ਦਿਲਜੀਤ ਦੇ ਨਾਲ ਸੁਨੰਦਾ ਕਰ ਰਹੀ ਹੈ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ
Published : Jan 19, 2018, 12:10 pm IST
Updated : Jan 19, 2018, 6:40 am IST
SHARE ARTICLE

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੀ ਮੋਸਟ ਅਵਿਕਟ ਫਿਲਮ 'ਰੰਗਰੂਟ' ਜਲਦ ਹੀ ਪੰਜਾਬੀ ਸਿਨਮਾ 'ਤੇ ਦਸਤਕ ਦੇਣ ਵਾਲੀ ਹੈ ਜਿਸਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਦਿਲਜੀਤ ਵੱਲੋਂ ਆਪਣੇ ਸੋਸ਼ਲ ਅਕਾਊਂਟ 'ਤੇ ਸਾਂਝੀ ਕੀਤੀ ਇਸ ਤਸਵੀਰ ਵਿਚ ਦੁਸਾਂਝ ਦੇ ਨਾਲ ਨਜ਼ਰ ਆ ਰਹੀ ਹੈ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ। 


ਤੁਹਾਨੂੰ ਦੱਸ ਦਈਏ ਕਿ 23 ਮਾਰਚ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਰੰਗਰੂਟ' ਸੁਨੰਦਾ ਸ਼ਰਮਾ ਦੀ ਪਹਿਲੀ ਪੰਜਾਬੀ ਫਿਲਮ ਹੋਵੇਗੀ। ਇਸ ਦੇ ਨਾਲ ਹੀ ਕੁਝ ਬ੍ਰਿਟਿਸ਼ ਅਦਾਕਾਰ ਵੀ ਇਸ ਫਿਲਮ ਦਾ ਹਿੱਸਾ ਬਣੇ ਹਨ। ਜ਼ਿਕਰੇਯੋਗ ਹੈ ਕਿ ਸੁਨੰਦਾ ਕੋਈ ਪਹਿਲੀ ਪੰਜਾਬੀ ਗਾਇਕ ਨਹੀਂ ਹੈ ਜੋ ਗਾਇਕੀ ਤੋਂ ਬਾਅਦ ਅਦਾਕਰੀ ਦਾ ਸਫ਼ਰ ਸ਼ੁਰੂ ਕਰ ਰਹੀ ਹੈ ਇਸ ਤੋਂ ਪਹਿਲਾਂ ਗਾਇਕ ਨਿਮਰਤ ਖਹਿਰਾ ਵੀ ਫਿਲਮ ਲਾਹੌਰੀਏ ਰਾਹੀਂ ਅਦਾਕਾਰੀ ਦਾ ਰੁੱਖ ਕਰ ਚੁਕੀ ਹੈ। 

 
ਕਾਬਿਲੇਗੌਰ ਹੈ ਕਿ ਭਾਰਤ ਦੇ ਪਹਿਲੇ ਵਿਸ਼ਵ ਯੁੱਧ ‘ਤੇ ਆਧਾਰਿਤ ਇਹ ਫ਼ਿਲਮ ਦਿਲਜੀਤ ਅਤੇ ਦੂਜੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੇ ਸਿੱਖ ਸਿਪਾਹੀਆਂ ਨੂੰ ਦਰਸਾਉਂਦੀ ਹੈ। 



ਇਸ ਫਿਲਮ ਦੇ ਲਈ ਦਿਲਜੀਤ ਦੁਸਾਂਝ ਨੇ ਆਪਣੀ ਲੁੱਕ ਨੂੰ ਲੈ ਕੇ ਕਾਫੀ ਮਿਹਨਤ ਕੀਤੀ ਹੈ। ਦਿਲਜੀਤ ਅਤੇ ਸੁਨੰਦਾ ਸ਼ਰਮਾ ਦੀ ਇਸ ਫਿਲਮ ਦੇ ਨਿਰਦੇਸ਼ਕ ਪੰਕਜ ਬੱਤਰਾ ਹਨ ਜਿਨ੍ਹਾਂ ਨੇ ਸਾਲ 2017 ਦੇ ਸ਼ੁਰੂ ਵਿਚ ਸੁਪਰਹਿੱਟ “ਚੰਨਾ ਮੇਰਿਆ” ਨੂੰ ਡਾਇਰੈਕਟ ਕੀਤਾ ਸੀ, ਐਲਾਨ ਕੀਤਾ ਹੈ ਕਿ ਫਿਲਮ 23 ਮਾਰਚ, 2018 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ। ਜਿਸ ਤੋਂ ਪੰਜਾਬੀ ਸਿਨੇਮਾ ਦੇ ਦਰਸ਼ਕਾਂ ਨੂੰ ਕਾਫੀ ਉਮੀਦਾਂ ਹਨ। ਹੁਣ ਦੇਖਣਾ ਹੋਵੇਗਾ ਕਿ ਗਾਇਕੀ ਦੇ ਵਾਂਗ ਹੀ ਸੁਨੰਦਾ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਕਿੰਨਾ ਕੁ ਦਿਲ ਜਿੱਤਦੀ ਹੈ।



ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੀ ਮੋਸਟ ਅਵਿਕਟ ਫਿਲਮ ਰੰਗਰੂਟ ਜਲਦ ਹੀ ਪੰਜਾਬੀ ਸਿਨਮਾ 'ਤੇ ਦਸਤਕ ਦੇਣ ਵਾਲੀ ਹੈ। ਫਿਲਮ ਰੰਗਰੂਟ ਦੀ ਦਿਲਜੀਤ ਵੱਲੋਂ ਆਪਣੇ ਸੋਸ਼ਲ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕੀਤੀ ਗਈ ਹੈ। ਇਸ ਤਸਵੀਰ ਰਾਹੀਂ ਦੁਸਾਂਝ ਨੇ ਰੰਗਰੂਟ ਦੀ ਸਹਿ ਅਦਾਕਾਰਾ ਨੂੰ ਵੀ ਲੋਕਾਂ ਦੇ ਰੂਬਰੂ ਕੀਤਾ ਹੈ, ਇਸ ਤਸਵੀਰ 'ਚ ਉਹਨਾ ਦੇ ਨਾਲ ਨਜ਼ਰ ਆ ਰਹੀ ਹੈ ਨੌਜਵਾਨ ਦਿਲਾਂ ਦੀ ਧੜਕਣ ਗਾਇਕਾ ਸੁਨੰਦਾ ਸ਼ਰਮਾ। ਤੁਹਾਨੂੰ ਦੱਸ ਦਈਏ ਕਿ ਰੰਗਰੂਟ ਰਾਹੀਂ ਗਾਇਕਾ ਸੁਨੰਦਾ ਸ਼ਰਮਾ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰ ਰਹੀ ਹੈ। 


ਇਹ ਫਿਲਮ 23 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਜ਼ਿਕਰੇਯੋਗ ਹੈ ਕਿ ਸੁਨੰਦਾ ਕੋਈ ਪਹਿਲੀ ਪੰਜਾਬੀ ਗਾਇਕ ਨਹੀਂ ਹੈ ਜੋ ਗਾਇਕੀ ਤੋਂ ਬਾਅਦ ਅਦਾਕਰੀ ਦਾ ਸਫ਼ਰ ਸ਼ੁਰੂ ਕਰ ਰਹੀ ਹੈ ਇਸ ਤੋਂ ਪਹਿਲਾਂ ਗਾਇਕ ਨਿਮਰਤ ਖਹਿਰਾ ਵੀ ਫਿਲਮ ਲਾਹੌਰੀਏ ਰਾਹੀਂ ਅਦਾਕਾਰੀ ਦਾ ਰੁੱਖ ਕਰ ਚੁੱਕੀ ਹੈ। ਇਸ ਦੇ ਨਾਲ ਹੀ ਕੁਝ ਬ੍ਰਿਟਿਸ਼ ਅਦਾਕਾਰ ਵੀ ਇਸ ਫਿਲਮ ਦਾ ਹਿੱਸਾ ਬਣ ਰਹੇ ਹਨ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement