ਬੇਘਰ ਮੱਲਿਕਾ ਸ਼ੇਰਾਵਤ ਨੇ ਲੋਕਾਂ ਨੂੰ ਲਗਾਈ ਮਦਦ ਦੀ ਗੁਹਾਰ
Published : Dec 16, 2017, 4:18 pm IST
Updated : Dec 16, 2017, 10:48 am IST
SHARE ARTICLE

ਬਾਲੀਵੁੱਡ ਦੀ ਬੋਲਡ ਬਾਲਾ ਮਰਡਰ ਗਰਲ ਮਲਿਕਾ ਸ਼ੇਰਾਵਤ ਦੇ ਸਿਤਾਰੇ ਕੁੱਝ ਠੀਕ ਨਹੀਂ ਚੱਲ ਰਹੇ। ਇੱਕ ਸਮਾਂ ਸੀ ਜਦ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਦੀਆਂ ਗਲੀਆਂ ਵਿੱਚ ਮਲਿਕਾ ਦੇ ਚਰਚੇ ਹੋਣ ਲੱਗੇ ਸਨ ਪਰ ਹੁਣ ਵਕਤ ਪਹਿਲਾਂ ਵਰਗਾ ਨਹੀਂ ਹੈ।

ਹਾਲ ਹੀ ਵਿੱਚ ਸਾਹਮਣੇ ਆਈ ਕੁੱਝ ਮੀਡੀਆ ਰਿਪੋਰਟਸ ਦਾ ਦਾਅਵਾ ਕੁੱਝ ਹੈਰਾਨ ਕਰ ਦੇਣ ਵਾਲਾ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਆਪਣੇ ਬੁਆਏਫਰੈਂਡ ਦੇ ਨਾਲ ਪੈਰਿਸ ਵਿੱਚ ਰਹਿ ਰਹੀ ਸ਼ੇਰਾਵਤ ਇੰਨੀ ਦਿਨੀ ਪੈਸਿਆਂ ਦੀ ਤੰਗੀ ਤੋਂ ਗੁਜਰ ਰਹੀ ਹੈ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਨੇ ਆਪਣੇ ਫਲੈਟ ਦਾ ਕਿਰਾਇਆ ਤੱਕ ਨਹੀਂ ਦਿੱਤਾ। ਜਿਸ ਕਾਰਨ ਮਕਾਨ ਮਾਲਕ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਫਲੈਟ 'ਚੋਂ ਕੱਢ ਦਿੱਤਾ। 



ਬੀਬੀਸੀ ਦੀ ਇੱਕ ਰਿਪੋਰਟ ਦੇ ਮੁਤਾਬਕ ਮਲਿਕਾ ਅਤੇ ਉਨ੍ਹਾਂ ਦੇ ਬੁਆਏਫਰੈਂਡ ਉੱਤੇ ਕੁੱਲ 80,000 ਯੂਰੋ ਯਾਨੀ 60 ਲੱਖ ਰੁਪਏ ਭਾਰਤੀ ਰੁਪਏ ਦਾ ਕਿਰਾਇਆ ਬਾਕੀ ਹੈ। ਇਸਨੂੰ ਲੈ ਕੇ ਮਲਿਕਾ ਦੇ ਵਕੀਲ ਦਾ ਕਹਿਣਾ ਹੈ ਕਿ ਹੁਣ ਇਹ ਕਪਲ ਆਰਥਿਕ ਤੰਗੀ ਤੋਂ ਗੁਜਰ ਰਿਹਾ ਹੈ ਅਤੇ ਜਦੋਂ ਇਨ੍ਹਾਂ ਦੇ ਕੋਲ ਪੈਸੇ ਆ ਜਾਣਗੇ ਤਾਂ ਸਾਰਾ ਬਕਾਇਆ ਚੁਕਾ ਦੇਣਗੇ। 


ਇਸ ਮਾਮਲੇ ਉੱਤੇ ਖੁੱਦ ਮਲਿਕਾ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਪਰ ਉਨ੍ਹਾਂ ਦੀ ਇਹ ਪ੍ਰਤੀਕਿਰਿਆ ਇਸ ਵਿਵਾਦ ਨੂੰ ਸੁਲਝਾਉਂਦੀ ਨਹੀਂ ਵਿੱਖ ਰਹੀ। ਮਲਿਕਾ ਨੇ ਘਰ ਤੋਂ ਕੱਢੇ ਜਾਣ ਦੀ ਇੱਕ ਖਬਰ ਦੇ ਲਿੰਕ ਨੂੰ ਕੋਟ ਕਰਦੇ ਹੋਏ ਟਵਿੱਟਰ ਉੱਤੇ ਲਿਖਿਆ, ਮੀਡੀਆ ਦੇ ਕੁੱਝ ਲੋਕਾਂ ਨੂੰ ਲੱਗਦਾ ਹੈ ਕਿ ਮੇਰੇ ਕੋਲ ਪੈਰਿਸ ਵਿੱਚ ਕੋਈ ਫਲੈਟ ਹੈ। ਜੋ ਠੀਕ ਨਹੀਂ ਹੈ। ਜੇਕਰ ਕਿਸੇ ਨੇ ਮੈਨੂੰ ਦਾਨ ਵਿੱਚ ਦਿੱਤਾ ਹੈ ਤਾਂ ਕ੍ਰਿਪਾ ਮੈਨੂੰ ਵੀ ਉਸਦਾ ਪਤਾ ਦਿਓ।

ਤੁਹਾਨੂੰ ਦੱਸ ਦੇਈਏ ਕਿ ਮਲਿਕਾ ਸ਼ੇਰਾਵਤ 40 ਤੋਂ ਵੀ ਜ਼ਿਆਦਾ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ ਅਤੇ ਫਿਲਹਾਲ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement