ਘਰ ਵਿਚ ਇੰਝ ਬਣਾਉ ਪੀਜ਼ਾ ਆਮਲੇਟ
Published : Oct 4, 2023, 3:41 pm IST
Updated : Oct 4, 2023, 3:41 pm IST
SHARE ARTICLE
Pizza Omelet Recipe
Pizza Omelet Recipe

ਪੀਜ਼ਾ ਆਮਲੇਟ ਦੀ ਰੈਸਿਪੀ


ਸਮੱਗਰੀ: ਅੰਡੇ- 3, ਲੂਣ- ਸੁਆਦ ਅਨੁਸਾਰ, ਕਾਲੀ ਮਿਰਚ - ਸੁਆਦ ਅਨੁਸਾਰ , ਲਾਲ ਮਿਰਚ - 1/2 ਚਮਚ, ਓਰੇਗਾਨਾ - 1 ਚਮਚ, ਪਿਆਜ਼ - 1 (ਬਾਰੀਕ ਕਟਿਆ ਹੋਇਆ), ਲਾਲ-ਪੀਲੀ ਕੱਟੀ ਸ਼ਿਮਲਾ ਮਿਰਚ- 1/2 ਕਟੋਰਾ (ਬਾਰੀਕ ਕਟਿਆ ਹੋਇਆ), ਤੇਲ-ਲੋੜ ਅਨੁਸਾਰ, ਡਬਲਰੋਟੀ ਦੇ ਟੁਕੜੇ 4, ਪੀਜ਼ਾ ਸਾਸ-2 ਚਮਚੇ, ਪਨੀਰ-1/2 ਕਟੋਰਾ (ਪੀਸਿਆ ਹੋਇਆ)।

ਬਣਾਉਣ ਦੀ ਵਿਧੀ: ਪਹਿਲਾਂ ਇਕ ਕਟੋਰੇ ਵਿਚ ਅੰਡੇ ਨੂੰ ਤੋੜੋ ਅਤੇ ਇਸ ਨੂੰ ਹਲਾਉ। ਹੁਣ ਇਸ ਵਿਚ ਨਮਕ, ਮਿਰਚ, ਲਾਲ ਮਿਰਚ ਪਾਊਡਰ ਅਤੇ ਓਰੇਗਾਨੋ ਮਿਲਾਉ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਕੜਾਹੀ ਵਿਚ ਤੇਲ ਪਾਉ ਅਤੇ ਗਰਮ ਕਰਨ ਲਈ ਰੱਖੋ।  ਅੰਡੇ ਦੇ ਨਾਲ ਤਿਆਰ ਮਿਸ਼ਰਣ ਨੂੰ ਮਿਲਾਉ ਅਤੇ ਇਸ ਨੂੰ ਫ਼ਰਾਈਪੈਨ ’ਤੇ ਤਲ ਲਵੋ। ਹੁਣ ਇਸ ’ਤੇ ਪਨੀਰ ਪਾ ਲਉ। ਇਸ ਤੋਂ ਬਾਅਦ, ਪੀਜ਼ਾ ਆਮਲੇਟ ਨੂੰ ਪਲਟ ਲਉ ਅਤੇ ਇਸ ਨੂੰ ਦੂਜੇ ਪਾਸੇ ਤੋਂ ਵੀ ਸੇਕ ਲਵੋ। ਹੁਣ ਇਸ ਦੇ ਉਪਰ ਡਬਲਰੋਟੀ ਦੇ ਟੁਕੜੇ ਰੱਖੋ। ਇਸ ਨੂੰ ਦੋਹਾਂ ਪਾਸਿਆਂ ਤੋਂ ਸੇਕਣ ਤੋਂ ਬਾਅਦ ਇਸ ਨੂੰ ਪੀਜ਼ਾ ਸਾਸ ਅਤੇ ਤਲੀਆਂ ਹੋਈਆਂ ਸਬਜ਼ੀਆਂ ਨਾਲ ਸਜਾਵਟ ਕਰੋ। ਉਪਰ ਤੋਂ ਹੋਰ ਪਨੀਰ ਪਾ ਦਿਉ। ਗੈਸ ਬੰਦ ਕਰ ਕੇ ਪਨੀਰ ਨੂੰ 1-2 ਮਿੰਟ ਤਕ ਪਿਘਲਣ ਤੋਂ ਬਾਅਦ ਇਸ ਨੂੰ ਢੱਕ ਦਿਉ। ਤੁਹਾਡਾ ਪੀਜ਼ਾ ਆਮਲੇਟ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਖਵਾਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement