ਘਰ ਦੀ ਸੁੰਦਰਤਾ ਲਈ ਸਟੋਨ ਪੇਂਟਿੰਗ 
Published : Jan 4, 2019, 4:33 pm IST
Updated : Jan 4, 2019, 4:33 pm IST
SHARE ARTICLE
Stone Painting
Stone Painting

ਘਰ ਦੀ ਸੁੰਦਰਤਾ ਨੂੰ ਬਣਾਏ ਰੱਖਣ ਲਈ ਅਸੀਂ ਅਪਣੇ ਘਰ ਦੀਆਂ ਦੀਵਾਰਾਂ ਨੂੰ ਵੱਖ - ਵੱਖ ਤਰੀਕੇ ਨਾਲ ਸਜਾ ਕੇ ਕਲਾਕਾਰੀ ਕਰਦੇ ਹਾਂ ਤਾਂਕਿ ਸਾਡਾ ਘਰ ਵੱਖਰਾ ਅਤੇ ...

ਘਰ ਦੀ ਸੁੰਦਰਤਾ ਨੂੰ ਬਣਾਏ ਰੱਖਣ ਲਈ ਅਸੀਂ ਅਪਣੇ ਘਰ ਦੀਆਂ ਦੀਵਾਰਾਂ ਨੂੰ ਵੱਖ - ਵੱਖ ਤਰੀਕੇ ਨਾਲ ਸਜਾ ਕੇ ਕਲਾਕਾਰੀ ਕਰਦੇ ਹਾਂ ਤਾਂਕਿ ਸਾਡਾ ਘਰ ਵੱਖਰਾ ਅਤੇ ਸੁੰਦਰ ਦਿਸੇ। ਉਂਜ ਤਾਂ ਅੱਜ ਕੱਲ੍ਹ ਬਾਜ਼ਾਰਾਂ ਵਿਚ ਘਰ ਦੀ ਸਾਜ ਸਜਾਵਟ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਆਸਾਨੀ ਨਾਲ ਮਿਲ ਜਾਂਦੀਆਂ ਹਾਂ। ਕੀਮਤ ਕਾਫ਼ੀ ਜ਼ਿਆਦਾ ਹੋਣ ਦੇ ਕਾਰਨ ਅਸੀਂ ਉਸ ਨੂੰ ਲੈਣ ਵਿਚ ਅਸਮਰਥ ਹੋ ਜਾਂਦੇ ਹਾਂ। ਅਪਣੇ ਹੱਥਾਂ ਨਾਲ ਕੁੱਝ ਚੀਜ਼ਾਂ ਬਣਾ ਕੇ ਅਪਣੇ ਘਰ ਨੂੰ ਸਜਾਓ।

stone paintingStone Painting

ਜਿਸ ਦੇ ਨਾਲ ਘਰ ਦੀ ਸੁੰਦਰਤਾ ਦੇ ਨਾਲ ਦਿਲ ਦੀ ਖੁਸ਼ੀ ਵੀ ਦੌਗੁਣੀ ਹੋ ਜਾਂਦੀ ਹੈ। ਘਰ ਦੀ ਸਾਜ ਸਜਾਵਟ ਲਈ ਅੱਜ ਕੱਲ੍ਹ ਸਟੋਨ ਪੇਂਟਿੰਗ ਦੀ ਵਰਤੋਂ ਜ਼ਿਆਦਾ ਕੀਤੀ ਜਾ ਰਹੀ ਹੈ। ਜਿਸ ਨੂੰ ਤੁਸੀਂ ਅਪਣੇ ਘਰ ਦੇ ਲਿਵਿੰਗ ਰੂਮ ਵਿਚ ਜਾਂ ਫਿਰ ਬੈਡਰੂਮ ਦੀ ਸਜਾਵਟ ਲਈ ਇਸ ਸਟੋਨ ਪੇਂਟਿੰਗ ਨੂੰ ਲਗਾ ਸਕਦੇ ਹੋ।

stone paintingStone Painting

ਜ਼ਿਆਦਾਤਰ ਘਰਾਂ ਵਿਚ ਤੁਸੀਂ ਤੇਲ ਪੇਂਟਿੰਗ ਦੀਆਂ ਕਲਾਕ੍ਰਿਤੀਆਂ ਦੇਖਣੀਆਂ ਹੋਣਗੀਆਂ ਪਰ ਜੇਕਰ ਤੁਸੀਂ ਅਪਣੇ ਘਰ ਦੇ ਲੁਕ ਨੂੰ ਕੁੱਝ ਵੱਖਰਾ ਵੇਖਣਾ ਚਾਹੁੰਦੇ ਹੋ ਤਾਂ ਸਟੋਨ ਪੇਂਟਿੰਗ ਦੀ ਵਰਤੋਂ ਕਰੋ, ਇਹ ਪੇਂਟਿੰਗ ਦੇਖਣ ਵਿਚ ਕਾਫ਼ੀ ਖੂਬਸੂਰਤ ਲੱਗਦੀ ਹੈ।

stone paintingStone Painting

ਤੁਸੀਂ ਅਪਣੀ ਪਸੰਦ ਦੇ ਪੱਥਰਾਂ ਦਾ ਇਸਤੇਮਾਲ ਕਰ ਕੇ ਬਣਾ ਸਕਦੇ ਹੋ। ਇਹ ਪੇਂਟਿਗ ਦਿਸਣ ਵਿਚ ਬਹੁਤ ਖੂਬਸੂਰਤ ਹੁੰਦੀ ਹੈ। ਇਸ ਨੂੰ ਵੇਖ ਲੋਕ ਕਾਫ਼ੀ ਆਕਰਸ਼ਤ ਹੋ ਜਾਂਦੇ ਹਨ। ਇਸ ਨੂੰ ਬਣਾਉਣ ਵਿਚ ਜ਼ਿਆਦਾ ਖਰਚ ਕਰਨ ਦੀ ਲੋੜ ਵੀ ਨਹੀਂ ਹੁੰਦੀ ਹੈ, ਘੱਟ ਕੀਮਤ ਵਿਚ ਕਾਫ਼ੀ ਚੰਗੀ ਲੱਗਣ ਵਾਲੀ ਇਸ ਪੇਂਟਿੰਗ ਲਈ ਤੁਹਾਨੂੰ ਚਾਹੀਦਾ ਹੈ ਐਮੇਥਿਸਟ, ਕੋਰਨੋਲੀਅਨ, ਕੈਲਸੀਡੋਨਾ, ਬਲਡ ਐਗਟੇ, ਸਟੋਨ ਆਦਿ ਦੀ ਲੋੜ ਹੁੰਦੀ ਹੈ।

stone paintingStone Painting

ਇਸ ਪੇਂਟਿੰਗ ਨੂੰ ਬਣਾਉਣ ਲਈ ਤੁਸੀਂ ਕੈਨਵਾਸ 'ਤੇ ਅਪਣੀ ਮਨਪੰਸਦਾਨੁਸਾਰ ਆਕ੍ਰਿਤੀ ਬਣਾ ਲਓ। ਇਸ ਤੋਂ ਬਾਅਦ ਉਸ 'ਤੇ ਗੋਂਦ ਵਰਗਾ ਚਿਪਕਣ ਵਾਲਾ ਪਦਾਰਥ ਲਗਾ ਲਓ।

stone paintingStone Painting

ਫਿਰ ਵੱਡੀ ਹੀ ਸਫਾਈ ਦੇ ਨਾਲ ਸ਼ੀਟ ਜਾਂ ਕੈਨਵਾਸ 'ਤੇ ਰੰਗ - ਬਿਰੰਗੇ ਪੱਥਰਾਂ ਨੂੰ ਰੱਖ ਕੇ ਚਿਪਕਾ ਦਿਓ ਅਤੇ ਇਨ੍ਹਾਂ ਨੂੰ ਸੁੱਕਣ ਲਈ ਛੱਡ ਦਿਓ। ਸੁੱਕ ਜਾਣ ਤੋਂ ਬਾਅਦ ਇਹ ਪੇਂਟਿੰਗ ਪੂਰੀ ਆਇਲ ਪੇਂਟਿੰਗ ਦੇ ਸਮਾਨ ਹੀ ਦਿਖਦੀ ਹੈ। ਇਸਦੀ ਖੂਬਸੂਰਤੀ ਕੁੱਝ ਵੱਖਰੀ ਤਰ੍ਹਾਂ ਦੀ ਹੁੰਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement