Fact Check: ਤਿਰੰਗੇ ਦੇ ਅਪਮਾਨ ਦੀ 2 ਸਾਲ ਪੁਰਾਣੀ ਖਬਰ ਹੋ ਰਹੀ ਵਾਇਰਲ
Published : Jun 4, 2021, 5:23 pm IST
Updated : Jun 4, 2021, 5:23 pm IST
SHARE ARTICLE
Fact Check: 2 year old news of Indian Flag insult getting viral
Fact Check: 2 year old news of Indian Flag insult getting viral

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਮਾਮਲਾ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ ਹੈ ਅਤੇ ਅਜਿਹੇ ਪੋਸਟ ਦਾ ਹਾਲੀਆ ਵਾਇਰਲ ਹੋਣਾ ਲੋਕਾਂ ਨੂੰ ਗੁੰਮਰਾਹ ਕਰਦਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਅਕਸਰ ਧਾਰਮਿਕ ਏਜੰਡੇ ਅਤੇ ਧਰਮ ਪ੍ਰਤੀ ਨਫਰਤ ਭਰੇ ਪੋਸਟ ਵਾਇਰਲ ਹੁੰਦੇ ਰਹਿੰਦੇ ਹਨ। ਹੁਣ ਇਸੇ ਤਰ੍ਹਾਂ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ 2 ਸਾਲ ਪੁਰਾਣੀ ਖਬਰ ਸ਼ੇਅਰ ਕੀਤੀ ਜਾ ਰਹੀ ਹੈ। ਵਾਇਰਲ ਪੋਸਟ ਵਿਚ ਇੱਕ ਅਖਬਾਰ ਦੀ ਕਲਿਪ ਦਾ ਇਸਤੇਮਾਲ ਕੀਤਾ ਗਿਆ ਹੈ ਜਿਸਦੀ ਹੈਡਲਾਈਨ ਵਿਚ ਲਿਖਿਆ ਹੈ, "ਤਿਰੰਗੇ ਵਿਚ ਅਸ਼ੋਕ ਚਕ੍ਰ ਦੀ ਥਾਂ ਮਸਜਿਦ".

ਪੋਸਟ ਨੂੰ ਵਾਇਰਲ ਕਰਦੇ ਹੋਏ ਇਸ ਮਾਮਲੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਮਾਮਲਾ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ ਹੈ ਅਤੇ ਅਜਿਹੇ ਪੋਸਟ ਦਾ ਹਾਲੀਆ ਵਾਇਰਲ ਹੋਣਾ ਲੋਕਾਂ ਨੂੰ ਗੁੰਮਰਾਹ ਕਰਦਾ ਹੈ।

ਵਾਇਰਲ ਪੋਸਟ

ਟਵਿੱਟਰ ਯੂਜ਼ਰ "निधि माथुर" ਨੇ 29 ਮਈ ਨੂੰ ਵਾਇਰਲ ਅਖਬਾਰ ਦੀ ਕਲਿਪ ਟਵੀਟ ਕਰਦਿਆਂ ਲਿਖਿਆ, "तिरंगे में अशोक चक्र की जगह मस्ज़िद लगाने वालों पर क्या कोई कार्यवाही नही होगी .. ऐसी खबरों पर सबका मुँह क्यों बन्द हो जाता है"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਆਪਣੀ ਸਰਚ ਦੌਰਾਨ ਪਤਾ ਚਲਿਆ ਕਿ ਇਹ ਮਾਮਲਾ ਹਾਲੀਆ ਨਹੀਂ ਬਲਕਿ ਪੁਰਾਣਾ ਹੈ। 21 ਦਿਸੰਬਰ 2018 ਨੂੰ ਜਨਸੱਤਾ ਨੇ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕੀਤੀ। ਖਬਰ ਪ੍ਰਕਾਸ਼ਿਤ ਕਰਦਿਆਂ ਉਨ੍ਹਾਂ ਨੇ ਸਿਰਲੇਖ ਲਿਖਿਆ, "तिरंगे में अशोक चक्र की जगह मस्जिद की तस्वीर, भड़के हिंदू संगठन"

Photo

ਖਬਰ ਅਨੁਸਾਰ, "ਮਾਮਲਾ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਦਾ ਹੈ ਜਿਥੇ ਇੱਕ ਜੁਲੂਸ ਦੌਰਾਨ ਲੋਕਾਂ ਦੇ ਸਮੂਹ ਨੇ ਜਿਹੜੇ ਤਿਰੰਗੇ ਦਾ ਇਸਤੇਮਾਲ ਕੀਤਾ ਸੀ ਉਸਦੇ ਵਿਚ ਅਸ਼ੋਕ ਚਕ੍ਰ ਦੀ ਥਾਂ ਮਸਜਿਦ ਛਪਿਆ ਹੋਇਆ ਸੀ। ਇਸ ਮਾਮਲੇ ਨੂੰ ਲੈ ਕੇ ਹਿੰਦੂ ਸਮੁਦਾਏ ਵਿਚ ਆਕ੍ਰੋਸ਼ ਦੀ ਭਾਵਨਾ ਨੇ ਜਨਮ ਲੈ ਲਿਆ ਸੀ ਅਤੇ ਇਸ ਜੁਲੂਸ ਖਿਲਾਫ ਕਈ ਹਿੰਦੂ ਸੰਗਠਨਾਂ ਵੱਲੋਂ ਵਿਗਿਆਪਨ ਵੀ ਜਾਰੀ ਕੀਤਾ ਗਿਆ ਸੀ।" ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਕੁਝ ਮੀਡੀਆ ਰਿਪੋਰਟ ਅਨੁਸਾਰ ਜੁਲੂਸ ਕੱਢਣ ਵਾਲੇ ਲੀਡਰਾਂ ਦਾ ਕਹਿਣਾ ਸੀ ਕਿ ਇਹ ਝੰਡਾ ਆਮ ਸੀ ਜਿਵੇਂ ਕਾਂਗਰੇਸ ਦਾ ਝੰਡਾ ਹੈ। ਇਸ ਮਾਮਲੇ ਨੂੰ ਲੈ ਕੇ ਨਵਭਾਰਤ ਟਾਇਮਸ ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Photo

ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਮਾਮਲੇ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ ਹੈ ਅਤੇ ਅਜਿਹੇ ਪੋਸਟ ਦਾ ਹਾਲੀਆ ਵਾਇਰਲ ਹੋਣਾ ਲੋਕਾਂ ਨੂੰ ਗੁੰਮਰਾਹ ਕਰਦਾ ਹੈ।

Claim- ਤਿਰੰਗੇ ਵਿਚ ਅਸ਼ੋਕ ਚੱਕਰ ਦੀ ਥਾਂ ਮਸਜਿਦ

Claimed By- Twitter User निधि माथुर

Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement