ਜਨਮ ਦਿਨ ਵਿਸ਼ੇਸ਼ : ਡੌਨ ਦੇ ਨਾਲ ਸਬੰਧਾਂ ਕਾਰਨ ਜੇਲ੍ਹ ਦੀ ਹਵਾ ਤੱਕ ਖਾ ਚੁਕੀ ਹੈ ਇਹ ਅਦਾਕਾਰਾ
Published : Jan 18, 2018, 5:10 pm IST
Updated : Jan 18, 2018, 11:40 am IST
SHARE ARTICLE

ਮੁੰਬਈ 'ਚ ਲਗਾਤਾਰ ਸੀਰੀਅਲ ਬੰਬ ਬਲਾਸਟ ਕਰਕੇ ਦਹਿਸ਼ਤ ਫੈਲਾਉਣ ਵਾਲੇ ਡੌਨ ਅਬੂ ਸਲੇਮ ਦੀ ਪ੍ਰੇਮਿਕਾ ਅਤੇ ਬਾਲੀਵੁੱਡ ਅਦਾਕਾਰਾ ਮੋਨਿਕਾ ਬੇਦੀ ਅੱਜ 42 ਸਾਲ ਦੀ ਹੋ ਗਈ ਹੈ। ਉਨ੍ਹਾਂ ਦਾ ਜਨਮ 18 ਜਨਵਰੀ 1975 'ਚ ਹੋਇਆ ਸੀ। ਮੋਨਿਕਾ ਨੂੰ ਲੋਕ ਉਨ੍ਹਾਂ ਦੇ ਕਰੀਅਰ ਤੋਂ ਵੱਧ ਵਿਵਾਦਿਤ ਜ਼ਿੰਦਗੀ ਲਈ ਜਾਣਦੇ ਹਨ। 

ਨਕਲੀ ਪਾਸਪੋਰਟ ਮਾਮਲੇ 'ਚ ਮੋਨਿਕਾ ਭੋਪਾਲ ਦੀ ਆਈ. ਐੱਸ. ਓ. ਜੇਲ 'ਚ ਰਹੀ ਹੈ। ਅੰਡਰਵਰਲਡ ਡੌਨ ਨਾਲ ਰਿਸ਼ਤਿਆਂ ਨੂੰ ਲੈ ਕੇ ਚਰਚਾ ਵਿਚ ਰਹੀ ਮੋਨਿਕਾ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ ਸੀ। ਜਿਥੇ ਉਨ੍ਹਾਂ ਦੇ ਬਾਥਰੂਮ 'ਚ ਸੀ. ਸੀ. ਟੀ. ਵੀ. ਕੈਮਰਾ ਲੱਗਣ ਦੀ ਗੱਲ ਵੀ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਮੋਨਿਕਾ ਦੀ ਜ਼ਿੰਦਗੀ ਇਕ ਵਾਰ ਫਿਰ ਬਦਲੀ ਬਿਗ ਬਾਸ ਦੀ ਪ੍ਰਤੀਭਾਗੀ ਬਣਕੇ। ਇਸ ਤੋਂ ਬਾਅਦ ਟੀ. ਵੀ. 'ਤੇ 'ਸਰਸਵਤੀਚੰਦਰ' ਤੇ 'ਬੰਧਨ' ਵਰਗੇ ਸੀਰੀਅਲਜ਼ 'ਚ ਕੰਮ ਕਰ ਚੁੱਕੀ ਹੈ।


ਚਰਚਾ ਇਹ ਵੀ ਸੀ ਕਿ ਅਬੂ ਸਲੇਮ ਨਾਲ ਜੁੜਨ ਤੋਂ ਬਾਅਦ 2005 'ਚ ਮੋਨਿਕਾ ਨੂੰ ਜਦੋਂ ਭੋਪਾਲ ਦੀ ਜੇਲ 'ਚ ਲਿਆਂਦਾ ਗਿਆ ਤਾਂ ਐੱਮ. ਪੀ. ਪੁਲਿਸ ਦੇ ਕਈ ਅਧਿਕਾਰੀਆਂ ਨੇ ਆਪਣੀ ਡਿਊਟੀ ਉਨ੍ਹਾਂ ਦੇ ਸੈੱਲ ਦੇ ਕੋਲ ਲਗਵਾ ਲਈ ਸੀ। ਇੰਨਾ ਹੀ ਨਹੀਂ ਕਿਹਾ ਜਾਂਦਾ ਹੈ ਕਿ ਹਰ ਦਿਨ ਇਕ ਪੁਲਿਸ ਅਧਿਕਾਰੀ ਮੋਨਿਕਾ ਲਈ ਭੋਪਾਲ ਦੇ ਥ੍ਰੀ ਸਟਾਰ ਹੋਟਲ ਤੋਂ ਖਾਣਾ ਲਿਆਉਂਦੇ ਹੁੰਦੇ ਸਨ ਤੇ ਉਨ੍ਹਾਂ ਨਾਲ ਡਿਨਰ ਕਰਦੇ ਸਨ। 2005-06 ਦੌਰਾਨ ਭੋਪਾਲ ਦੀ ਸੈਂਟਰਲ ਜੇਲ੍ਹ ਦੇ ਜੇਲਰ ਰਹੇ ਪੁਰਸ਼ੋਤਮ ਸੋਮਕੁੰਵਰ 'ਤੇ ਕਾਂਗਰਸ ਨੇ ਮੋਨਿਕਾ ਬੇਦੀ ਦੇ ਬਾਥਰੂਮ 'ਚ ਕੈਮਰੇ ਲਗਾਉਣ ਤੇ ਉਨ੍ਹਾਂ ਦਾ ਅਸ਼ਲੀਲ ਐੱਮ. ਐੱਮ. ਐੱਸ. ਬਣਾਉਣ ਦੇ ਦੋਸ਼ ਲਗਾਏ ਸਨ। 


ਆਪਣੀ ਜ਼ਿੰਦਗੀ ਦੇ ਕਈ ਉਤਾਰ ਚੜ੍ਹਾਅ ਦੇਖਣ ਤੋਂ ਬਾਅਦ ਮੋਨਿਕਾ ਬੇਦੀ ਦੀ ਜ਼ਿੰਦਗੀ ਲੀਹ 'ਤੇ ਉਸ ਵੇਲੇ ਲੱਗੀ ਜਦ ਉਨ੍ਹਾਂ ਨੂੰ ਪਾਲੀਵੁੱਡ ਦੇ ਨਾਲ ਨਾਲ ਟੀਵੀ ਸੀਰੀਅਲਾਂ ਵਿਚ ਮੁੜ ਪਹਿਚਾਣ ਮਿਲੀ ਅਤੇ ਆਪਣਾ ਨਾਮ ਮੁੜ ਕਮਾਇਆ। ਫਿਲਹਾਲ ਮੋਨਿਕਾ ਬੇਦੀ ਚਰਚਾ ਤੋਂ ਪਰੇ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement