ਛੋਟੇ ਜਿਹੇ ਕਮਰੇ 'ਚ ਕਰੋ ਖ਼ਾਸ ਖੇਤੀ ਅਤੇ ਕਮਾਓ 60 ਲੱਖ ਰੁਪਏ
Published : Jul 21, 2020, 4:24 pm IST
Updated : Jul 22, 2020, 8:57 am IST
SHARE ARTICLE
Cordyceps Sinensis
Cordyceps Sinensis

ਜਲਵਾਊ ਬਦਲਣ ਕਰਕੇ ਖੇਤੀ ਖੇਤਰ ਵਿਚ ਵੀ ਵੱਡੀਆਂ ਤਬਦੀਲੀਆਂ ਆ ਰਹੀਆਂ ਹਨ...

ਚੰਡੀਗੜ੍ਹ- ਜਲਵਾਊ ਬਦਲਣ ਕਰਕੇ ਖੇਤੀ ਖੇਤਰ ਵਿਚ ਵੀ ਵੱਡੀਆਂ ਤਬਦੀਲੀਆਂ ਆ ਰਹੀਆਂ ਹਨ। ਅਜਿਹੇ ਵਿਚ ਖੇਤੀਬਾੜੀ ਦਾ ਤਰੀਕਾ ਵੀ ਬਦਲ ਗਿਆ ਹੈ। ਇਸ ਲਈ ਉਹ ਕਿਸਾਨ ਵਧੇਰੇ ਸਫਲ ਹੁੰਦੇ ਹਨ ਜੋ ਰਵਾਇਤੀ ਖੇਤੀ ਛੱਡ ਕੇ ਆਧੁਨਿਕ ਖੇਤੀ ਕਰਦੇ ਹਨ।

Cordyceps SinensisCordyceps Sinensis

ਅਜਿਹਾ ਹੀ ਕਿਸਾਨ ਹੈ ਪਰਵੀਨ ਜੋ ਸਿਰਫ 10x10 ਦੇ ਕਮਰੇ ਤੋਂ ਸਾਲਾਨਾ 60 ਲੱਖ ਰੁਪਏ ਦੀ ਕਮਾਈ ਕਰ ਰਿਹਾ ਹੈ। ਉਸ ਨੇ ਮਸ਼ਰੂਮ ਦੀ ਖ਼ਾਸ ਕਿਸਮ ਜਿਸ ਨੂੰ Cordyceps Sinensis ਕਹਿੰਦੇ ਹਨ ਪਰ ਆਮ ਭਾਸ਼ਾ ਵਿੱਚ ਕੀੜਾ ਜੜੀ ਅਖਵਾਉਣ ਵਾਲੀ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ।

Cordyceps SinensisCordyceps Sinensis

ਇਸ ਸ਼ੁਰੂਆਤ ਤੋਂ ਹੁਣ ਪਰਵੀਨ ਨੇ ਆਪਣੀ ਮਸ਼ਰੂਮ ਪ੍ਰਯੋਗਸ਼ਾਲਾ ਬਣਾ ਲਈ ਹੈ, ਜਿਸ ਵਿਚ ਉਹ ਵੱਖ-ਵੱਖ ਤਰ੍ਹਾਂ ਦੀਆਂ ਖੁੰਬਾਂ ਉਗਾਉਂਦਾ ਹੈ। ਪਰਵੀਨ ਨੇ ਦੱਸਿਆ ਕਿ ਇਸ ਕੰਮ ਦੀ ਸ਼ੁਰੂਆਤ ਵਿਚ 7-8 ਲੱਖ ਰੁਪਏ ਖਰਚ ਆਉਂਦੇ ਹਨ ਪਰ ਬਾਅਦ ਵਿੱਚ ਚੰਗੀ ਕਮਾਈ ਕੀਤੀ ਜਾ ਸਕਦੀ ਹੈ।

Cordyceps SinensisCordyceps Sinensis

ਪਰਵੀਨ ਆਪਣੀ ਮਸ਼ਰੂਮ ਪ੍ਰਯੋਗਸ਼ਾਲਾ ਵਿੱਚ ਸਾਲ ਵਿਚ ਚਾਰ ਵਾਰ ਮਸ਼ਰੂਮ ਦੀ ਕਾਸ਼ਤ ਕਰਦੇ ਹਨ। 100 ਵਰਗ ਫੁੱਟ ਦੇ ਕਮਰੇ ਵਿਚ ਤਿੰਨ ਮਹੀਨਿਆਂ ਦੇ ਅੰਦਰ ਕਿਸਾਨ 5 ਕਿੱਲੋ ਮਸ਼ਰੂਮ ਦਾ ਝਾੜ ਲੈ ਸਕਦੇ ਹਨ।

Cordyceps SinensisCordyceps Sinensis

ਬੇਸ਼ੱਕ ਇਹ ਨਿਗੂਣਾ ਹੈ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੀੜਾ ਜੜੀ ਮਸ਼ਰੂਮ ਦੀ ਕੀਮਤ ਡੇਢ ਤੋਂ ਦੋ ਲੱਖ ਰੁਪਏ ਪ੍ਰਤੀ ਕਿੱਲੋ ਹੈ। ਇਸ ਤਰ੍ਹਾਂ ਛੋਟੇ ਜਿਹੇ ਕਮਰੇ ਤੋਂ ਵੀ ਕਿਸਾਨ ਚੋਖੀ ਕਮਾਈ ਕਰ ਸਕਦੇ ਹਨ।

Cordyceps SinensisCordyceps Sinensis

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement