ਟਵਿੰਕਲ ਕੰਮ 'ਚ ਮੇਰੇ ਨਾਲੋਂ ਬਿਲਕੁਲ ਅਲੱਗ: ਅਕਸ਼ੇ
Published : Sep 24, 2017, 10:14 pm IST
Updated : Sep 24, 2017, 4:44 pm IST
SHARE ARTICLE

ਮੁੰਬਈ, 24 ਸਤੰਬਰ: ਅਦਾਕਾਰ ਅਕਸ਼ੇ ਕੁਮਾਰ ਇਕ ਸਾਲ 'ਚ ਕਰੀਬ ਚਾਰ ਫ਼ਿਲਮਾਂ ਕਰਦੇ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਕੰਮ ਕਰਨ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦੀ ਲੇਖਿਕਾ ਪਤਨੀ ਟਵਿੰਕਲ ਖੰਨਾ ਉਨ੍ਹਾਂ ਤੋਂ ਬਿਲਕੁਲ ਅਲੱਗ ਹੈ। ਅਦਾਕਾਰਾ ਕਿਤਾਬਾਂ ਲਿਖਣ 'ਚ ਰੁਝੀ ਹੋਈ ਹੈ ਅਤੇ ਅਪਣੀ ਆਗ਼ਾਮੀ ਫ਼ਿਲਮ 'ਪੈਡਮੈਨ' ਨਾਲ ਉਹ ਪ੍ਰੋਡਿਊਸਰ ਬਣ ਜਾਵੇਗੀ। ਇਸ ਫ਼ਿਲਮ 'ਚ ਅਕਸ਼ੇ ਕੁਮਾਰ ਨਾਲ ਸੋਨਮ ਕਪੂਰ ਅਤੇ ਰਾਧਿਕਾ ਆਪਟੇ ਹੈ।
ਇਹ ਪੁੱਛੇ ਜਾਣ 'ਤੇ ਕਿ ਅਪਣੇ ਸੈਂਸ ਆਫ਼ ਹਿਊਮਰ ਕਰ ਕੇ ਪਛਾਣੀ ਜਾਂਦੀ ਟਵਿੰਕਲ ਕਦੇ ਕਮੇਡੀ ਫ਼ਿਲਮ ਲਿਖੇਗੀ, ਇਸ 'ਤੇ ਅਕਸ਼ੇ ਨੇ ਕਿਹਾ ਕਿ ਇਸ 'ਚ ਉਨ੍ਹਾਂ ਨੂੰ ਸਮਾਂ ਲੱਗੇਗਾ। ਉਹ ਮੇਰੀ ਹਰ ਤਰ੍ਹਾਂ ਨਹੀਂ ਹੈ ਜੋ ਇਕ ਸਾਲ 'ਚ ਚਾਰ ਜਾਂ ਇਸ ਤੋਂ ਜ਼ਿਆਦਾ ਫ਼ਿਲਮਾਂ ਕਰੇਗੀ। 'ਏਅਰਲਿਫ਼ਟ' ਅਦਾਕਾਰ ਜਲਦ ਹੀ ਟੀ.ਵੀ ਪ੍ਰੋਗਰਾਮ 'ਦ ਗ੍ਰੇਟ ਇੰਡੀਅਨ ਲਾਫ਼ਟਰ ਚੈਲੰਜ' ਵਿਚ ਜੱਜ ਦੀ ਭੂਮਿਕਾ ਨਿਭਾਉਂਦੇ ਦਿਖਣਗੇ। ਅਕਸ਼ੇ ਨੇ ਕਿਹਾ ਕਿ ਭਾਰਤੀ ਦਰਸ਼ਕਾਂ ਨੂੰ ਤਣਾਅ ਨਾਲ ਨਜਿੱਠਣ ਲਈ ਹਾਸੇ ਦੀ ਬਹੁਤ ਜ਼ਰੂਰਤ ਹੈ। (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement