ਪੰਜਾਬੀ ਫਿਲਮ 'ਕੋਡੇ ਸ਼ਾਹ' 'ਚ ਸੋਹਣਾ ਦਾ ਕਿਰਦਾਰ ਨਿਭਾਅ ਚੁੱਕੇ ਐਕਟਰ ਦਾ ਹੋਇਆ ਦਿਹਾਂਤ
Published : Dec 15, 2017, 1:17 pm IST
Updated : Dec 15, 2017, 7:47 am IST
SHARE ARTICLE

ਸਾਲ 1953 'ਚ ਬਣੀ ਪੰਜਾਬੀ ਫਿਲਮ 'ਕੋਡੇ ਸ਼ਾਹ' 'ਚ ਸੋਹਣਾ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਬਲਦੇਵ ਸਿੰਘ ਕੰਵਰ (90) ਦਾ ਵੀਰਵਾਰ ਦਸੂਹਾ ਦੇ ਸਿਵਲ ਹਸਪਤਾਲ 'ਚ ਦਿਹਾਂਤ ਹੋ ਗਿਆ। ਇਲਾਕੇ ਦੇ ਲੋਕ ਉਨ੍ਹਾਂ ਨੂੰ ਕੈਪਟਨ ਦਵਿੰਦਰ ਸਿੰਘ ਕੰਵਰ ਦੇ ਪਿਤਾ ਦੇ ਰੂਪ 'ਚ ਜਾਣਦੇ ਸਨ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਗੰਗਾਰਾਮ ਦੇ ਸਾਲ 1927 'ਚ ਜਨਮੇ ਇਸ ਇਕਲੌਤੇ ਪੁੱਤਰ ਨੂੰ ਫਿਲਮਾਂ ਦਾ ਸ਼ੌਂਕ ਸੀ। ਉਨ੍ਹਾਂ ਨੇ ਸਾਲ 1953 'ਚ ਪੰਜਾਬੀ ਫਿਲਮ 'ਕੋਡੇ ਸ਼ਾਹ' 'ਚ ਕਿਰਦਾਰ ਮਿਲਿਆ ਸੀ, ਜਿਸ ਨੇ ਭਾਰਤ ਪੰਜਾਬ ਦੇ ਨਾਲ-ਨਾਲ ਪਾਕਿਸਤਾਨੀ ਪੰਜਾਬ 'ਚ ਵੀ ਧੂਮ ਮਚਾ ਦਿੱਤੀ ਸੀ।



ਐੱਸ ਪੀ ਬਖਸ਼ੀ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਉਨ੍ਹਾਂ ਨੇ ਸੋਹਣਾ ਦਾ ਕਿਰਦਾਰ ਨਿਭਾਇਆ ਸੀ, ਜਦੋਂਕਿ ਫਿਲਮ ਕਾਸਟ 'ਚ ਉਨ੍ਹਾਂ ਦੇ ਅਸਲੀ ਨਾਂ ਬਲਦੇਵ ਦੀ ਜਗ੍ਹਾ ਉਨ੍ਹਾਂ ਦਾ ਨਾਂ ਠਾਕੁਰ ਰਮੇਸ਼ ਨਾਗਪਾਲ ਦਿੱਤਾ ਸੀ। ਜਦੋਂ ਇਸ ਫਿਲਮ ਦਾ ਨਿਰਮਾਣ ਹੋਇਆ ਉਦੋਂ ਲੋਕ ਫਿਲਮਾਂ 'ਚ ਕੰਮ ਕਰਨਾ ਚੰਗਾ ਨਹੀਂ ਸਮਝਦੇ ਸਨ। 


ਇਕ ਤਾਂ ਫਿਲਮ-ਵਿਰੋਧ ਦੀ ਇਹ ਆਮ ਧਾਰਨਾ, ਦੂਜਾ ਪਰਿਵਾਰ ਦਾ ਇਕਲੌਤਾ ਪੁੱਤਰ ਹੋਣ ਦੇ ਕਾਰਨ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਮੁੰਬਈ ਤੋਂ ਘਰ ਵਾਪਸ ਲੈ ਆਏ। ਇਸ ਨਾਲ ਇਕ ਉਭਰਦੇ ਹੋਏ ਕਲਾਕਾਰ ਦੇ ਸਾਰੇ ਸੁਪਨੇ ਟੁੱਟ ਗਏ। ਮਨ ਦੇ ਕਲਾਕਾਰ ਨੂੰ ਜਿਊਂਦਾ ਰੱਖਣ ਲਈ ਉਹ ਰੰਗਮੰਚ ਨਾਲ ਜੁੜੇ ਰਹੇ ਤੇ ਉਨ੍ਹਾਂ ਨੇ ਦਿਲ ਦੀਆਂ ਗੱਲਾਂ ਸ਼ਾਇਰੀ 'ਚ ਲਿਖਣੀਆਂ ਸ਼ੁਰੂ ਕਰ ਦਿੱਤੀਆਂ। 

ਬਲਦੇਵ ਸਿੰਘ ਕੰਵਰ ਦਾ ਜੱਦੀ ਪੁਸ਼ਤੀ ਕੰਮ ਖੇਤੀਬਾੜੀ ਸੀ, ਇਸ ਲਈ ਉਹ ਉਸ 'ਚ ਹੀ ਰੁੱਝ ਗਏ। ਧੁਨ ਦੇ ਪੱਕੇ ਬਲਦੇਵ ਨੇ 50 ਦੇ ਦਹਾਕੇ 'ਚ ਵਿਗਿਆਨਿਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement