ਫ਼ਸਲ ਦੇ ਬਿਹਤਰ ਵਿਕਾਸ ਲਈ ਬਣਾਉ ਟਾਨਿਕ
Published : May 28, 2020, 7:24 pm IST
Updated : May 28, 2020, 7:24 pm IST
SHARE ARTICLE
File Photo
File Photo

ਸੋਇਆਬੀਨ ਦੇ ਬੀਜਾਂ ਵਿਚ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ ਜਿਵੇਂ ਨਾਈਟਰੋਜਨ, ਕੈਲਸ਼ੀਅਮ, ਸਲਫ਼ਰ ਆਦਿ

ਸੋਇਆਬੀਨ ਦੇ ਬੀਜਾਂ ਵਿਚ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ ਜਿਵੇਂ ਨਾਈਟਰੋਜਨ, ਕੈਲਸ਼ੀਅਮ, ਸਲਫ਼ਰ ਆਦਿ। ਇਸ ਦੀ ਵਰਤੋਂ ਪੌਦ ਵਿਕਾਸ ਕਾਰਕ (ਟਾਨਿਕ) ਨਿਰਮਾਣ ਵਿਚ ਵੀ ਕੀਤੀ ਜਾਂਦੀ ਹੈ। ਟਾਨਿਕ ਤਿਆਰ ਕਰਨ ਲਈ 1 ਕਿੱਲੋ ਸੋਇਆਬੀਨ ਬੀਜਾਂ ਨੂੰ 24 ਘੰਟੇ ਪਾਣੀ ਵਿਚ ਭਿਉਂ ਦਿਉ। 24 ਘੰਟੇ ਬਾਅਦ ਹੁਣ ਇਸ ਫੁੱਲੇ ਹੋਏ ਸੋਇਆਬੀਨ ਬੀਜਾਂ ਨੂੰ ਘੋਟਣੇ ਨਾਲ ਕੁੱਟ ਲਉ ਜਾਂ ਮਿਕਸਰ ਦੀ ਮਦਦ ਨਾਲ ਪੀਹ ਲਉ।

ਹੁਣ ਇਸ ਪੀਸੇ ਹੋਏ ਸੋਇਆਬੀਨ ਵਿਚ 4 ਲਿਟਰ ਪਾਣੀ ਅਤੇ 250 ਗ੍ਰਾਮ ਗੁੜ ਮਿਲਾ ਕੇ ਇਸ ਮਿਸ਼ਰਣ ਨੂੰ ਮਟਕੇ ਵਿਚ 3-4 ਦਿਨਾਂ ਲਈ ਰੱਖ ਦਿਉ। ਇਸ ਤੋਂ ਬਾਅਦ ਇਸ ਨੂੰ ਸੂਤੀ ਕਪੜੇ ਨਾਲ ਛਾਣ ਲਉ। ਛਾਣੇ ਹੋਏ ਤਰਲ ਨੂੰ ਟਾਨਿਕ (ਪੌਦ ਵਿਕਾਸ ਕਾਰਕ) ਦੇ ਰੂਪ ਵਿਚ ਪ੍ਰਤੀ ਸਪਰੇ ਪੰਪ 16 ਲਿਟਰ ਪਾਣੀ ਵਿਚ ਅੱਧਾ ਲਿਟਰ ਮਿਲਾ ਕੇ ਵਰਤੋਂ ਕਰਨ ਨਾਲ ਬਹੁਤ ਹੀ ਵਧੀਆ ਨਤੀਜਾ ਮਿਲਦਾ ਹੈ। ਇਸ ਨੂੰ ਸਿੰਚਾਈ ਜਲ ਨਾਲ 25-30 ਲਿਟਰ ਪ੍ਰਤੀ ਏਕੜ ਜ਼ਮੀਨ 'ਤੇ ਦੇਣ ਨਾਲ ਫ਼ਸਲ ਦਾ ਵਿਕਾਸ ਵਧੀਆ ਹੁੰਦਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement