5340 ਮੀਟਰ ਦੀ ਉੱਚਾਈ 'ਤੇ ਫੈਸ਼ਨ ਸ਼ੋਅ ਕਰਵਾ ਕੇ ਨੇਪਾਲ ਨੇ ਬਣਾਇਆ ਵਿਸ਼ਵ ਰਿਕਾਰਡ
Published : Jan 30, 2020, 8:53 am IST
Updated : Jan 30, 2020, 8:53 am IST
SHARE ARTICLE
Photo
Photo

ਸਭ ਤੋਂ ਜ਼ਿਆਦਾ ਉਚਾਈ 'ਤੇ ਇਕ ਫੈਸ਼ਨ ਸ਼ੋਅ ਦਾ ਆਯੋਜਨ ਕਰਾ ਕੇ ਨੇਪਾਲ ਨੇ ਵਿਸ਼ਵ ਰਿਕਾਰਡ ਬਣਾਇਆ ਹੈ।

ਕਾਠਮੰਡੂ : ਸਭ ਤੋਂ ਜ਼ਿਆਦਾ ਉੱਚਾਈ 'ਤੇ ਇਕ ਫੈਸ਼ਨ ਸ਼ੋਅ ਦਾ ਆਯੋਜਨ ਕਰਾ ਕੇ ਨੇਪਾਲ ਨੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਆਯੋਜਨ ਦੇ ਰਾਹੀਂ ਨੇਪਾਲ ਨੇ ਗਿਨੀਜ਼ ਵਿਸ਼ਵ ਰਿਕਾਰਡ ਵਿਚ ਅਪਣਾ ਨਾਮ ਦਰਜ ਕਰਵਾ ਲਿਆ ਹੈ।  ਨੇਪਾਲ ਟੂਰਿਜ਼ਮ ਬੋਰਡ ਦੀ ਮਦਦ ਨਾਲ ਇਸ ਫ਼ੈਸ਼ਨ ਸ਼ੋਅ ਦਾ ਆਯੋਜਨ ਆਰ.ਬੀ. ਡਾਇਮੰਡਜ਼ ਅਤੇ ਕੇਏਏਐਸ ਸਟਾਈਲ ਵਲੋਂ ਕੀਤਾ ਗਿਆ।

PhotoPhoto

ਜ਼ਮੀਨ ਤੋਂ 5340 ਮੀਟਰ ਉਚਾਈ 'ਤੇ ਐਵਰਸੈਟ ਦੇ ਬੇਸ ਕੈਂਪ ਦੇ ਨੇੜੇ ਕਾਲਾ ਪੱਥਰ ਵਿਚ ਦਿ ਮਾਉਂਟ ਐਵਰੈਸਟ ਫ਼ੈਸ਼ਨ ਰਨਵੇਅ ਦਾ ਆਯੋਜਨ 26 ਜਨਵਰੀ ਨੂੰ ਕੀਤਾ ਗਿਆ ਸੀ। ਨੇਪਾਲ ਟੂਰਿਜ਼ਮ ਬੋਰਡ ਨੇ ਟੂਰਿਜ਼ਮ ਨੂੰ ਵਧਾਉਣ ਦੇ ਲਈ ਇਕ ਨਵੀ ਮੁਹਿੰਮ ਚਲਾਈ ਹੈ-'ਵਿਜ਼ਿਟ ਨੇਪਾਲ ਯੀਅਰ 2020'। ਇਹ ਫ਼ੈਸ਼ਨ ਸ਼ੋਅ ਇਸੇ ਮੁਹਿੰਮ ਦਾ ਹਿੱਸਾ ਸੀ।

PhotoPhoto

ਇਸ ਫੈਸ਼ਨ ਸ਼ੋਅ ਵਿਚ ਫਿਨਲੈਂਡ, ਇਟਲੀ, ਸ਼੍ਰੀਲੰਕਾ ਅਤੇ ਸਿੰਗਾਪੁਰ ਸਮੇਤ ਦੁਨੀਆ ਦੇ ਵਿਭਿੰਨ ਹਿੱਸਿਆਂ ਦੇ ਮਾਡਲਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਆਯੋਜਨ ਦਾ ਮੁੱਖ ਉਦੇਸ਼ ਲੋਕਾਂ ਨੂੰ ਜਲਵਾਯੂ ਤਬਦੀਲੀ ਦੇ ਬਾਰੇ ਵਿਚ ਜਾਗਰੂਕ ਕਰਨਾ ਸੀ। ਨੇਪਾਲ ਟੂਰਿਜ਼ਮ ਬੋਰਡ ਵਲੋਂ ਬੁਧਵਾਰ ਨੂੰ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਫੈਸ਼ਨ ਉਤਸਵ ਦੇ ਪਿੱਛੇ ਦਾ ਮੁੱਖ ਉਦੇਸ਼ ਜਲਵਾਯੂ ਤਬਦੀਲੀ ਦੇ ਬਾਰੇ ਵਿਚ ਲੋਕਾਂ ਦੀ ਜਾਗਰੂਕਤਾ ਵਧਾਉਣਾ ਹੈ।

PhotoPhoto

ਫੈਸ਼ਨ ਸ਼ੋਅ ਦੇ ਦੌਰਾਨ ਵਰਤੀ ਜਾਣ ਵਾਲੀ ਸਾਰੀ ਸਮੱਗਰੀ ਕੁਦਰਤੀ ਅਤੇ ਜੈਵਿਕ ਸੀ। ਕੱਪੜਿਆਂ ਨੂੰ ਬਣਾਉਣ ਲਈ ਨੇਪਾਲੀ ਪਸ਼ਮੀਨਾ, ਫੇਲਟ ਅਤੇ ਯਾਕ ਉੱਨ ਦੀ ਵਰਤੋਂ ਕੀਤੀ ਗਈ, ਜੋ ਸਰਦੀਆਂ ਵਿਚ ਪਾਉਣ ਲਈ ਆਦਰਸ਼ ਹੈ।ਇਸ ਸ਼ੋਅ ਵਿਚ ਨੇਪਾਲ ਦੇ ਸੱਭਿਆਚਾਰ, ਟੂਰਿਜ਼ਮ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਕੇਦਾਰ ਬਹਾਦੁਰ ਸਮੇਤ ਨੇਪਾਲ ਟੂਰਿਜ਼ਮ ਬੋਰਡ ਦੇ ਸੀਨੀਅਰ ਨਿਦੇਸ਼ਕ ਨੰਦਿਨੀ ਲਹੇ ਥਾਪਾ ਵੀ ਸ਼ਾਮਲ ਹੋਏ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement