ਪ੍ਰਦੂਸ਼ਣ ਦੇ ਮਸਲੇ 'ਤੇ ਕੇਜਰੀਵਾਲ ਤੇ ਖੱਟਰ ਦੀ ਡੇਢ ਘੰਟਾ ਬੈਠਕ
Published : Nov 15, 2017, 10:49 pm IST
Updated : Nov 15, 2017, 5:19 pm IST
SHARE ARTICLE

ਚੰਡੀਗੜ੍ਹ, 15 ਨਵੰਬਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਵਾ ਪ੍ਰਦੂਸ਼ਣ ਦੇ ਮਸਲੇ 'ਤੇ ਅੱਜ ਕਰੀਬ ਡੇਢ ਘੰਟਾ ਵਿਚਾਰਾਂ ਕੀਤੀਆਂ।  ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਰੋਕਣ ਲਈ ਸਾਂਝੇ ਯਤਨ ਕੀਤੇ ਜਾਣਗੇ ਅਤੇ ਯਕੀਨੀ ਬਣਾਇਆ ਜਾਵੇਗਾ ਕਿ ਅਗਲੇ ਸਾਲ ਦੇ ਸਿਆਲ ਵਿਚ ਦਿੱਲੀ ਵਿਚ ਧੁੰਦ ਦੀ ਚਾਦਰ ਨਾ ਪਸਰੇ। ਕੇਜਰੀਵਾਲ ਖੱਟਰ ਨਾਲ ਮੁਲਾਕਾਤ ਕਰਨ ਲਈ ਚੰਡੀਗੜ੍ਹ ਆਏ ਅਤੇ ਖੱਟਰ ਦੇ ਘਰੇ ਕਰੀਬ ਡੇਢ ਘੰਟੇ ਤਕ ਬੈਠਕ ਕੀਤੀ। ਦੋਹਾਂ ਆਗੂਆਂ ਦੀ ਗੱਲਬਾਤ ਦਾ ਮੁੱਖ ਬਿੰਦੂ ਪਰਾਲੀ ਦਾ ਸਾੜਿਆ ਜਾਣਾ ਰਿਹਾ। ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਸਾੜੇ ਜਾਣ ਨੂੰ ਧੁੰਦ ਦਾ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ। 


ਦੋਹਾਂ ਦੀ ਮੁਲਾਕਾਤ ਮਗਰੋਂ ਸਾਂਝਾ ਬਿਆਨ ਜਾਰੀ ਕੀਤਾ ਗਿਆ ਜਿਸ ਵਿਚ ਕਿਹਾ ਗਿਆ, 'ਅਸੀਂ ਅੱਜ ਚੰਡੀਗੜ੍ਹ ਵਿਚ ਬਹੁਤ ਸਾਰਥਕ ਗੱਲਬਾਤ ਕੀਤੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਭਿਆਨਕ ਧੁੰਦ ਦੇ ਹਾਲੀਆ ਘਟਨਾਕ੍ਰਮ ਬਾਰੇ ਡੂੰਘੀ ਚਰਚਾ ਕੀਤੀ ਗਈ। ਸਹਿਮਤੀ ਹੋਈ ਕਿ ਅਜਿਹੇ ਕਦਮ ਚੁੱਕੇ ਜਾਣ ਜਿਨ੍ਹਾਂ ਨਾਲ 2018 ਦੇ ਸਿਆਲ ਵਿਚ ਅਜਿਹੀ ਹਾਲਤ ਦੁਬਾਰਾ ਪੈਦਾ ਨਾ ਹੋਵੇ।' ਉਧਰ, ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਲ ਕਿਹਾ ਸੀ ਕਿ ਕੇਜਰੀਵਾਲ ਇਸ ਗੰਭੀਰ ਮੁੱਦੇ ਨੂੰ ਰਾਜਨੀਤਕ ਰੰਗ ਦੇ ਰਹੇ ਹਨ ਤੇ ਕੇਜਰੀਵਾਲ ਨੂੰ ਇਸ ਮਸਲੇ 'ਤੇ ਮਿਲਣਾ ਨਹੀਂ ਚਾਹੁੰਦੇ। (ਏਜੰਸੀ)

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement