ਕਣਕ ਦੇ ਬੀਜ ਦੀ ਸਬਸਿਡੀ ਅਜੇ ਤੱਕ ਕਿਸਾਨ ਦੇ ਖਾਤੇ ਨਹੀ ਪਹੁੰਚੀ
Published : Apr 7, 2018, 12:23 pm IST
Updated : Apr 7, 2018, 12:23 pm IST
SHARE ARTICLE
wheat
wheat

ਉਹ ਸਭ ਤੋ ਪਹਿਲਾਂ ਫਸਲ ਮੰਡੀ ਵਿੱਚ ਲੈ ਕੇ ਆਏ ਹਨ, ਕਣਕ ਦੇ ਬੀਜ ਦਾ ਰੇਟ 2800 ਰੁਪਏ ਸੀ ਤੇ 100 ਰੁਪਏ ਸਰਕਾਰ ਨੇ ਸਬਸਿਡੀ ਖਾਤਿਆ ਵਿੱਚ ਦੇਣੀ ਸੀ

ਧਨੌਲਾ: ਪੰਜਾਬ ਦੀ ਕਾਗਰਸ ਸਰਕਾਰ ਵੱਲੋ ਕਣਕ ਦੀ ਫਸਲ ਬੀਜਣ ਲਈ ਕਿਸਾਨਾਂ ਨੂੰ ਕਣਕ ਦਾ ਬੀਜ ਮਹੁੱਇਆ ਕਰਵਾਇਆ ਗਿਆ ਸੀ ਤੇ ਉਸ ਤੇ ਸਬਸਿਡੀ ਦੇਣੀ ਸੀ,  ਫਸਲ ਪੱਕ ਕੇ ਹੁਣ ਮੰਡੀਆਂ ਵਿੱਚ ਵੀ ਪਹੁੰਚ ਗਈ ਪਰ ਪੰਜਾਬ ਸਰਕਾਰ ਵੱਲੋ ਕਿਸਾਨਾ ਦੇ ਖਾਤਿਆਂ 'ਚ ਅਜੇ ਤੱਕ ਸਬਸਿਡੀ ਨਹੀ ਪਾਈ ਗਈ। ਪੰਜਾਬ ਦੀ ਕਾਗਰਸ ਸਰਕਾਰ ਵੱਲੋ ਪੰਜਾਬ ਦੇ ਹਰ ਵਰਗ ਦੇ ਲੋਕਾਂ ਨਾਲ  ਧੋਖਾ ਕੀਤਾ ਹੈ ਚਾਹੇ ਉਹ ਕਰਜ਼ਾਂ ਮਾਫੀ ਹੋਵੇ, ਰੋਜ਼ਗਾਰ ਹੋਵੇ ਜਾਂ ਬੀਜ ਦੀ ਸਬਸਿਡੀ ਦੇਣ ਦੀ ਗੱਲ ਹੋਵੇ, ਇਹਨਾਂ ਗੱਲਾਂ ਦਾ ਪ੍ਰਗਟਾਵਾਂ ਕਿਸਾਨ ਯੂਨੀਅਨ ਏਕਤਾਂ ਉਗਰਾਹਾਂ ਦੇ ਬਲਾਕ ਆਗੂ ਸਿਕੰਦਰ ਸਿੰਘ ਭੂਰੇ ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਕੀਤਾ। ਉਹਨਾਂ ਕਿਹਾ ਉਹ ਸਭ ਤੋ ਪਹਿਲਾਂ ਫਸਲ ਮੰਡੀ ਵਿੱਚ ਲੈ ਕੇ ਆਏ ਹਨ, ਕਣਕ ਦੇ ਬੀਜ ਦਾ ਰੇਟ 2800 ਰੁਪਏ ਸੀ ਤੇ 100 ਰੁਪਏ ਸਰਕਾਰ ਨੇ ਸਬਸਿਡੀ ਖਾਤਿਆ ਵਿੱਚ ਦੇਣੀ ਸੀ ਜੋ ਅਜੇ ਤੱਕ ਨਹੀ ਦਿੱਤੀ ਗਈ। ਉਹਨਾਂ ਕਿਹਾ ਕਿ ਫਸਲ ਦਾ ਮੱਲ ਪਹਿਲਾਂ ਹੀ ਘੱਟ ਹੈ, ਦੂਸਰਾਂ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਨਹੀ ਕੀਤੇ ਤੇ ਕਿਸਾਨ ਵੱਲੋ ਦਿੱਤੇ ਗਏ 2800 ਰੁਪਏ ਵਿੱਚੇ 100 ਰੁਪਏ ਕਿਸਾਨ ਦੇ ਹੀ ਸਨ ਉਹ ਵੀ ਸਰਕਾਰ ਮੁੱਕਰ ਰਹੀ ਹੈ।  ਉਹਨਾ ਕੈਪਟਨ ਸਰਕਾਰ ਨੂੰ ਅਗਾਹ ਕਰਦਿਆ ਕਿਹਾ ਕਿ ਕਿ ਜੇਕਰ ਕਿਸਾਨਾ ਨਾਲ ਕੀਤੇ ਵਾਅਦੇ ਅਤੇ ਸਬਸਿਡੀਆਂ ਨੂੰ ਨਾ ਪੂਰਾ ਕੀਤਾ ਗਿਆ ਤਾਂ ਉਨ੍ਹਾਂ ਦੀ ਸਰਕਾਰ ਲਈ ਮੁਸਕਿਲਾਂ ਖੜੀਆਂ ਹੋ ਸਕਦੀਆਂ ਹਨ।  

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement