ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਭੋਜਨ ਤੇ ਖੇਡਾਂ ਦਾ ਪ੍ਰਬੰਧ
Published : Sep 19, 2017, 11:21 pm IST
Updated : Sep 19, 2017, 5:51 pm IST
SHARE ARTICLE



ਨਵੀਂ ਦਿੱਲੀ, 19 ਸਤੰਬਰ (ਸੁਖਰਾਜ ਸਿੰਘ): ਫਿਲੈਸਥਰੋਪਿਸਟ, ਸਮਾਜਵਾਦੀ ਗੌਰਵ ਗੁਪਤਾ, ਰਾਸ਼ਟਰਪਤੀ ਲਾਇਨਜ ਕਲੱਬ ਦਿੱਲੀ ਵੈਜ ਜ਼ਿਲ੍ਹਾ, ਮੈਡਮ ਪਾਰੁਲ ਮਹਾਜਨ, ਹੇਮੰਤ ਪੁਰੀ ਅਤੇ ਸੀ.ਈ.ਓ. ਵਿਨਕਤੇਸ਼ ਗੁਪਤਾ ਨੇ ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਦੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਲਈ ਇਮਲੀ ਰੈਸਟੋਰੈਂਟ ਵਿਖੇ ਸ਼ਾਨਦਾਰ ਭੋਜਨ ਤੇ ਖੇਡਾਂ ਦਾ ਪ੍ਰਬੰਧ ਕੀਤਾ ਅਤੇ ਇਨ੍ਹਾਂ ਬੱਚਿਆਂ ਦੇ ਅਧਿਆਪਕਾਂ ਅਵਨੀਸ਼ ਕੌਰ ਅਤੇ ਵਰਿੰਦਰ ਕੌਰ ਨੂੰ ਸ਼ਾਲਾਂ ਨਾਲ ਸਨਮਾਨਤ ਕੀਤਾ ਗਿਆ। ਇਕੱਠੇ ਬਿਤਾਏ ਗਏ ਇਨ੍ਹਾਂ ਪਲਾ ਨੂੰ ਯਾਦ ਕਰਕੇ ਇਹ ਬੱਚੇ ਸਦਾ ਖੁਸ਼ ਰਹਿਣਗੇ।

ਪ੍ਰਿੰਸੀਪਲ ਡਾ. ਐਸ.ਐਸ. ਮਿਨਹਾਸ, ਸਕੂਲ ਪ੍ਰਬੰਧਕਾਂ ਦੇ ਨਾਲ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, ਰਾਜੌਰੀ ਗਾਰਡਨ ਦੇ ਪ੍ਰਧਾਨ ਅਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਮੀਤ ਪ੍ਰਧਾਨ ਹਰਮਨਜੀਤ ਸਿੰਘ ਤੇ ਸਕੂਲ ਕਮੇਟੀ ਦੇ ਸਕੱਤਰ ਭੁਪਿੰਦਰ ਸਿੰਘ ਬਾਵਾ ਨੇ ਸਾਰੇ ਆਯੋਜਕਾਂ ਦਾ ਸ਼ੁਕਰੀਆ ਕੀਤਾ।

ਜ਼ਿਕਰਯੋਗ ਹੈ ਕਿ ਗੁਰੂ ਨਾਨਕ ਪਬਲਿਕ ਸਕੂਲ ਵਿਚ ਵਿਸ਼ੇਸ਼ ਵਿੰਗ ਹੈ ਜਿਸ ਵਿਚ 40 ਵਿਦਿਆਰਥੀ ਵੱਖਰੇ ਤੌਰ 'ਤੇ ਅਲਪਲਾਈਡ ਗਰਾਂਟਡ ਚਿਲਡਰਨ ਹਨ, ਜਿਨ੍ਹਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਮੁਫਤ ਮਿਲ ਰਹੀਆਂ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਬੱਚਿਆਂ ਵੱਲ ਬਹੁਤ ਧਿਆਨ ਤੇ ਪਿਆਰ ਦਿਤਾ ਜਾ ਰਿਹਾ ਹੈ, ਜਿਸ ਕਾਰਨ ਇਹ ਬੱਚੇ ਅਪਣੇ ਹੁਨਰ ਦਾ ਪ੍ਰਦਰਸ਼ਨ ਕਰ ਦਿਖਾਉਂਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਵਿਚ ਬਹੁਤ ਸੁਧਾਰ ਵੀ ਆ ਰਿਹਾ ਹੈ।

Location: India, Haryana

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement