ਸ਼ਵੇਤਾ ਤਿਵਾਰੀ ਦੀ ਭੈਣ ਦਾ ਕਾਤਿਲ ਚਡ਼੍ਹਿਆ ਪੁਲਿਸ ਦੇ ਹੱਥੇ
Published : Jan 17, 2018, 5:06 am IST
Updated : Jan 16, 2018, 11:36 pm IST
SHARE ARTICLE

"ਕਸੌਟੀ ਜ਼ਿੰਦਗੀ ਕੀ" ਫੇਮ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਭੈਣ ਅਰਪਿਤਾ ਤਿਵਾਰੀ ਨੂੰ ਕਤਲ ਕਰਨ ਦੇ ਮਾਮਲੇ 'ਚ ਮੁੰਬਈ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਿੱਤਾ ਹੈ। ਕਤਲ ਮਾਮਲੇ 'ਚ ਸਬੂਤਾਂ ਦੇ ਅਧਾਰ ਤੇ ਪੁਲਸ ਨੇ ਅਮਿਤ ਹਾਜਰਾ ਨਾਂਮ  ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦੀ ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਕਤਲ ਤੋਂ ਪਹਿਲਾਂ ਅਰਪਿਤਾ ਤੇ ਅਮਿਤ 'ਚ ਫੇਸਬੁੱਕ ਚੈਟ ਹੋਈ ਸੀ। ਫਿਲਹਾਲ ਪੁਲਿਸ ਵੱਲੋਂ ਕਾਬੂ ਕੀਤੇ ਸ਼ਖਸ ਅਮਿਤ ਨੂੰ 20 ਜਨਵਰੀ ਤੱਕ ਆਪਣੀ ਕਸਟਡੀ 'ਚ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਅਰਪਿਤਾ ਦੀ ਹੱਤਿਆ ਪਿਛਲੇ ਸਾਲ ਦਸੰਬਰ 'ਚ ਹੋਈ ਸੀ। ਜਾਣਕਾਰੀ ਮੁਤਾਬਿਕ ਅਮਿਤ, ਅਰਪਿਤਾ ਨਾਲ ਸਬੰਧਾਂ ਨੂੰ ਅੱਗੇ ਵਧਾਉਣਾ ਚਾਹੁੰਦਾ ਸੀ। ਪਰ ਅਰਪਿਤ ਪਹਿਲਾਂ ਤੋਂ ਕਿਸੇ ਨਾਲ ਰਿਲੇਸ਼ਨ ਵਿਚ ਸੀ ਇਸ ਕਰਕੇ ਉਹ ਪ੍ਰੇਮੀ ਪੰਕਜ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਇਹ ਗੱਲ ਜਦੋਂ ਅਮਿਤ ਨੂੰ ਪਤਾ ਲੱਗੀ ਤਾਂ ਅਰਪਿਤਾ ਦੇ ਕਰੀਬ ਆਉਣ ਦੀ ਕੋਸ਼ਿਸ਼ ਕਰਨ ਲੱਗਾ । ਪਰ ਅਰਪਿਤ ਦੇ ਇਨਕਾਰ ਕਰਨ ਤੇ ਉਸ ਦਾ ਕਤਲ ਕੀਤਾ ਗਿਆ ਹੈ।


ਉਧਰ  ਭੈਣ ਦੇ ਕਤਲ ਦੇ ਦੋਸ਼ੀ ਨੂੰ ਕਾਬੂ ਕੀਤੇ ਜਾਣ ਤੋਂ ਬਾਅਦ ਸ਼ਵੇਤਾ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਪੁਲਿਸ ਨੇ ਮਾਮਲੇ 'ਚ ਤੇਜ਼ੀ ਦਿਖਾਈ ਅਤੇ ਦੋਸ਼ੀ ਨੂੰ ਫਡ਼੍ਹਿਆ ਹੈ ਪਰ ''ਮੈਨੂੰ ਲੱਗਦਾ ਹੈ ਕਿ ਅਮਿਤ ਨਾਲ ਹੋਰ ਵੀ ਲੋਕ ਹੱਤਿਆ 'ਚ ਸ਼ਾਮਲ ਹੋਣਗੇ । ਜਿਨ੍ਹਾਂ ਨੂੰ ਕਾਬੂ ਕਰਨ ਤੋਂ ਬਾਅਦ ਹੀ ਹੱਤਿਆ ਦੀ ਗੁੱਥੀ ਸੁਲਝੇਗੀ। 

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement