ਕਿਤੇ ਟੀ.ਵੀ ਦੀ ਇਹ ਨੰਬਰ ਵਨ ਬਹੂ ਵੋਟਾਂ ਦੀ ਗਿਣਤੀ 'ਚ ਰਹਿ ਨਾ ਜਾਏ ਪਿੱਛੇ
Published : Oct 7, 2017, 4:40 pm IST
Updated : Oct 7, 2017, 11:10 am IST
SHARE ARTICLE

'ਬਿਗ-ਬੌਸ' ਦੇ ਘਰਵਾਲਿਆਂ 'ਚ ਘਮਾਸਾਨ ਜਾਰੀ ਹੈ ਤਾਂ ੳੁੱਥੇ ਬਾਹਰ ਵੀ ਪੁਰਾਣੇ ਕੰਟੇਸਟੈਂਟ ਫਾਈਟ ਮੋਡ ਵਿੱਚ ਹਨ। ਸ਼ਿਲਪਾ ਸ਼ਿੰਦੇ ਅਤੇ ਵਿਕਾਸ ਗੁਪਤਾ ਦੀ ਲੜਾਈ ਤੋਂ ਬਾਅਦ ਹੁਣ ਨਵਾਂ ਪੰਗਾ ਭਾਬੀ ਜੀ ਅਤੇ ਹਿਨਾ ਖਾਨ ਦੇ ਵਿੱਚ ਸ਼ੁਰੂ ਹੋਇਆ ਹੈ। ਜਿਸ ਤੋਂ ਬਾਅਦ ਐਕਸ ਕੰਟੇਸਟੈਂਟ ਗੌਹਰ ਖਾਨ ਨੇ ਹਿਨਾ 'ਤੇ ਨਿਸ਼ਾਨਾ ਸਾਧਿਆ ਹੈ।

ਘਰ ਵਿੱਚ ਇੱਕ ਟਾਸਕ ਦੇ ਦੌਰਾਨ ਹਿਨਾ ਅਤੇ ਸ਼ਿਲਪਾ ਵਿੱਚ ਤੂੰ ਤੂੰ -ਮੈਂ ਮੈਂ ਹੋ ਗਈ। ਦਰਅਸਲ, ਸ਼ਿਲਪਾ ਨੂੰ 'ਬਿਗ-ਬੌਸ' ਦੀ ਦਿੱਤੀ ਗਈ ਚਿੱਠੀ ਹਿਨਾ, ਪ੍ਰਿਆਂਕ ਅਤੇ ਅਰਸ਼ੀ ਨੂੰ ਸੁਨਾਉਣੀ ਸੀ ਪਰ ਸ਼ਿਲਪਾ ਚੰਗੀ ਤਰ੍ਹਾਂ ਡਿਟੇਲ ਨੂੰ ਨਹੀਂ ਪੜ੍ਹ ਪਾ ਰਹੀ ਸੀ। ਹਿਨਾ ਨੂੰ ਸ਼ਿਲਪਾ ਦੁਆਰਾ ਸੁਣਾਈ ਗਈ ਡਿਟੇਲ ਸਮਝ ਨਹੀਂ ਆਈ ਤਾਂ ਉਹ ਸ਼ਿਲਪਾ ਦੇ ਹੱਥਾਂ ਤੋਂ ਲੈ ਕੇ ਖੁਦ ਪੜ੍ਹਨ ਲੱਗ ਪਈ, ਇਸ ਨੂੰ ਲੈ ਕੇ ਦੋਹਾਂ ਵਿੱਚ ਬਹਿਸ ਹੋ ਗਈ।



ਜਿਸ ਤੋਂ ਬਾਅਦ ਹਿਨਾ ਖਾਨ ਨੇ ਗੁੱਸੇ ਵਿੱਚ ਸ਼ਿਲਪਾ ਦੀ ਇੰਗਲਿਸ਼ 'ਤੇ ਕਮੈਂਟ ਕੀਤਾ ਅਤੇ ਕਿਹਾ ਕਿ ਮੇਰੀ ਇੰਗਲਿਸ਼ ਸ਼ਿਲਪਾ ਤੋਂ ਚੰਗੀ ਹੈ। ਇਸ ਤੋਂ ਬਾਅਦ ਹਿਨਾ ਨੇ ਕਿਹਾ ਜੇਕਰ ਸ਼ਿਲਪਾ ਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਉਨ੍ਹਾਂ ਨੂੰ ਬੋਲਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ।

ਹਿਨਾ ਦਾ ਇਹ ਵਰਤਾਓ 'ਬਿਗ-ਬੌਸ' ਦੀ ਐਕਸ ਵਿਜੇਤਾ ਗੌਹਰ ਖਾਨ ਨੂੰ ਬਿਲਕੁਲ ਪਸੰਦ ਨਹੀਂ ਆਇਆ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਹਿਨਾ ਨੂੰ ਲਤਾੜਦੇ ਹੋਏ ਕਿਹਾ ਕਿ “ਕੀ ਪੜ੍ਹਨਾ ਨਾ ਆਉਣਾ ਕੋਈ ਬੁਰੀ ਗੱਲ ਹੈ? ਜੇਕਰ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਕੀ ਇਸਦਾ ਮਤਲਬ ਇਹ ਹੈ ਕਿ ਤੁਸੀਂ ਪੜ੍ਹੇ ਲਿਖੇ ਨਹੀਂ ਹੋ?”



ਹਿਨਾ ਜਦੋਂ ਤੋਂ 'ਬਿਗ-ਬੌਸ' ਦੇ ਘਰ ਵਿੱਚ ਗਈ ਹੈ ਉਹ ਪਿਛਲੇ ਸੀਜ਼ਨ ਦੇ ਕੰਟੇਸਟੈਂਟ ਨੂੰ ਪਸੰਦ ਨਹੀਂ ਆ ਰਹੀ ਹੈ। ਕੁੱਝ ਦਿਨ ਪਹਿਲਾਂ ਖਬਰ ਆਈ ਸੀ ਕਿ ਕਿਸ਼ਵਰ ਮਰਚੈਂਟ ਨੇ ਵੀ ਹਿਨਾ ਨੂੰ ਆੜੇ ਹੱਥੀਂ ਲਿਆ ਸੀ। ਹਿਨਾ ਨੇ ਘਰ ਵਿੱਚ ਕਿਸ਼ਵਰ ਦੇ ਰਿਸ਼ਭ ਦੀ ਡ੍ਰਿੰਕ ਵਿੱਚ ਥੁੱਕਣ ਨੂੰ ਡਿਸਕਸ ਕੀਤਾ ਸੀ। ਜੋ ਕਿਸ਼ਵਰ ਨੂੰ ਬਿਲਕੁਲ ਪਸੰਦ ਨਹੀਂ ਆਇਆ। ਕਿਸ਼ਵਰ ਨੇ ਸੋਸ਼ਲ ਮੀਡੀਆ 'ਤੇ ਹਿਨਾ ਨੂੰ ਪੁਰਾਣੀਆਂ ਗੱਲਾਂ ਨੂੰ ਖਿੱਚਣ ਲਈ ਖੂਬ ਖਰੀਆਂ ਖੋਟੀਆਂ ਸੁਣਾਈਆਂ ਸਨ।



ਹਿਨਾ ਨੂੰ ਲੈ ਕੇ ਘਰ ਦੇ ਬਾਹਰ ਜਿਸ ਤਰ੍ਹਾਂ ਕੰਟਰੋਵਰਸੀ ਹੋ ਰਹੀ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੂੰ ਥੋੜ੍ਹਾ ਸੰਭਲ ਕੇ ਖੇਡਣਾ ਚਾਹੀਦਾ ਹੈ। ਕਿਤੇ ਟੀ.ਵੀ ਦੀ ਇਹ ਨੰਬਰ ਵਨ ਬਹੂ ਵੋਟਾਂ ਦੀ ਗਿਣਤੀ ਵਿੱਚ ਪਿੱਛੇ ਨਾ ਰਹਿ ਜਾਵੇ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement