Fact Check: ਸਟ੍ਰੈਚਰ ਨੂੰ ਧੱਕਾ ਲਗਾਉਂਦੇ ਹੋਏ ਬੱਚੇ ਦਾ ਇਹ ਵੀਡੀਓ ਹਾਲੀਆ ਨਹੀਂ ਪਿਛਲੇ ਸਾਲ ਦਾ ਹੈ
Published : Apr 27, 2021, 1:22 pm IST
Updated : Apr 27, 2021, 1:22 pm IST
SHARE ARTICLE
Viral Post
Viral Post

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਹ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਪਿਛਲੇ ਸਾਲ ਜੁਲਾਈ ਦਾ ਹੈ। 

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਇੱਕ ਬੱਚੇ ਨੂੰ ਸਟ੍ਰੈਚਰ ਨੂੰ ਧੱਕਾ ਲਗਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਚਲ ਰਹੇ ਕੋਰੋਨਾ ਸੰਕਟ ਕਰਕੇ ਸਿਸਟਮ ਦੀ ਬਦਹਾਲੀ ਦਾ ਨਜ਼ਾਰਾ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਹ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਪਿਛਲੇ ਸਾਲ ਜੁਲਾਈ ਦਾ ਹੈ। 

ਵਾਇਰਲ ਪੋਸਟ

ਫੇਸਬੁੱਕ ਪੇਜ Agg Bani ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਸਮਝ ਨੀ ਆ ਰਿਹਾ ਇਸ ਬੱਚੇ ਲਈ ਕੀ ਲਿਖਾ..ਸਾਡੀਆਂ ਗੰਦੀਆਂ ਸਰਕਾਰਾਂ ਨੇ ਕਿੱਦਾਂ ਦੇ ਦਿਨ ਦਿਖਾ ਦਿੱਤੇ ਆ ਯਾਰ ???????????? ਸ਼ੇਅਰ ਕਰੋ ਤਾਂ ਜੋ ਸ਼ਾਇਦ ਕੋਈ ਸੁਣ ਹੀ ਲਵੇ"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ Invid ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਪੁਰਾਣੀਆਂ ਖਬਰਾਂ ਮਿਲੀਆਂ। ਮੀਡੀਆ ਹਾਊਸ India.com ਦੀ ਸਾਨੂੰ ਇਸ ਮਾਮਲੇ ਨੂੰ ਲੈ ਕੇ ਖਬਰ ਮਿਲੀ। ਇਹ ਖ਼ਬਰ 21 ਜੁਲਾਈ 2020 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸਦੇ ਵਿਚ ਵਾਇਰਲ ਵੀਡੀਓ ਦੇ ਸਕ੍ਰੀਨਸ਼ੋਟ ਇਸਤੇਮਾਲ ਕੀਤੇ ਗਏ ਸਨ। ਖਬਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ, "6-Year-Old Boy Seen Pushing Grandfather’s Stretcher in UP Hospital After Ward Boy Asks For Rs 30"

ਖ਼ਬਰ ਅਨੁਸਾਰ ਮਾਮਲਾ ਉੱਤਰ ਪ੍ਰਦੇਸ਼ ਦੇ ਦੇਵਰਿਆ ਜਿਲ੍ਹੇ ਅਧੀਨ ਪੈਂਦੇ ਇੱਕ ਹਸਪਤਾਲ ਦਾ ਹੈ ਜਿਥੇ ਇੱਕ ਮਾਂ ਅਤੇ ਉਸ ਦੇ ਛੋਟੇ ਬੱਚੇ ਨੇ ਆਪਣੇ ਦਾਦੇ ਨੂੰ ਸਟ੍ਰੈਚਰ 'ਤੇ ਬਿਠਾ ਕੇ ਸਟ੍ਰੈਚਰ ਖਿੱਚਿਆ। ਅਜਿਹਾ ਇਸ ਲਈ ਹੋਇਆ ਕਿਓਂਕਿ ਹਸਪਤਾਲ ਸਟਾਫ਼ ਨੇ ਸਟ੍ਰੈਚਰ ਖਿੱਚਣ ਤੋਂ ਮਨਾ ਕਰ ਦਿੱਤਾ ਸੀ ਅਤੇ ਪੈਸੇ ਮੰਗੇ ਸੀ। 

ਖਬਰ ਤੋਂ ਸਾਫ਼ ਹੋਇਆ ਕਿ ਮਾਮਲਾ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਇਹ ਖ਼ਬਰ ਇਥੇ ਕਲਿੱਕ ਕਰ ਪੜ੍ਹੀ ਜਾ ਸਕਦੀ ਹੈ।

Photo

ਇਸ ਮਾਮਲੇ ਨੂੰ ਲੈ ਕੇ Zee Up Uk ਦਾ ਫੇਸਬੁੱਕ ਲਾਈਵ ਇਥੇ ਵੇਖਿਆ ਜਾ ਸਕਦਾ ਹੈ।

Photo

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਹ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਪਿਛਲੇ ਸਾਲ ਜੁਲਾਈ ਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement