ਮਸ਼ਹੂਰ ਗਾਇਕ ਗੁਰੂ ਰੰਧਾਵਾ 'ਤੇ ਵੈਨਕੂਵਰ 'ਚ ਤੇਜ਼ਧਾਰ ਹਥਿਆਰ ਨਾਲ ਹਮਲਾ
Published : Jul 30, 2019, 3:44 pm IST
Updated : Jul 30, 2019, 3:44 pm IST
SHARE ARTICLE
Guru Randhawa
Guru Randhawa

ਵਿਦੇਸ਼ ਵਿਚ ਪੰਜਾਬੀ ਗਾਇਕਾਂ 'ਤੇ ਹੋ ਰਹੇ ਜਾਨਲੇਵਾ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀ ਲੈ ਰਿਹਾ। ਆਏ ਦਿਨ ਕੋਈ ਨਾ ਕੋਈ ਘਟਨਾ ਸਾਹਮਣੇ ਆ ਜਾਂਦੀ ਹੈ....

ਕੈਨੇਡਾ : ਵਿਦੇਸ਼ ਵਿਚ ਪੰਜਾਬੀ ਗਾਇਕਾਂ 'ਤੇ ਹੋ ਰਹੇ ਜਾਨਲੇਵਾ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀ ਲੈ ਰਿਹਾ। ਆਏ ਦਿਨ ਕੋਈ ਨਾ ਕੋਈ ਘਟਨਾ ਸਾਹਮਣੇ ਆ ਜਾਂਦੀ ਹੈ। ਪੰਜਾਬੀ ਗਾਣਿਆਂ ਤੋਂ ਬਾਅਦ ਬਾਲੀਵੁੱਡ 'ਚ ਗੀਤ ਗਾ ਕੇ ਦੇਸ਼ਭਰ 'ਚ ਨਾਮ ਕਮਾਉਣ ਵਾਲੇ ਰੰਧਾਵਾ ਨੇ ਇਨ੍ਹੀ ਦਿਨੀਂ ਕੈਨੇਡਾ ਦੇ ਟੂਰ 'ਤੇ ਸ਼ੋਅ ਲਗਾ ਰਹੇ ਹਨ। ਐਤਵਾਰ ਨੂੰ ਕੈਨੇਡਾ ਦੇ ਵੈਨਕੁਵਰ ਵਿਖੇ ਸ਼ੋਅ ਕਰਨ ਗਏ ਗੁਰੂ ਰੰਧਾਵਾ 'ਤੇ ਕਿਸੇ ਵਿਅਕਤੀ ਨੇ ਹਮਲਾ ਕਰ ਦਿੱਤਾ।

Guru RandhawaGuru Randhawa

ਖਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰੂ ਰੰਧਾਵਾ ਵੈਨਕੂਵਰ ਦੇ ਕੁਈਨ ਐਲਿਜ਼ਾ ਬੇਥ ਥੀਏਟਰ ‘ਚੋਂ ਸ਼ੋਅ ਲਗਾ ਕੇ ਬਾਹਰ ਨਿਕਲ ਰਹੇ ਸੀ ਜਿੱਥੇ ਅਣਪਛਾਤੇ ਵਿਅਕਤੀ ਨੇ ਗੁਰੂ ਰੰਧਾਵਾ ਦੇ ਸਿਰ 'ਤੇ ਵਾਰ ਕੀਤਾ ਜਿਸ ਨਾਲ ਉਹਨਾਂ ਨੂੰ ਸੱਟ ਵੀ ਲੱਗੀ ਪਰ ਫਿਲਹਾਲ ਗੁਰੂ ਰੰਧਾਵਾ ਹੁਣ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਉੱਥੇ ਹਫੜਾ ਦਫੜੀ ਮੱਚ ਗਈ ਅਤੇ ਫਿਲਹਾਲ ਹਮਲਾਵਰ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Guru RandhawaGuru Randhawa

ਦੱਸ ਦੇਈਏ ਇਨ੍ਹੀ ਦਿਨੀ ਗੁਰੂ ਰੰਧਾਵਾ ਸ਼ੋਅ ਕਾਰਨ ਕੈਨੇਡਾ ਟੂਰ ‘ਤੇ ਹਨ। ਹਾਈਰੇਟਡ ਗੱਭਰੂ, ਲਾਹੌਰ, ਅਤੇ ਮੇਡ ਇਨ ਇੰਡੀਆ ਵਰਗੇ ਕਈ ਬਲਾਕਬਸਟਰ ਗੀਤ ਦੇਣ ਵਾਲੇ ਗੁਰੂ ਰੰਧਾਵਾ ਹਾਲ ਹੀ ‘ਚ ਅੰਤਰਰਾਸ਼ਟਰੀ ਗਾਇਕ ਪਿਟਬੁਲ ਨਾਲ ਵੀ ਸਲੋਲੀ ਸਲੋਲੀ ਗੀਤ ਲੈ ਕੇ ਆਏ ਸਨ। ਗੁਰੂ ਰੰਧਾਵਾ ਦੇ ਗੀਤ ਯੂ ਟਿਊਬ ‘ਤੇ ਭਾਰਤ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗੀਤਾਂ ‘ਚ ਮੁਹਰਲੇ ਸਥਾਨ ‘ਤੇ ਰਹਿੰਦੇ ਹਨ। ਭਾਰਤ ਹੀ ਨਹੀਂ ਦੁਨੀਆਂ ਭਰ ‘ਚ ਮਿਹਨਤ ਨਾਲ ਨਾਮਣਾ ਖੱਟਣ ਵਾਲੇ ਗੁਰੂ ਰੰਧਾਵਾ ‘ਤੇ ਅਜਿਹਾ ਹਮਲਾ ਮੰਦਭਾਗਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement