ ਬਣਾ ਸਕਦੇ ਹੋ। ਇਸ ਨੂੰ ਜ਼ਿਆਦਾ ਮਸਾਲੇਦਾਰ ਅਤੇ ਖੁਸ਼ਬੂਦਾਰ ਬਣਾਉਣ ਲਈ ਇਕ ਚਮਮ ਲਸਣ ਮਿਲਾ ਦਿਉ। ਜੇਕਰ ਤੁਹਾਨੂੰ ਸਬਜ਼ੀ ਹਲਕੀ ਮਿੱਠੀ ਪਸੰਦ ਨਹੀਂ ਹੈ ਤਾਂ ਇਸ ਵਿਚ ਚੀਨੀ ਨਾ ਮਿਲਾਉ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement