ਹਨੀਪ੍ਰੀਤ ਖਿਲਾਫ਼ ਇਤਰਾਜਯੋਗ ਬਿਆਨਬਾਜੀ ਰਾਖੀ ਨੂੰ ਪਈ ਮਹਿੰਗੀ
Published : Jan 5, 2018, 12:58 pm IST
Updated : Jan 5, 2018, 7:28 am IST
SHARE ARTICLE

ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਵਲੋਂ ਬੀਤੇ ਦਿਨੀਂ ਹਨੀਪ੍ਰੀਤ ਤੇ ਡੇਰਾ ਮੁਖੀ ਸੌਦਾ ਸਾਧ 'ਤੇ ਦਿੱਤੇ ਬਿਆਨਾਂ ਨਾਲ ਉਸ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਕਿਉਂਕਿ ਹਨੀਪ੍ਰੀਤ ਦੀ ਮਾਂ ਆਸ਼ਾ ਤਨੇਜਾ ਨੇ ਰਾਖੀ ਸਾਵੰਤ ਨੂੰ 5 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ। ਇਹ ਨੋਟਿਸ ਵਕੀਲ ਮੋਮਿਨ ਮਲਿਕ ਨੇ ਭੇਜਿਆ ਹੈ। 

ਉਨ੍ਹਾਂ ਨੇ ਪੱਤਰਕਾਰਾਂ ਨੂੰ ਇਹ ਵੀ ਕਿਹਾ ਹੈ ਕਿ ਰਾਖੀ 30 ਦਿਨਾਂ ਦੇ ਅੰਦਰ ਉਨ੍ਹਾਂ ਤੋਂ ਮੁਆਫੀ ਮੰਗੇ, ਨਹੀਂ ਤਾਂ ਉਹ ਮੁਕੱਦਮਾ ਦਾਇਰ ਕਰਨਗੇ। ਹਨੀਪ੍ਰੀਤ ਦੀ ਮਾਂ ਨੇ ਰਾਖੀ ਸਾਵੰਤ 'ਤੇ ਦੋਸ਼ ਲਾਇਆ ਹੈ ਕਿ ਉਸ ਨੇ ਸੌਦਾ ਸਾਧ ਮਾਮਲੇ 'ਚ ਹਨੀਪ੍ਰੀਤ ਨੂੰ ਬਦਨਾਮ ਕੀਤਾ ਹੈ। 


ਵਕੀਲ ਦਾ ਕਹਿਣਾ ਹੈ ਕਿ ਹਨੀਪ੍ਰੀਤ ਨੂੰ ਸੌਦਾ ਸਾਧ ਮਾਮਲੇ 'ਚ ਬਦਨਾਮ ਕਰਨ ਲਈ ਰਾਖੀ ਸਾਵੰਤ ਨੇ ਜੋ ਬਿਆਨ ਦਿੱਤੇ ਸਨ, ਉਨ੍ਹਾਂ ਨੂੰ ਉਹ ਵਾਪਸ ਲਵੇ। ਜੇਕਰ ਰਾਖੀ ਸਾਵੰਤ ਅਜਿਹਾ ਨਹੀਂ ਕਰਦੀ ਤਾਂ ਉਸ ਖਿਲਾਫ 5 ਕਰੋੜ ਮਾਣਹਾਨੀ ਦਾ ਮੁਕੱਦਮਾ ਕੀਤਾ ਜਾਵੇਗਾ। 

ਮੋਮਿਨ ਮਲਿਕ ਨੇ ਕਿਹਾ ਕਿ ਅੱਜ ਰਾਖੀ ਸਾਵੰਤ ਨੂੰ 5 ਕਰੋੜ ਰੁਪਏ ਦਾ ਲੀਗਲ ਨੋਟਿਸ ਜਾਰੀ ਕੀਤਾ ਗਿਆ ਹੈ। ਉਸ 'ਚ ਕਿਹਾ ਗਿਆ ਹੈ ਕਿ 30 ਦਿਨ ਦੇ ਅੰਦਰ ਰਾਖੀ ਮੁਆਫੀ ਮੰਗੇ ਅਤੇ ਹਰਜਾਨੇ 'ਚ 5 ਕਰੋੜ ਰੁਪਏ ਦੇਵੇ ਨਹੀਂ ਤਾਂ ਉਸ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇਗਾ।

Location: India, Haryana

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement