Food Recipe: ਸੁੱਕੇ ਕੋਫ਼ਤੇ
Published : Mar 9, 2025, 6:44 am IST
Updated : Mar 9, 2025, 6:44 am IST
SHARE ARTICLE
dry kofte
dry kofte

ਸੁੱਕੇ ਕੋਫ਼ਤੇ ਬਣਾਉਣ ਲਈ ਸਮੱਗਰੀ ਤੇ ਵਿਧੀ

 

Food Recipe: ਸਮੱਗਰੀ: 3/4 ਕੱਪ ਲਾਲ, ਹਰੀ ਅਤੇ ਪੀਲੀ ਸ਼ਿਮਲਾ ਮਿਰਚ ਮਿਕਸਡ ਕੱਦੂਕਸ ਕੀਤੀ ਹੋਈ, 1/2 ਕੱਪ ਮੋਟਾ ਵੇਸਣ, 50 ਗਰਾਮ ਪਨੀਰ, 2 ਛੋਟੇ ਚਮਚ ਅਦਰਕ ਅਤੇ ਹਰੀ ਮਿਰਚ ਬਾਰੀਕ ਕੱਟੀ ਹੋਈ, 1/2 ਛੋਟਾ ਚਮਚ ਗਰਮ ਮਸਾਲਾ, ਕੋਫ਼ਤੇ ਤਲਣ ਲਈ ਮਸਟਰਡ ਤੇਲ, ਲੂਣ ਸਵਾਦ ਅਨੁਸਾਰ।

ਮਸਾਲੇ ਦੀ ਸਮੱਗਰੀ: 1/2 ਕੱਪ ਪਿਆਜ਼ ਦਾ ਪੇਸਟ, 1/4 ਕੱਪ ਲੰਬਾਈ ਵਿਚ ਕੱਟੀ ਪਿਆਜ਼, 1 ਛੋਟਾ ਚਮਚ ਅਦਰਕ ਅਤੇ ਲੱਸਣ ਪੇਸਟ, 1/2 ਛੋਟਾ ਚਮਚ ਹਲਦੀ ਪਾਊਡਰ, 2 ਛੋਟੇ ਚਮਚ ਧਨੀਆ ਪਾਊਡਰ, 1/2 ਛੋਟੇ ਚਮਚ ਲਾਲ ਮਿਰਚ ਪਾਊਡਰ, 1/4 ਛੋਟਾ ਚਮਚ ਵੱਡੀ ਇਲਾਚੀ ਦੇ ਦਾਣੇ ਪੀਸੇ ਹੋਏ, 1 ਵੱਡਾ ਚਮਚ ਧਨੀਆ ਪੱਤੀ ਕੱਟੀ ਹੋਈ, 1 ਵੱਡਾ ਚਮਚ ਮਸਟਰਡ ਤੇਲ, ਲੂਣ ਸਵਾਦ ਅਨੁਸਾਰ। 

ਢੰਗ: ਕੋਫ਼ਤੇ ਬਣਾਉਣ ਦੀ ਸਾਰੀ ਸਮੱਗਰੀ ਮਿਕਸ ਕਰ ਲਉ। ਫਿਰ ਛੋਟੇ ਛੋਟੇ ਗੋਲੇ ਬਣਾ ਕੇ ਗਰਮ ਤੇਲ ਵਿਚ ਫ਼ਰਾਈ ਕਰ ਲਉ। ਇਕ ਨੌਨ-ਸਟਿਕ ਕੜਾਹੀ ਵਿਚ ਇਕ ਵੱਡਾ ਚਮਚ ਤੇਲ ਗਰਮ ਕਰ ਕੇ ਪਿਆਜ਼ ਨੂੰ ਭੁੰਨੋ। ਫਿਰ ਪਿਆਜ਼ ਦਾ ਪੇਸਟ, ਅਦਰਕ ਲੱਸਣ ਪੇਸਟ ਪਾ ਕੇ ਭੁੰਨੋ। ਇਲਾਚੀ ਪਾਊਡਰ ਨੂੰ ਛੱਡ ਕੇ ਸਾਰੇ ਸੁੱਕੇ ਮਸਾਲੇ ਪਾਉ। ਹੁਣ ਕੋਫ਼ਤੇ ਪਾਉ, ਨਾਲ ਹੀ 2 ਵੱਡੇ ਚਮਚ ਪਾਣੀ ਪਾ ਦਿਉ। ਢੱਕ ਕੇ ਘੱਟ ਸੇਕ ’ਤੇ ਕੋਫ਼ਤੇ ਦੇ ਗਲਣ ਅਤੇ ਪਾਣੀ ਸੁਕਣ ਤਕ ਪਕਾਉ। ਹੁਣ ਇਸ ਨੂੰ ਪਲੇਟ ਵਿਚ ਪਾ ਕੇ ਇਸ ਉਪਰ ਧਨੀਆ ਪਾਉ। ਤੁਹਾਡੇ ਕੋਫ਼ਤੇ ਬਣ ਕੇ ਤਿਆਰ ਹਨ। 

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement