ਪੰਜਾਬ 'ਚ ਪਏ ਇਕ ਦਿਨ ਦੇ ਮੀਂਹ ਤੇ ਗੜਿਆਂ ਨੇ ਕੀਤੀ ਝੋਨੇ ਤੇ ਕਣਕ ਦੀ ਫ਼ਸਲ ਬਰਬਾਦ
Published : Nov 17, 2020, 10:51 am IST
Updated : Nov 17, 2020, 10:51 am IST
SHARE ARTICLE
 One day's rains and hailstorms in Punjab ruined paddy and wheat crops
One day's rains and hailstorms in Punjab ruined paddy and wheat crops

ਗੜਿਆਂ ਕਾਰਨ ਫ਼ਸਲ ਧਰਤੀ ’ਤੇ ਝੜ ਗਈ ਅਤੇ ਫ਼ਸਲ ਦਾ 60 ਫ਼ੀਸਦੀ ਨੁਕਸਾਨ ਹੋ ਗਿਆ।

ਚੰਡੀਗੜ੍ਹ - ਪੰਜਾਬ 'ਚ ਪਏ ਇਕ ਦਿਨਾਂ ਮੀਂਹ ਨੇ ਹੱਥ ਕਬਾਊ ਠੰਢ ਸ਼ੁਰੂ ਕਰ ਦਿੱਤੀ ਹੈ ਇਸ ਦੇ ਨਾਲ ਹੀ ਮੀਂਹ ਦੇ ਨਾਲ ਪਏ ਗੜਿਆਂ ਨੇ ਕਿਸਾਨਾਂ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ। ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਦਿਨ ਐਤਵਾਰ ਅਤੇ ਰਾਤ ਸਮੇਂ ਮੀਂਹ ਅਤੇ ਗੜੇ ਪੈਣ ਕਾਰਨ ਜਿੱਥੇ ਸਰਦੀ ਦੀ ਰੁੱਤ ਦੀ ਸ਼ੁਰੂਆਤ ਹੋਈ ਹੈ, ਉਥੇ ਕਿਸਾਨਾਂ ਦੀਆਂ ਸਮੱਸਿਆਵਾਂ ’ਚ ਵਾਧਾ ਹੋਇਆ ਹੈ।

 One day's rains and hailstorms in Punjab ruined paddy and wheat cropsOne day's rains and hailstorms in Punjab ruined paddy and wheat crops

ਇਸ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ। ਬਰਨਾਲਾ ਦੇ ਪਿੰਡਾਂ ਵਿਚ ਝੋਨੇ ਦੀ ਪਛੇਤੀ ਫ਼ਸਲ ਨੂੰ ਗੜਿਆਂ ਨੇ ਬੁਰੀ ਤਰ੍ਹਾਂ ਝਾੜ ਕੇ ਰੱਖ ਦਿੱਤਾ ਹੈ। ਜਦੋਂ ਕਿ ਕੁੱਝ ਦਿਨ ਪਹਿਲਾਂ ਬੀਜੀ ਗਈ ਕਣਕ ਦੀ ਫ਼ਸਲ ਕਰੰਡ ਹੋ ਗਈ ਹੈ।  ਫ਼ਸਲ ਪਛੇਤੀ ਹੋਣ ਕਾਰਨ ਵੱਢਣ ਵਿਚ ਦੇਰੀ ਹੋ ਗਈ। ਜਿਸ ਕਰਕੇ ਗੜਿਆਂ ਕਾਰਨ ਫ਼ਸਲ ਧਰਤੀ ’ਤੇ ਝੜ ਗਈ ਅਤੇ ਫ਼ਸਲ ਦਾ 60 ਫ਼ੀਸਦੀ ਨੁਕਸਾਨ ਹੋ ਗਿਆ।

 One day's rains and hailstorms in Punjab ruined paddy and wheat cropsOne day's rains and hailstorms in Punjab ruined paddy and wheat crops

ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਬਰਬਾਦ ਹੋਈ ਫ਼ਸਲ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਉਧਰ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਵੀ ਗੜੇਮਾਰੀ ਨੇ ਨੁਕਸਾਨ ਕੀਤਾ ਹੈ।  ਜਿਹੜੀ ਕਣਕ ਦੀ ਬਿਜਾਈ ਕੁੱਝ ਦਿਨ ਪਹਿਲਾਂ ਹੋਈ ਹੈ, ਉਹ ਗੜਿਆਂ ਨਾਲ ਪੂਰੀ ਤਰ੍ਹਾ ਖ਼ਤਮ ਹੋ ਗਈ ਹੈ

ਜਿਸ ਕਰਕੇ ਉਹਨਾਂ ਦਾ 4 ਤੋਂ 5 ਹਜ਼ਾਰ ਦਾ ਪ੍ਰਤੀ ਏਕੜ ਨੁਕਸਾਨ ਹੋ ਗਿਆ ਹੈ ਕਿਉਂਕਿ ਕਣਕ ਦੇ ਬੀਜ਼, ਡੀਏਪੀ ਅਤੇ ਡੀਜ਼ਲ ਦੇ ਵਾਧੂ ਖ਼ਰਚੇ ਹੋਏ ਹਨ। ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਡੀਏਪੀ ਮਿਲਣ ਦੀ ਸੰਭਾਵਨਾ ਵੀ ਘੱਟ ਹੈ। ਜਿਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਉਹਨਾਂ ਦਾ ਨੁਕਸਾਨ ਦੇਖਦੇ ਹੋਏ ਯੋਗ ਮੁਆਵਜ਼ਾ ਦਿੱਤਾ ਜਾਵੇ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement