Fact Check: Sunny Deol ਨੂੰ ਗੁਰਦੁਆਰੇ ਵਿੱਚੋਂ ਧੱਕੇ ਮਾਰ ਕੱਢਿਆ ਗਿਆ ਬਾਹਰ? ਜਾਣੋ ਸੱਚ
Published : Aug 18, 2021, 4:47 pm IST
Updated : Aug 18, 2021, 4:47 pm IST
SHARE ARTICLE
Fact Check Old video sunny deol visited gurudwara shared with fake claim
Fact Check Old video sunny deol visited gurudwara shared with fake claim

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬੀ ਮੀਡੀਆ ਅਦਾਰੇ ਨੇ ਇੱਕ ਵੀਡੀਓ ਅਪਲੋਡ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਭਾਜਪਾ ਤੋਂ ਸਾਂਸਦ ਸਨੀ ਦਿਓਲ ਨੂੰ ਗੁਰਦੁਆਰੇ ਵਿੱਚੋ ਬਾਹਰ ਕੱਢਿਆ ਗਿਆ। ਇਸ ਵੀਡੀਓ ਵਿਚ ਸਨੀ ਦਿਓਲ ਨਾਲ ਲੋਕਾਂ ਦੀ ਭੀੜ੍ਹ ਹੈ ਅਤੇ ਭੀੜ੍ਹ 'ਚ ਧੱਕਾ ਮੁੱਕੀ ਹੁੰਦੀ ਵੀ ਵੇਖੀ ਜਾ ਸਕਦੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। 

ਮੀਡੀਆ ਅਦਾਰੇ Prime Uday ਨੇ ਵਾਇਰਲ ਕੀਤਾ ਵੀਡੀਓ

ਅੱਜ 18 ਅਗਸਤ 2021 ਨੂੰ ਪੰਜਾਬੀ ਮੀਡੀਆ ਅਦਾਰੇ Prime Uday ਨੇ ਵਾਇਰਲ ਵੀਡੀਓ Live ਕਰਦਿਆਂ ਲਿਖਿਆ, " ਬੀਜੇਪੀ ਸਾਂਸਦ Sunny Deol ਨੂੰ ਗੁਰਦੁਆਰੇ ਵਿੱਚੋਂ ਧੱਕੇ ਮਾਰ ਕੱਢਿਆ ਗਿਆ ਬਾਹਰ"

Prime Uday PostPrime Uday Post

ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਕੀਵਰਡ ਸਰਚ ਨਾਲ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ।

ਇਹ ਵੀਡੀਓ ਮਈ 2019 ਦਾ ਹੈ 

ਸਾਨੂ ਇਹ ਵੀਡੀਓ ਫੇਸਬੁੱਕ ਪੇਜ Punjab Ekta ਦੁਆਰਾ 2 ਮਈ 2019 ਨੂੰ ਸ਼ੇਅਰ ਕੀਤਾ ਮਿਲਿਆ। ਪੇਜ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਸੀ, "◾️ ਡੇਰਾ ਬਾਬਾ ਨਾਨਕ ਗੁਰੂ ਘਰੇ ਸਨੀ ਦਿਓਲ ਮੂਹਰੇ ਅਕਾਲੀ ਦਲ ਦੇ ਚਾਪਲੂਸ ਹੋਏ ਗਾਲ੍ਹੋ ਗਾਲ੍ਹੀ - ਪੱਗੋ ਪੱਗੀ"

ਮਤਲਬ ਸਾਫ ਹੋਇਆ ਕਿ ਵੀਡੀਓ ਹਾਲੀਆ ਨਹੀਂ ਹੈ। 

ਸਨੀ ਦਿਓਲ ਦੇ ਡੇਰਾ ਬਾਬਾ ਨਾਨਕ ਦੌਰੇ ਨੂੰ ਲੈ ਕੇ Rozana Spokesman ਦਾ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- People stopped Sunny Deol to enter in Gurudwara
Claimed By- Media Page Prime Uday
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement