Food Samples News: ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ, ਵੇਚਿਆ ਜਾ ਰਿਹਾ ਗੰਦਾ ਭੋਜਨ, ਜ਼ਿਆਦਾਤਰ ਭੋਜਨ ਦੇ ਸੈਂਪਲ ਫੇਲ੍ਹ

By : GAGANDEEP

Published : Jan 12, 2024, 2:44 pm IST
Updated : Jan 12, 2024, 2:44 pm IST
SHARE ARTICLE
Punjab Food Samples failed news in punjabi
Punjab Food Samples failed news in punjabi

Food Samples News: ਲੁਧਿਆਣਾ ਅਤੇ ਅੰਮ੍ਰਿਤਸਰ ਦੇ ਸੈਂਪਲਾਂ ਦੀ ਹਾਲਤ ਸਭ ਤੋਂ ਖ਼ਰਾਬ ਪਾਈ ਗਈ

Punjab Food Samples failed news in punjabi : ਲੁਧਿਆਣਾ ਅਤੇ ਅੰਮ੍ਰਿਤਸਰ ਵਰਗੇ ਜ਼ਿਲ੍ਹਿਆਂ ਵਿਚ ਜ਼ਿਆਦਾਤਰ ਖਾਣੇ ਦੇ ਸੈਂਪਲ ਫੇਲ੍ਹ ਮਿਲੇ ਹਨ। ਪਿਛਲੇ ਸਾਲ ਪੰਜਾਬ ਦੇ ਫੂਡ ਸੇਫਟੀ ਵਿੰਗ ਵਲੋਂ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਦਾ ਮੁਲਾਂਕਣ ਕਰਨ ਲਈ ਲਏ ਗਏ ਸੈਂਪਲਾਂ ਵਿੱਚ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਸੈਂਪਲਾਂ ਦੀ ਹਾਲਤ ਸਭ ਤੋਂ ਖ਼ਰਾਬ ਪਾਈ ਗਈ। ਪਿਛਲੇ ਵਿੱਤੀ ਵਰ੍ਹੇ ਦੌਰਾਨ 8179 ਖਾਣ-ਪੀਣ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ਵਿੱਚੋਂ 1722 ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਮਿਲਾਵਟ ਪਾਈ ਗਈ ਸੀ। ਅਜਿਹੇ ਖਾਧ ਪਦਾਰਥਾਂ ਦਾ ਸੇਵਨ ਕਰਨ ਨਾਲ ਲੋਕਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ।

ਇਹ ਵੀ ਪੜ੍ਹੋ: Lohri 2024 Sepcial Article: ਭਾਈਚਾਰਕ ਸਾਂਝ ਤੇ ਖ਼ੁਸ਼ੀਆਂ ਦਾ ਤਿਉਹਾਰ ਹੈ ਲੋਹੜੀ 

ਸਾਲ 2022-23 ਦੇ ਅੰਕੜੇ ਦੱਸਦੇ ਹਨ ਕਿ ਪੰਜਾਬ ਫੂਡ ਸੇਫਟੀ ਵਿੰਗ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ 675 ਭੋਜਨ ਦੇ ਨਮੂਨੇ ਇਕੱਠੇ ਕੀਤੇ ਅਤੇ ਇਨ੍ਹਾਂ ਵਿੱਚੋਂ 134 ਭੋਜਨ ਦੇ ਨਮੂਨੇ ਫੇਲ੍ਹ ਹੋਣ ਦੀਆਂ ਰਿਪੋਰਟਾਂ ਆਈਆਂ। ਲੁਧਿਆਣਾ ਤੋਂ 564 ਸੈਂਪਲ ਲਏ ਗਏ ਸਨ ਅਤੇ ਇਨ੍ਹਾਂ ਵਿਚੋਂ 179 ਨਮੂਨੇ ਖਰਾਬ ਪਾਏ ਗਏ ਸਨ। ਬਠਿੰਡਾ ਤੋਂ ਲਏ ਗਏ 632 ਸੈਂਪਲਾਂ 'ਚੋਂ 90 ਖਰਾਬ, ਬਰਨਾਲਾ 'ਚੋਂ 217 ਸੈਂਪਲਾਂ 'ਚੋਂ 59 ਦੀ ਰਿਪੋਰਟ ਖਰਾਬ, ਫਰੀਦਕੋਟ ਤੋਂ ਲਏ ਗਏ 227 ਸੈਂਪਲਾਂ 'ਚੋਂ 72 ਦੀ ਰਿਪੋਰਟ ਖਰਾਬ ਆਈ ਹੈ।

ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਲਏ ਗਏ 277 ਖਾਧ ਪਦਾਰਥਾਂ ਦੇ ਨਮੂਨਿਆਂ ਵਿੱਚੋਂ 43 ਨਮੂਨੇ ਖ਼ਰਾਬ ਪਾਏ ਗਏ, ਗੁਰਦਾਸਪੁਰ ਜ਼ਿਲ੍ਹੇ ਦੇ 484 ਸੈਂਪਲਾਂ ਵਿੱਚੋਂ 104 ਨਮੂਨੇ ਘਟੀਆ ਗੁਣਵੱਤਾ ਵਾਲੇ ਪਾਏ ਗਏ। ਹੁਸ਼ਿਆਰਪੁਰ ਤੋਂ ਲਏ ਗਏ 419 ਭੋਜਨ ਨਮੂਨਿਆਂ ਵਿੱਚੋਂ 65 ਨਮੂਨੇ ਫੇਲ੍ਹ ਹੋਏ। ਭੋਜਨ ਦੇ ਜਲੰਧਰ ਤੋਂ 663 ਸੈਂਪਲਾਂ ਵਿੱਚੋਂ 80 ਸੈਂਪਲ ਖਰਾਬ ਪਾਏ ਗਏ।

ਇਹ ਵੀ ਪੜ੍ਹੋ: Chandigarh Weather Update: ਕੜਾਕੇ ਦੀ ਠੰਢ ਨੇ ਠਾਰੇ ਚੰਡੀਗੜ੍ਹ ਵਾਸੀ, ਠੰਢੀਆਂ ਹਵਾਵਾਂ ਕਾਰਨ ਤਾਪਮਾਨ 'ਚ ਆਈ ਗਿਰਾਵਟ

ਕਪੂਰਥਲਾ ਜ਼ਿਲ੍ਹੇ ਵਿਚ 255 ਖਾਧ ਸੈਂਪਲਾਂ ਵਿਚੋਂ 45 ਫੇਲ੍ਹ ਹੋਏ। ਫ਼ਤਹਿਗੜ੍ਹ ਸਾਹਿਬ ਦੇ 304 ਸੈਂਪਲਾਂ ਵਿਚੋਂ 88 ਫੇਲ੍ਹ ਪਾਏ ਗਏ। ਫਾਜ਼ਿਲਕਾ ਦੇ 294 ਭੋਜਨ ਨਮੂਨਿਆਂ ਵਿਚੋਂ 54 ਫੇਲ੍ਹ ਹੋਏ। ਨਵਾਂਸ਼ਹਿਰ ਦੇ 240 ਸੈਂਪਲਾਂ ਵਿਚੋਂ 37 ਫੇਲ੍ਹ ਹੋਏ। ਪਟਿਆਲਾ ਤੋਂ 331 ਭੋਜਨ ਦੇ ਨਮੂਨੇ ਲਏ ਗਏ ਅਤੇ 90 ਨਮੂਨਿਆਂ ਦੀ ਰਿਪੋਰਟ ਖ਼ਰਾਬ ਪਾਈ ਗਈ। ਪਠਾਨਕੋਟ ਜ਼ਿਲ੍ਹੇ ਵਿਚੋਂ 217 ਸੈਂਪਲ ਲਏ ਗਏ ਸਨ ਜਿਨ੍ਹਾਂ ਵਿਚੋਂ 49 ਦੀ ਰਿਪੋਰਟ ਖ਼ਰਾਬ ਪਾਈ ਗਈ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰੋਪੜ ਜ਼ਿਲ੍ਹੇ ਵਿਚੋਂ 178 ਸੈਂਪਲ ਲਏ ਗਏ। ਇਨ੍ਹਾਂ ਵਿਚੋਂ 44 ਦੀ ਰਿਪੋਰਟ ਨੁਕਸਦਾਰ ਪਾਈ ਗਈ ਹੈ। ਸੰਗਰੂਰ ਜ਼ਿਲ੍ਹੇ ਵਿਚੋਂ 330 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ 94 ਦੀ ਰਿਪੋਰਟ ਫੇਲ੍ਹ ਹੋਈ ਹੈ ਫੂਡ ਸੇਫਟੀ ਵਿੰਗ ਨੇ ਖਰਾਬ ਖਾਣਾ ਵੇਚਣ ਵਾਲੇ ਦੁਕਾਨਦਾਰਾਂ 'ਤੇ ਨਿਯਮਾਂ ਤਹਿਤ ਜੁਰਮਾਨਾ ਲਗਾਇਆ। ਫੂਡ ਸੇਫਟੀ ਅਫਸਰ ਦਾ ਕਹਿਣਾ ਹੈ ਕਿ ਲੁਧਿਆਣਾ 'ਚ ਪਰਵਾਸੀ ਆਬਾਦੀ ਵਾਲੇ ਲੋਕ ਰੋਜ਼ੀ-ਰੋਟੀ ਕਮਾਉਣ ਲਈ ਸੰਘਰਸ਼ ਕਰ ਰਹੇ ਹਨ। ਉਹ ਗੱਡੀਆਂ 'ਤੇ ਖਾਣਾ ਵੇਚ ਰਹੇ ਹਨ।

ਅਜਿਹੇ ਸਟਰੀਟ ਵਿਕਰੇਤਾ ਵੀ ਪਾਏ ਗਏ ਜੋ ਲੋਕਾਂ ਨੂੰ ਮੱਛੀ ਅਤੇ ਚੌਲਾਂ ਦੀਆਂ ਪਲੇਟਾਂ ਪਰੋਸ ਰਹੇ ਸਨ ਅਤੇ ਜਦੋਂ ਪਲੇਟ ਦੀ ਗੁਣਵੱਤਾ ਦਾ ਜਾਇਜ਼ਾ ਲਿਆ ਗਿਆ ਤਾਂ ਪਾਇਆ ਗਿਆ ਕਿ ਮੱਛੀ ਖਰਾਬ ਹੈ।ਵਿੰਗ ਵੱਲੋਂ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।

 

(For more news apart from Chandigarh Weather Update news in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement