ਮਾਡਰਨ ਕਲਾਸਿਕ ਕੁਰਸੀਆਂ ਨਾਲ ਬਦਲੋ ਅਪਣੇ ਘਰ ਦਾ ਇੰਟੀਰਿਅਰ 
Published : Dec 26, 2018, 6:57 pm IST
Updated : Dec 26, 2018, 6:57 pm IST
SHARE ARTICLE
Modern Chairs
Modern Chairs

ਹਰ ਕੋਈ ਅੱਜ ਕਲ ਅਪਣੇ ਘਰ ਨੂੰ ਨਵਾਂ ਲੁਕ ਦੇਣ ਲਈ ਤਿਆਰ ਰਹਿੰਦਾ ਹੈ ਤਾਕਿ ਉਹਨਾਂ ਦਾ ਵੀ ਘਰ ਬਾਕੀ ਲੋਕਾਂ ਦੇ ਘਰਾਂ ਵਾਂਗ ਖੂਬਸੂਰਤ ਦਿਖੇ। ਇਸ ਲਈ ਘਰ ਦੀ ਸੁੰਦਰਤਾ...

ਹਰ ਕੋਈ ਅੱਜ ਕਲ ਅਪਣੇ ਘਰ ਨੂੰ ਨਵਾਂ ਲੁਕ ਦੇਣ ਲਈ ਤਿਆਰ ਰਹਿੰਦਾ ਹੈ ਤਾਕਿ ਉਹਨਾਂ ਦਾ ਵੀ ਘਰ ਬਾਕੀ ਲੋਕਾਂ ਦੇ ਘਰਾਂ ਵਾਂਗ ਖੂਬਸੂਰਤ ਦਿਖੇ। ਇਸ ਲਈ ਘਰ ਦੀ ਸੁੰਦਰਤਾ ਨੂੰ ਵਧਾਉਣ ਲਈ ਕੁਝ ਕੁਰਸੀਆਂ ਵੀ ਮੁਖ ਭੁਮਿਕਾ ਨਿਭਾਉਂਦੀਆਂ ਹਨ। ਤਾਂ ਆਓ ਤੁਹਾਨੂੰ ਦਸਦੇ ਹਾਂ ਕੁਝ ਅਜਿਹੀਆਂ ਹੀ ਕੁਰਸੀਆਂ ਬਾਰੇ।

Egg ChairEgg Chair

ਐੱਗ ਚੇਅਰ :  ਸਟੀਲ ਫਰੇਮ, ਹਾਈ ਕਰਵਡ ਬੈਕ ਅਤੇ ਰਾਉਂਡਿਡ ਬਾਟਮ ਵਾਲੀ ਇਹ ਐੱਗ ਚੇਅਰ, ਉੱਚੀ ਸੀਲਿੰਗ ਵਾਲੇ ਓਪਨ ਮਾਡਰਨ ਸਪੇਸ, ਜਿਵੇਂ ਕਿ ਲਾਇਬਰੇਰੀ ਆਦਿ ਲਈ ਪਰਫ਼ੈਕਟ ਹੁੰਦੀਆਂ ਹਨ। 

Swan ChairSwan Chair

ਸਵਾਨ ਚੇਅਰ : ਇਹ ਸਵਾਨ ਚੇਅਰ ਅਜਕੱਲ ਰੈਟਰੋ ਲੁੱਕ ਲਈ ਇੰਟੀਰਿਅਰ ਵਿਚ ਕਾਫ਼ੀ ਇਸਤੇਮਾਲ ਕੀਤੀ ਜਾ ਰਹੀ ਹੈ। ਵਿੰਟੇਜ ਸਟਾਇਲ ਦਿੰਦੀ ਬਰਾਈਟ ਕਲਰ ਦੀ ਚੌੜੇ ਆਰਮਸ ਅਤੇ ਲੋ ਬੈਕ ਵਾਲੀ ਸਵਾਨ ਚੇਅਰ ਲਾਂਜ ਜਾਂ ਓਪਨ ਏਰੀਏ ਵਿਚ ਰੱਖ ਸਕਦੇ ਹਨ। 

Lounge ChairLounge Chair

ਲਾਂਜ ਚੇਅਰ : ਮਾਡਰਨ ਕੁਰਸੀਆਂ ਵਿਚ ਇਸ ਦਾ ਨਾਮ ਪਹਿਲਾਂ ਆਉਂਦਾ ਹੈ। ਪਲਾਇਵੁਡ ਫਰੇਮ ਅਤੇ ਲੈਦਰ ਕੁਸ਼ਨ ਸੀਟ ਤੋਂ ਸ਼ੁਰੂ ਹੋਇਆ ਲਾਂਜ ਚੇਅਰ ਦਾ ਸਫ਼ਰ ਹੁਣ ਕਈ ਕਲਰ, ਲੈਦਰ ਦੇ ਗਰੇਡ ਅਤੇ ਤੁਹਾਡੀ ਪਸੰਦ ਦੇ ਬੈਸਟ ਸਟਾਇਲ ਤੱਕ ਆ ਗਿਆ ਹੈ। ਆਟਮਨ ਦੇ ਨਾਲ ਰੱਖੀ ਜਾਣੀ ਵਾਲੀ ਇਹ ਲਾਂਜ ਚੇਅਰ ਸ਼ੈਗੀ ਰਗ ਦੇ ਨਾਲ ਸਲੀਕ ਲਿਵਿੰਗ ਰੂਮ ਨੂੰ ਆਕਰਸ਼ਕ ਬਣਾ ਦੇਵੇਗੀ। 

Diamond ChairDiamond Chair

ਡਾਇਮੰਡ ਚੇਅਰ : ਇੰਝ ਤਾਂ ਇਹ ਮੈਟਲ ਤੋਂ ਤਿਆਰ ਕੂਰਸੀ ਵੱਖ - ਵੱਖ ਸ਼ੇਪ ਅਤੇ ਫ਼ਾਰਮ ਵਿਚ ਮਿਲਦੀ ਹੈ। ਹਲਕੀ ਪਰ ਮਜਬੂਤ ਇਸ ਡਾਇਮੰਡ ਚੇਅਰ ਨੂੰ ਕਸਟਮਾਇਜ਼ੇਬਲ ਸਕਲਪਚਰਲ ਪੀਸ ਦੇ ਤੌਰ 'ਤੇ ਡਿਜ਼ਾਇਨਰ ਯੂਜ਼ ਕਰਦੇ ਹਨ। ਇਹ ਡਾਇਮੰਡ ਚੇਅਰ, ਕੁਸ਼ਨ ਦੇ ਨਾਲ ਅਤੇ ਬਿਨਾਂ ਵੀ ਕਿਸੇ ਕਮਰੇ ਵਿਚ ਵਿੰਡੋ ਦੇ ਕੋਲ ਰੱਖੀ ਕਲਾਸਿਕ ਲੁੱਕ ਹੋਰ ਕੰਪਲੀਮੈਂਟ ਦਿੰਦੀ ਹੈ। 

Effle Base shell chairEffle Base shell chair

ਏਫਿਲ ਬੇਸ ਸ਼ੈਲ ਚੇਅਰ : ਨਾਮ ਦੇ ਸਮਾਨ ਇਸ ਚੇਅਰ ਦੇ ਬੇਸ ਲੈੱਗ, ਏਫਿਲ ਟਾਵਰ ਵਰਗੇ ਹੁੰਦੇ ਹਨ ਅਤੇ ਸੀਟ ਟਰਟਲ ਸ਼ੈਲ ਵਰਗੀ। ਸਾਇਡ ਚੇਅਰ ਦੇ ਤੌਰ 'ਤੇ ਕੰਮ ਆਉਣ ਵਾਲੀ ਇਸ ਕਲਾਸਿਕ ਚੇਅਰ ਨੂੰ ਹੁਣ ਡਾਇਨਿੰਗ ਰੂਮ ਜਾਂ ਕੈਜ਼ੁਅਲ ਫਾਇਰ ਵਿਚ ਬੈਠ ਕੇ ਸ਼ੂਜ ਪਹਿਨਣ ਦੇ ਕੰਮ ਵਿਚ ਵੀ ਲਿਆ ਜਾ ਰਿਹਾ ਹੈ। 

Shell Rocker ChairShell Rocker Chair

ਸ਼ੈਲ ਰਾਕਰ ਚੇਅਰ : ਬਿਊਟੀ ਅਤੇ ਫੰਕਸ਼ਨ ਦਾ ਬੇਜੋੜ ਉਦਾਹਰਣ। ਕੰਫ਼ਰਟੇਬਲ ਸ਼ੇਪ ਅਤੇ ਸਟਾਇਲ ਯੁਕਤ ਫਾਈਬਰ ਗਲਾਸ ਰਾਕਰ ਅੱਜ ਸਭ ਦੀ ਪਸੰਦ ਬਣੀ ਹੋਈ ਹੈ। ਵਿੰਟੇਜ ਲਿਵਿੰਗ ਰੂਮ ਤੋਂ ਲੈ ਕੇ ਮਾਡਰਨ ਨਰਸਰੀ ਤੱਕ ਇਸ ਖੂਬਸੂਰਤ ਚੇਅਰ ਨੂੰ ਕਮਰੇ ਵਿਚ ਕਿਤੇ ਵੀ ਰੱਖਿਆ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement