Food Recipes: ਘਰ ਦੀ ਰਸੋਈ ਵਿਚ ਬਣਾਓ ਗਾਜਰ ਦਾ ਕੇਕ
Published : Jan 1, 2025, 9:45 am IST
Updated : Jan 1, 2025, 9:45 am IST
SHARE ARTICLE
Carrot cake Food Recipes
Carrot cake Food Recipes

Food Recipes: ਖਾਣ ਵਿਚ ਹੁੰਦੇ ਬਹੁਤ ਸਵਾਦ

ਸਮੱਗਰੀ: ਗਾਜਰ- ਕਿਲੋ, ਖੰਡ - 250 ਗ੍ਰਾਮ, ਮਾਵਾ - 100 ਗ੍ਰਾਮ, ਘਿਉ -50 ਗ੍ਰਾਮ, ਦੁੱਧ ਦਾ ਪਾਉਡਰ-50 ਗ੍ਰਾਮ, ਨਾਰੀਅਲ ਦਾ ਬੁਰਾਦਾ- 100 ਗ੍ਰਾਮ, ਇਲਾਇਚੀ ਪਾਉਡਰ- 1 ਚਮਚਾ, ਸੁੱਕੇ ਫਲ-100 ਗ੍ਰਾਮ।

ਬਣਾਉਣ ਦੀ ਵਿਧੀ: ਗਾਜਰ ਦਾ ਕੇਕ ਬਣਾਉ ਲਈ ਸੱਭ ਤੋਂ ਪਹਿਲਾ ਗਾਜਰਾਂ ਨੂੰ ਧੋ ਲਵੋ ਅਤੇ ਇਸ ਨੂੰ ਕੱਦੂਕਸ ਕਰ ਲਉ। ਇਸ ਤੋਂ ਬਾਅਦ ਕੜਾਹੀ ਵਿਚ ਘਿਉ ਪਾ ਕੇ ਗਰਮ ਕਰੋ ਅਤੇ ਇਸ ਵਿਚ ਗਾਜਰਾਂ ਪਾ ਦਿਉ। ਜਦੋਂ ਤਕ ਗਾਜਰਾਂ ਦਾ ਪਾਣੀ ਨਾ ਸੁੱਕ ਜਾਵੇ ਉਦੋਂ ਤਕ ਭੁੰਨੋ।

ਜਦੋਂ ਪਾਣੀ ਪੂਰੀ ਤਰ੍ਹਾਂ ਸੁੱਕ ਜਾਵੇ ਫਿਰ ਇਸ ਵਿਚ ਚੀਨੀ ਮਿਲਾਉ। ਇਸ ਤੋਂ ਬਾਅਦ ਗਾਜਰਾਂ ਵਿਚ ਮਿਲਕ ਪਾਉਡਰ ਅਤੇ ਸੁੱਕੇ ਮੇਵੇ ਪਾ ਦਿਉ। ਹੁਣ ਤਿਆਰ ਕੀਤੇ ਗਏ ਮਿਸ਼ਰਨ ਵਿਚ ਨਾਰੀਅਲ ਪਾਉਡਰ ਪਾ ਦਿਉ ਅਤੇ ਇਸ ਨੂੰ ਥੋੜ੍ਹਾ ਸੇਕ ਲਗਾਉ। ਇਸ ਤੋਂ ਬਾਅਦ ਸਾਰੇ ਮਿਸ਼ਰਨ ਨੂੰ ਇਕ ਗੋਲ ਅਕਾਰ ਵਾਲੇ ਭਾਂਡੇ ਵਿਚ ਪਾ ਕੇ 10 ਮਿੰਟ ਲਈ ਫ਼ਰਿਜ ਵਿਚ ਰੱਖੋ। ਇਸ ਤੋਂ ਬਾਅਦ ਕੇਕ ਨੂੰ ਭਾਂਡੇ ਤੋਂ ਬਾਹਰ ਕੱਢੋ ਅਤੇ ਤੁਹਾਡਾ ਕੇਕ ਬਣ ਕੇ ਤਿਆਰ ਹੈ। ਹੁਣ ਅਪਣੇ ਬੱਚਿਆਂ ਨੂੰ ਇਹ ਕੇਕ ਖਵਾਉ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement