Health News: ਗਰਭਵਤੀ ਔਰਤਾਂ ਤਰਬੂਜ਼ ਖਾ ਸਕਦੀਆਂ ਹਨ ਜਾਂ ਨਹੀਂ?
Published : May 3, 2025, 9:07 am IST
Updated : May 3, 2025, 9:07 am IST
SHARE ARTICLE
Watermelon
Watermelon

ਆਉ ਜਾਣਦੇ ਹਾਂ ਗਰਭ ਅਵਸਥਾ ਵਿਚ ਤਰਬੂਜ਼ ਖਾਣ ਦੇ ਫ਼ਾਇਦਿਆਂ ਦੇ ਬਾਰੇ ਵਿਚ:

Health News: ਗਰਭ ਅਵਸਥਾ ਦੌਰਾਨ ਔਰਤਾਂ ਨੂੰ ਖ਼ਾਸ ਦੇਖਭਾਲ ਦੇ ਨਾਲ-ਨਾਲ ਪੋਸ਼ਟਿਕ ਆਹਾਰ ਲੈਣ ਦੀ ਵੀ ਜ਼ਰੂਰਤ ਹੁੰਦੀ ਹੈ। ਇਸ ਨਾਲ ਜੱਚਾ ਅਤੇ ਬੱਚਾ ਦੋਵੇਂ ਹੀ ਸਿਹਤਮੰਦ ਰਹਿੰਦੇ ਹਨ। ਗਰਮੀਆਂ ਵਿਚ ਤਰਬੂਜ਼ ਖ਼ੂਬ ਮਿਲਦੇ ਹਨ ਪਰ ਗਰਭਵਤੀ ਔਰਤਾਂ ਦੇ ਮਨ ਵਿਚ ਸਵਾਲ ਰਹਿੰਦਾ ਹੈ ਕਿ ਕੀ ਉਹ ਇਸ ਨੂੰ ਖਾ ਸਕਦੀਆਂ ਹਨ ਜਾਂ ਨਹੀਂ। ਗਰਭਵਤੀ ਔਰਤਾਂ ਤਰਬੂਜ਼ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰ ਸਕਦੀਆਂ ਹਨ। ਤਰਬੂਜ਼ ਵਿਚ ਕਈ ਵਿਟਾਮਿਨ ਅਤੇ ਪੌਸ਼ਟਿਕ ਤੱਤ ਦੇ ਇਲਾਵਾ ਭਰਪੂਰ ਮਾਤਰਾ ਵਿਚ ਪਾਣੀ ਵੀ ਹੁੰਦਾ ਹੈ, ਜੋ ਗਰਭਵਤੀ ਔਰਤਾਂ ਲਈ ਫ਼ਾਇਦੇਮੰਦ ਹੈ। ਆਉ ਜਾਣਦੇ ਹਾਂ ਗਰਭ ਅਵਸਥਾ ਵਿਚ ਤਰਬੂਜ਼ ਖਾਣ ਦੇ ਫ਼ਾਇਦਿਆਂ ਦੇ ਬਾਰੇ ਵਿਚ:

ਕਬਜ਼ ਤੋਂ ਰਾਹਤ: ਤਰਬੂਜ਼ ਵਿਚ ਫ਼ਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ ਜਿਸ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ। ਇਹ ਗਰਭਵਤੀ ਔਰਤਾਂ ਲਈ ਫ਼ਾਇਦੇਮੰਦ ਹੈ।

ਡੀਹਾਈਡ੍ਰੇਸ਼ਨ ਤੋਂ ਬਚਾਅ: ਕਿਉਂਕਿ ਤਰਬੂਜ਼  ਵਿਚ 97 ਫ਼ੀ ਸਦੀ ਪਾਣੀ ਹੁੰਦਾ ਹੈ ਜਿਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ। ਇਸ ਨਾਲ ਤੁਸੀਂ ਡੀਹਾਈਡ੍ਰੇਸ਼ਨ ਤੋਂ ਬਚੇ ਰਹਿੰਦੇ ਹੋ।

ਸੋਜ ਨੂੰ ਕਰੇ ਘੱਟ: ਭਰੂਣ ਦੇ ਦਬਾਅ ਕਾਰਨ ਗਰਭ ਅਵਸਥਾ ਦੌਰਾਨ ਪੈਰਾਂ ਵਿਚ ਖ਼ੂਨ ਦਾ ਦੌਰਾ ਕਾਫ਼ੀ ਹੱਦ ਤਕ ਰੁਕ ਜਾਂਦਾ ਹੈ। ਇਸ ਨਾਲ ਹੱਥਾਂ-ਪੈਰਾਂ ਵਿਚ ਸੋਜ ਆ ਜਾਂਦੀ ਹੈ। ਅਜਿਹੇ ਵਿਚ ਤਰਬੂਜ਼ ਦਾ ਸੇਵਨ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦਾ ਹੈ।

ਇਮੀਊਨਿਟੀ ਵਧਾਏ: ਵਿਟਾਮਿਨਜ਼ ਅਤੇ ਖਣਿਜਾਂ ਨਾਲ ਭਰਪੂਰ ਤਰਬੂਜ਼ ਦਾ ਸੇਵਨ ਇਮੀਨਿਊਟੀ ਵੀ ਵਧਾਉਂਦਾ ਹੈ। ਅਜਿਹੇ ਵਿਚ ਅਪਣੀ ਡਾਈਟ ਵਿਚ ਰੋਜ਼ਾਨਾ ਤਰਬੂਜ਼ ਨੂੰ ਸ਼ਾਮਲ ਕਰੋ।

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement