ਆਪਣੇ ਬੱਚੇ ਨੂੰ ਫਰਿੱਜ 'ਚ ਰੱਖ ਰਹੀ ਫੋਨ 'ਚ ਬਿਜ਼ੀ ਮਾਂ ਦਾ ਇਹ ਵੀਡੀਓ ਸਕ੍ਰਿਪਟਿਡ ਨਾਟਕ ਹੈ, Fact Check ਰਿਪੋਰਟ
Published : Apr 9, 2024, 4:21 pm IST
Updated : Apr 9, 2024, 5:45 pm IST
SHARE ARTICLE
Fact Check: Scripted Video Of Woman Putting Her Child In Fridge Viral As Real
Fact Check: Scripted Video Of Woman Putting Her Child In Fridge Viral As Real

ਵਾਇਰਲ ਦਾਅਵਾ ਫਰਜ਼ੀ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਕੋਈ ਅਸਲ ਘਟਨਾ ਨਹੀਂ ਬਲਕਿ ਇੱਕ ਸਕ੍ਰਿਪਟਿਡ ਨਾਟਕ ਹੈ।

Claim 

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਔਰਤ ਨੂੰ ਫੋਨ 'ਤੇ ਗੱਲ ਕਰਦਿਆਂ ਆਪਣੇ ਬੱਚੇ ਨੂੰ ਫਰਿਜ਼ 'ਚ ਰੱਖਦਿਆਂ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਯੂਜ਼ਰਸ ਸੱਚ ਸਮਝ ਕੇ ਵਾਇਰਲ ਕਰ ਰਹੇ ਹਨ।

ਫੇਸਬੁੱਕ ਯੂਜ਼ਰ ajad ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਫੋਨ ਲੋਕਾ ਦੇ ਦਿਮਾਗਾਂ ਨੂੰ ਕਵਰ ਕਰ ਚੁੱਕਿਆ ਹੈ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਕੋਈ ਅਸਲ ਘਟਨਾ ਨਹੀਂ ਬਲਕਿ ਇੱਕ ਸਕ੍ਰਿਪਟਿਡ ਨਾਟਕ ਹੈ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

"ਵਾਇਰਲ ਹੋ ਰਿਹਾ ਵੀਡੀਓ ਸਕ੍ਰਿਪਟਿਡ ਨਾਟਕ ਹੈ"

ਸਾਨੂੰ ਇਹ ਵੀਡੀਓ Rishinetha art's ਨਾਂਅ ਦੇ ਯੂਟਿਊਬ ਚੈਨਲ ਦੁਆਰਾ 4 ਅਪ੍ਰੈਲ 2024 ਨੂੰ ਸਾਂਝਾ ਕੀਤਾ ਮਿਲਿਆ। ਇਸ ਵੀਡੀਓ ਦੇ ਅਖੀਰ 'ਚ ਦਿੱਤੇ ਗਏ ਡਿਸਕ੍ਰਿਪਸ਼ਨ ਅਨੁਸਾਰ ਇਹ ਵੀਡੀਓ ਮਨੋਰੰਜਨ ਅਤੇ ਜਾਗਰੂਕ ਕਰਨ ਦੇ ਉਦੇਸ਼ ਨਾਲ ਬਣਾਇਆ ਗਿਆ ਸੀ।

ਜਾਣਕਾਰੀ ਅਨੁਸਾਰ ਇਹ ਵੀਡੀਓ ਸਕ੍ਰਿਪਟਿਡ ਨਾਟਕ ਹੈ।

ਇਸੇ ਸਰਚ ਦੌਰਾਨ ਸਾਨੂੰ ਇਸ ਵੀਡੀਓ ਫੇਸਬੁੱਕ ਪੇਜ 'IdeasFactory' ਦੁਆਰਾ ਵੀ ਸਾਂਝਾ ਕੀਤਾ ਮਿਲਿਆ। ਇਸ ਪੇਜ ਨੇ 6 ਅਪ੍ਰੈਲ 2024 ਨੂੰ ਇਹ ਅਸਲ ਵੀਡੀਓ ਸਾਂਝਾ ਕੀਤਾ ਅਤੇ ਸਮਾਨ ਵੀਡੀਓ ਦੇ ਵੀ ਅਖੀਰ ਵਿਚ ਦਿੱਤੇ ਗਏ ਡਿਸਕ੍ਰਿਪਸ਼ਨ ਅਨੁਸਾਰ ਵੀਡੀਓ ਮਨੋਰੰਜਨ ਤੇ ਜਾਗਰੂਕ ਕਰਨ ਦੇ ਉਦੇਸ਼ ਨਾਲ ਬਣਾਇਆ ਗਿਆ ਸੀ।

ਜੇਕਰ ਇਸ ਪੇਜ 'ਚ ਮੌਜੂਦ ਹੋਰ ਵੀਡੀਓਜ਼ ਨੂੰ ਖੰਗਾਲਿਆ ਜਾਵੇ ਤਾਂ ਇਥੇ ਮੌਜੂਦ ਹੋਰ ਵੀਡੀਓਜ਼ ਵਿਚ ਹੁਬੂਹੁ ਕਲਾਕਾਰਾਂ ਨੂੰ ਵੇਖਿਆ ਜਾ ਸਕਦਾ ਹੈ। 

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਕੋਈ ਅਸਲ ਘਟਨਾ ਨਹੀਂ ਬਲਕਿ ਇੱਕ ਸਕ੍ਰਿਪਟਿਡ ਨਾਟਕ ਹੈ।

Result- Misleading

Our Sources:

Video Shared By Meta Page IdeasFactory​ On 6 April 2024 
Video Shared By Youtube Account Rishinetha art’s On 4 April 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement